ਡਿਪਟੀ ਕਮਿਸ਼ਨਰ ਵੱਲੋਂ ਝੋਨੇ ਦੇ ਸਰਕਾਰੀ ਖਰੀਦ ਕੇਂਦਰਾਂ ਦਾ ਦੌਰਾ
Templates by BIGtheme NET

ਡਿਪਟੀ ਕਮਿਸ਼ਨਰ ਵੱਲੋਂ ਝੋਨੇ ਦੇ ਸਰਕਾਰੀ ਖਰੀਦ ਕੇਂਦਰਾਂ ਦਾ ਦੌਰਾ

Must Share With Your Friends...!

***ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ 76142 ਟਨ ਝੋਨੇ ਦੀ ਖਰੀਦ
 ***ਐਫ.ਸੀ.ਆਈ.ਨੂੰ ਅਲਾਟ ਕੇਂਦਰਾਂ ਤੇ ਵੀ ਸ਼ੁਰੂ ਹੋਈ ਖਰੀਦ
ਸ੍ਰੀ ਮੁਕਤਸਰ ਸਾਹਿਬ:-ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਅੱਜ ਜ਼ਿਲੇ ਦੇ ਫੱਤਾ ਕੇਰਾ, ਭੁੱਲਰਵਾਲਾ, ਢਾਣੀ ਤੇਲੀਆਂ ਵਾਲੀ, ਪੰਜਾਵਾ, ਮਿੱਡਾ ਆਦਿ ਖਰੀਦ ਕੇਂਦਰਾਂ ਦਾ ਦੌਰਾ ਕਰਕੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨਾਂ ਨੇ ਐਫ.ਸੀ.ਆਈ. ਨੂੰ ਅਲਾਟ ਹੋਏ 10 ਖਰੀਦ ਕੇਂਦਰਾਂ ਤੇ ਵੀ ਅੱਜ ਖਰੀਦ ਦਾ ਕਾਰਜ ਸੁਰੂ ਕਰਵਾਇਆ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਝੋਨੇ ਦੇ ਮੰਡੀਕਰਨ ਵਿਚ ਕਿਸਾਨਾਂ ਨੂੰ ਕੋਈ ਮੁਸਕਿਲ ਨਾ ਆਉਣ ਦਿੱਤੀ ਜਾਵੇ। ਉਨਾਂ ਨੇ ਦੱਸਿਆ ਕਿ ਜ਼ਿਲੇ ਵਿਚ ਬੀਤੀ ਸ਼ਾਮ ਤੱਕ 99818 ਟਨ ਝੋਨਾ ਮੰਡੀਆਂ ਵਿਚ ਆਇਆ ਸੀ ਜਿਸ ਵਿਚੋਂ 76142 ਟਨ ਝੋਨੇ ਦੀ ਖਰੀਦ ਕਰ ਲਈ ਗਈ ਹੈ। ਉਨਾਂ ਨੇ ਕਿਸਾਨਾਂ ਨੂੰ ਵਿਸਵਾਸ਼ ਦੁਆਇਆ ਕਿ ਤੈਅ ਮਾਪਦੰਡਾਂ ਅਨੁਸਾਰ ਆਉਣ ਵਾਲੇ ਝੋਨੇ ਦੀ ਖਰੀਦ ਵਿਚ ਕੋਈ ਮੁਸਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਜ਼ਿਲਾ ਫੂਡ ਸਪਲਾਈ ਕੰਟਰੋਲ ਮੈਡਮ ਗੀਤਾ ਬਿਸੰਭੂ ਨੇ ਦੱਸਿਆ ਕਿ ਦੁਸਰੀਆਂ ਖਰੀਦ ਏਂਜਸੀਆਂ ਕੋਲ ਜਿਆਦਾ ਮੰਡੀਆਂ ਹੋਣ ਕਾਰਨ ਬਾਮ, ਮਿੱਡੂਖੇੜਾ, ਫੱਤਾ ਕੇਰਾ, ਮਿੱਡਾ, ਕੁਰਾਈਵਾਲਾ, ਭੁਲੱਰਵਾਲਾ, ਪਿਓਰੀ, ਪੰਜਾਵਾ, ਉੜਾਂਗ, ਕੱਟਿਆਂਵਾਲੀ, ਕੋਲਿਆਂਵਲੀ ਅਤੇ ਬੁੱਟਰ ਬਖੂਆ ਦੇ ਖਰੀਦ ਕੇਂਦਰ ਹੁਣ ਐਫ.ਸੀ.ਆਈ. ਨੂੰ ਤਬਦੀਲ ਕੀਤੇ ਗਏ ਹਨ ਅਤੇ ਡਿਪਟੀ ਕਮਿਸ਼ਨਰ ਨੇ ਅਜਿਹੇ ਹੀ ਕੁਝ ਕੇਂਦਰਾਂ ਤੇ ਖੁਦ ਜਾ ਕੇ ਅੱਜ ਐਫ.ਸੀ.ਆਈ. ਦੀ ਖਰੀਦ ਸ਼ੁਰੂ ਕਰਵਾਈ।
ਓਧਰ ਦੂਜੇ ਪਾਸੇ ਪ੍ਰਸਾਸ਼ਨ ਵੱਲੋਂ ਝੋਨੇ ਦੀ ਖਰੀਦ ਸਬੰਧੀ ਆਉਣ ਵਾਲੀ ਹਰੇਕ ਸ਼ਿਕਾਇਤ ਤੇ ਤੇਜੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਕੋਈ ਮੁਸਕਿਲ ਨਾ ਆਵੇ। ਇਸ ਸਬੰਧੀ ਮਾਰਕਿਟ ਕਮੇਟੀ ਗਿੱਦੜਬਾਹਾ ਦੇ ਸਕੱਤਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ 8 ਅਕਤੂਬਰ ਨੂੰ ਦੋ ਲੋਕਾਂ ਵੱਲੋਂ ਝੋਨੇ ਦੀ ਖਰੀਦ ਸਬੰਧੀ ਆਨਲਾਈਨ ਸ਼ਿਕਾਇਤ ਕੀਤੀ ਗਈ ਸੀ ਪਰ ਜਾਂਚ ਦੌਰਾਨ ਪਾਇਆ ਗਿਆ ਕਿ ਸ਼ਿਕਾਇਤ ਸਮੇਂ ਦੋਹਾਂ ਹੀ ਸ਼ਿਕਾਇਤਕਰਤਾਵਾਂ ਦਾ ਝੋਨਾ ਮੰਡੀ ਵਿਚ ਹੀ ਨਹੀਂ ਸੀ ਆਇਆ। ਅੱਜ ਇੰਨਾਂ ਵਿਚੋਂ ਇੱਕ ਦਾ ਝੋਨਾ ਹਾਲੇ ਸਾਫ ਨਹੀਂ ਸੀ ਹੋਇਆ ਅਤੇ ਦੂਸਰੇ ਦੇ ਝੋਨੇ ਵਿਚ ਮੌਕੇ ਤੇ ਜਾਂਚ ਕਰਨ ਤੇ ਵੀ ਨਮੀ ਦੀ ਮਾਤਰਾ 18.9 ਫੀਸਦੀ ਆਈ ਅਤੇ ਝੋਨਾ ਵੀ ਗੈਰਸਿਫਾਰਸ਼ਸੁਦਾ ਕਿਸਮ ਦਾ ਹਾਈਬ੍ਰਿਡ ਕਿਸਮ ਦਾ ਸੀ। ਉਨਾਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸਹੀ ਗੁਣਵਤਾ ਦੇ ਝੋਨੇ ਦੇ ਮੰਡੀਕਰਨ ਵਿਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ।

Must Share With Your Friends...!

Comments

comments

Leave a Reply

Your email address will not be published. Required fields are marked *

*