ਡਿਪਟੀ ਕਮਿਸ਼ਨਰ ਵੱਲੋਂ ਸਿਵਲ ਹਸਪਤਾਲ ਦਾ ਦੌਰਾ
Templates by BIGtheme NET

ਡਿਪਟੀ ਕਮਿਸ਼ਨਰ ਵੱਲੋਂ ਸਿਵਲ ਹਸਪਤਾਲ ਦਾ ਦੌਰਾ

Must Share With Your Friends...!

***ਡੇਂਗੂ ਦੇ ਇਲਾਜ਼ ਲਈ ਪੁਖਤਾ ਪ੍ਰਬੰਧ

ਸ੍ਰੀ ਮੁਕਤਸਰ ਸਾਹਿਬ :-ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਅੱਜ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦਾ ਦੌਰਾ ਕਰਕੇ ਇੱਥੇ ਡੇਂਗੂ ਦੇ ਇਲਾਜ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨਾਂ ਨਾਲ ਹਸਪਤਾਲ ਭਲਾਈ ਸੰਸਥਾ ਦੇ ਚੇਅਰਪਰਸਨ ਸ੍ਰੀਮਤੀ ਦਲਜੀਤ ਕੌਰ ਵੀ ਉਨਾਂ ਦੇ ਨਾਲ ਹਾਜਰ ਸਨ। ਇਸ ਮੌਕੇ ਉਨਾਂ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਜ਼ਿਲੇ ਵਿਚ ਪੁਰੀ ਚੌਕਸੀ ਰੱਖੀ ਜਾਵੇ ਅਤੇ ਡੇਂਗੂ ਦੇ ਮਰੀਜਾਂ ਲਈ ਉਚਿਤ ਇਲਾਜ ਪ੍ਰਬੰਧ ਕੀਤੇ ਜਾਣ। ਉਨਾਂ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਵਿਸੇਸ਼ ਡੇਂਗੂ ਵਾਰਡ ਬਣਾਏ ਗਏ ਹਨ ਜਦ ਕਿ ਉਚਿਤ ਮਾਤਰਾ ਵਿਚ ਦਵਾਈਆਂ, ਖੂਨ ਅਤੇ ਪਲੈਟਲਟਸ ਉਪਲਬੱਧ ਹਨ। ਉਨਾਂ ਨੇ ਇਸ ਮੌਕੇ ਬਲੱਡਸਪੈਰੇਟਰ ਮਸ਼ੀਨ ਦਾ ਵੀ ਮੁਆਇਨਾ ਕੀਤਾ।

21 MKT-02

 

ਇਸ ਮੌਕੇ ਸਿਵਲ ਸਰਜਨ ਡਾ: ਜਗਜੀਵਨ ਲਾਲ ਨੇ ਦੱਸਿਆ ਕਿ ਜਾਂਚ ਦੌਰਾਨ ਜ਼ਿਲੇ ਵਿਚ 41 ਕੇਸ ਪਾਜਿਟਿਵ ਅਤੇ 85 ਨੈਗੇਟਿਗ ਪਾਏ ਗਏ ਹਨ। ਵਿਭਾਗ ਦੀ ਸੂਚਨਾ ਅਨੁਸਾਰ ਮਰੀਜ ਤੇਜੀ ਨਾਲ ਠੀਕ ਹੋ ਰਹੇ ਹਨ ਅਤੇ ਸਿਹਤ ਵਿਭਾਗ ਵੱਲੋਂ ਲਗਾਤਾਰ ਨਿਜੀ ਹਸਪਤਾਲਾਂ ਨਾਲ ਵੀ ਰਾਬਤਾ ਰੱਖਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਉਪਲਬੱਧ 41 ਕੇਸਾਂ ਦੀ ਸੂਚਨਾ ਅਨੁਸਾਰ ਇੰਨਾਂ ਵਿਚੋਂ ਕੋਈ ਵੀ ਹਸਪਤਾਲ ਵਿਚ ਭਰਤੀ ਨਹੀਂ ਹੈ ਅਤੇ ਓ.ਪੀ.ਡੀ. ਰਾਹੀਂ ਦਵਾਈ ਲੈ ਰਹੇ ਹਨ।

Must Share With Your Friends...!

Comments

comments

Leave a Reply

Your email address will not be published. Required fields are marked *

*