ਡਿਪਟੀ ਕਮਿਸ਼ਨਰ ਵੱਲੋਂ ਵੱਖ ਵੱਖ ਵਿਭਾਗਾਂ ਦੇ ਕੰਮਕਾਜ ਦੀ ਮਹੀਨਾਵਾਰ ਸਮੀਖਿਆ
Templates by BIGtheme NET

ਡਿਪਟੀ ਕਮਿਸ਼ਨਰ ਵੱਲੋਂ ਵੱਖ ਵੱਖ ਵਿਭਾਗਾਂ ਦੇ ਕੰਮਕਾਜ ਦੀ ਮਹੀਨਾਵਾਰ ਸਮੀਖਿਆ

Must Share With Your Friends...!

– ਅਪਾਤ ਸਥਿਤੀ ਵਿਚ ਸਰਕਾਰੀ ਹਸਪਤਾਲ ਵਿਚ ਦਾਖਿਲ ਮਰੀਜ਼ ਦਾ ਪਹਿਲੇ 24 ਘੰਟੇ ਇਲਾਜ ਮੁਫ਼ਤ
ਸ੍ਰੀ ਮੁਕਤਸਰ ਸਾਹਿਬ, ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਨੇ ਅੱਜ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਉਨਾਂ ਦੇ ਕੰਮਕਾਜ ਦੀ ਮਹੀਨਾਵਾਰ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਹੋਰ ਤਨਦੇਹੀ ਨਾਲ ਜ਼ਿਲੇ ਦੇ ਲੋਕਾਂ ਨੂੰ ਚੰਗੀਆਂ ਸਰਕਾਰੀ ਸੇਵਾਵਾਂ ਉਪਲਬੱਧ ਕਰਵਾਉਣ ਲਈ ਕਿਹਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ: ਕੁਲਜੀਤ ਪਾਲ ਸਿੰਘ ਮਾਹੀ, ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ ਸ੍ਰੀ ਰਾਮ ਸਿੰਘ, ਮਲੋਟ ਦੇ ਐਸ.ਡੀ.ਐਮ. ਸ: ਬਿਕਰਮਜੀਤ ਸ਼ੇਰਗਿੱਲ, ਜ਼ਿਲਾ ਟਰਾਂਸਪੋਰਟ ਅਫ਼ਸਰ ਸ: ਹਰਪ੍ਰੀਤ ਸਿੰਘ ਵੀ ਹਾਜਰ ਸਨ।
Dc Sahib in Meeting
ਮਾਲ ਅਧਿਕਾਰੀਆਂ ਦੀ ਬੈਠਕ ਦੌਰਾਨ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਨੇ ਅਧਿਕਾਰੀਆਂ ਨੂੰ ਵਸੂਲੀਆਂ ਤੇਜ ਕਰਨ, ਨਿਸ਼ਾਨਦੇਹੀਆਂ ਪਹਿਲ ਦੇ ਅਧਾਰ ਤੇ ਕਰਨ ਅਤੇ ਖਾਨਗੀ ਤਕਸੀਮ ਦੇ ਵੱਧ ਤੋਂ ਵੱਧ ਮਾਮਲੇ ਨਬੇੜਨ ਦੇ ਹੁਕਮ ਦਿੱਤੇ। ਉਨਾਂ ਨੇ ਤਰੁੱਟੀ ਰਹਿਤ ਜਮਾਂਬੰਦੀਆਂ ਤਿਆਰ ਕਰਨ ਸਬੰਧੀ ਵੀ ਮਾਲ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ ਨਿਰਦੇਸ਼ ਦਿੱਤੇ।
ਜ਼ਿਲਾ ਸਿਹਤ ਸੁਸਾਇਟੀ ਦੀ ਬੈਠਕ ਦੌਰਾਨ ਸਿਵਲ ਸਰਜਨ ਡਾ: ਜਗਜੀਵਨ ਲਾਲ ਨੇ ਸਿਹਤ ਵਿਭਾਗ ਦੀ ਜੁਲਾਈ ਮਹੀਨੇ ਦੀ ਕਾਰਗੁਜਾਰੀ ਪੇਸ਼ ਕੀਤੀ। ਡਿਪਟੀ ਕਮਿਸ਼ਨਰ ਨੇ ਘਰੇਲੂ ਜਣੇਪੇ ਘੱਟ ਕਰਨ ਦੀ ਤਕੀਦ ਵੀ ਵਿਭਾਗ ਨੂੰ ਕੀਤੀ। ਇਸੇ ਤਰਾਂ ਉਨਾਂ ਨੇ ਟੀਕਾਕਰਨ ਪ੍ਰੋਗਰਾਮ ਨੂੰ ਹੋਰ ਪ੍ਰਭਾਵੀ ਕਰਨ ਦੇ ਨਿਰਦੇਸ਼ ਵੀ ਦਿੱਤੇ।
ਇਸ ਮੌਕੇ ਸਿਵਲ ਸਰਜਨ ਡਾ: ਜਗਜੀਵਨ ਲਾਲ ਨੇ ਦੱਸਿਆ ਕਿ ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੇ ਪਰਿਵਾਰਾਂ ਨੂੰ ਘਰੇਲੂ ਜਣੇਪੇ ਤੇ 500 ਰੁਪਏ, ਸ਼ਹਿਰੀ ਖੇਤਰ ਵਿਚ ਸਰਕਾਰੀ ਸੰਸਥਾ ਵਿਚ ਜਣੇਪੇ ਤੇ 600 ਰੁਪਏ ਅਤੇ ਦਿਹਾਤੀ ਖੇਤਰ ਦੇ ਵਸਨੀਕਾਂ ਨੂੰ ਸਰਕਾਰੀ ਹਸਪਤਾਲ ਵਿਚ ਜਣੇਪਾ ਕਰਵਾਉਣ ਤੇ 700 ਰੁਪਏ ਦੀ ਸਹਾਇਤ ਜਨਨੀ ਸੁਰੱਖਿਆ ਯੋਜਨਾ ਤਹਿਤ ਦਿੱਤੀ ਜਾਂਦੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਪਾਤ ਹਾਲਤਾ ਵਿਚ ਐਮਰਜੈਂਸੀ ਵਿਚ ਪੁੱਜਣ ਵਾਲੇ ਮਰੀਜਾਂ ਦਾ ਪਹਿਲੇ 24 ਘੰਟੇ ਤੱਕ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਤਾਂਕਿ ਜਦ ਤੱਕ ਦੁਰਘਟਨਾ ਆਦਿ ਵਿਚ ਜ਼ਖਮੀ ਦੇ ਪਰਿਵਾਰਕ ਮੈਂਬਰ ਪਹੁੰਚਣ ਤੱਕ ਮਰੀਜ ਨੂੰ ਇਲਾਜ ਮਿਲ ਸਕੇ।

Must Share With Your Friends...!

Comments

comments

Leave a Reply

Your email address will not be published. Required fields are marked *

*