ਡਿਪਟੀ ਕਮਿਸ਼ਨਰ ਵੱਲੋਂ ਅਚਾਨਕ ਸੱਕਾਂ ਵਾਲੀ ਮੰਡੀ ਦਾ ਦੌਰਾ
Templates by BIGtheme NET

ਡਿਪਟੀ ਕਮਿਸ਼ਨਰ ਵੱਲੋਂ ਅਚਾਨਕ ਸੱਕਾਂ ਵਾਲੀ ਮੰਡੀ ਦਾ ਦੌਰਾ

Must Share With Your Friends...!

ਕਿਸਾਨਾਂ ਨੂੰ ਸੁੱਕਾ ਝੋਨਾ ਮੰਡੀ ਵਿਚ ਲਿਆਉਣ ਦਾ ਅਪੀਲ
ਸ੍ਰੀ ਮੁਕਤਸਰ ਸਾਹਿਬ, ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਅੱਜ ਅਚਾਨਕ ਸੱਕਾਂ ਵਾਲੀ ਖਰੀਦ ਕੇਂਦਰ ਦਾ ਦੌਰਾ ਕਰਕੇ ਉਥੇ ਕੀਤੇ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ। ਇਸ ਮੌਕੇ ਉਨਾਂ ਨੇ ਉੱਥੇ ਮੌਕੇ ਤੇ ਹਾਜਰ ਕਿਸਾਨਾਂ ਅਤੇ ਆੜਤੀਆਂ ਦੇ ਨੁੰਮਾਇੰਦੇ ਤੋਂ ਮੰਡੀ ਬੋਰਡ ਵੱਲੋਂ ਕੀਤੇ ਛਾਂ, ਰੌਸ਼ਨੀ ਅਤੇ ਪਾਣੀ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ। ਮੰਡੀ ਵਿਚ ਹਾਲੇ ਕੁਝ ਹੀ ਕਿਸਾਨ ਝੋਨਾ ਲੈ ਕੇ ਆਏ ਸਨ। ਕਿਸਾਨਾਂ ਨੇ ਇੱਥੇ ਪ੍ਰਬੰਧਾਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਡਿਪਟੀ ਕਮਿਸ਼ਨਰ ਨੇ ਸਬੰਧਤ ਏਂਜਸੀ ਨੂੰ ਹਦਾਇਤ ਕੀਤੀ ਕਿ ਜੋ ਵੀ ਝੋਨਾ 17 ਫੀਸਦੀ ਤੋਂ ਘੱਟ ਨਮੀ ਵਾਲਾ ਮੰਡੀ ਵਿਚ ਆਉਂਦਾ ਹੈ ਉਸਦੀ ਖਰੀਦ ਵਿਚ ਦੇਰੀ ਬਰਦਾਰਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਕਿਹਾ ਕਿ ਕਿਸੇ ਵੀ ਮੰਡੀ ਵਿਚ ਅਚਾਨਕ ਦੌਰੇ ਦੌਰਾਨ ਜੇਕਰ ਕਿਸੇ ਢੇਰੀ ਦੀ ਨਮੀ ਦੀ ਮਾਤਰਾ 17 ਫੀਸਤੀ ਤੋਂ ਘੱਟ ਹੋਣ ਦੇ ਬਾਵਜੂਦ ਨਾ ਖਰੀਦੀ ਪਾਈ ਗਈ ਤਾਂ ਸਬੰਧਤ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਨੇ ਨਾਲ ਹੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਝੋਨੇ ਦੀ ਕਟਾਈ ਵਿਚ ਕਾਹਲੀ ਨਾ ਕਰਨ ਅਤੇ ਫਸਲ ਦੇ ਪੂਰੀ ਤਰਾਂ ਨਾਲ ਸੁੱਕਣ ਤੇ ਹੀ ਫਸਲ ਦੀ ਕਟਾਈ ਕਰਨ ਅਤੇ 17 ਫੀਸਦੀ ਤੋਂ ਘੱਟ ਨਮੀ ਵਾਲਾ ਝੋਨਾ ਹੀ ਮੰਡੀ ਵਿਚ ਲੈ ਕੇ ਆਉਣ ਤਾਂ ਜੋ ਮੰਡੀ ਵਿਚ ਗਿੱਲੇ ਝੋਨੇ ਕਾਰਨ ਮੰਡੀਕਰਨ ਵਿਚ ਰੁਕਾਵਟ ਨਾ ਆਵੇ। ਉਨਾਂ ਕਿਹਾ ਕਿ ਰਾਤ ਨੂੰ ਝੋਨਾ ਕੱਟਣ ਵਾਲੀਆਂ ਕੰਬਾਇਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨਾਂ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਵੀ ਕੀਤੀ। ਇੱਥੇ ਜਿਕਰਯੋਗ ਹੈ ਕਿ ਬੀਤੀ ਸ਼ਾਮ ਤੱਕ ਜ਼ਿਲੇ ਵਿਚ 3708 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ।

Must Share With Your Friends...!

Comments

comments

Leave a Reply

Your email address will not be published. Required fields are marked *

*