ਡੀ. ਪੀ. ਆਰ. ਓ ਦਲਜੀਤ ਸਿੰਘ ਨੂੰ ਵੱਖ-ਵੱਖ ਸ਼ਖਸੀਅਤਾਂ ਵੱਲੋਂ ਸ਼ਰਧਾਂਜਲੀਆਂ ਭੇਟ
Templates by BIGtheme NET

ਡੀ. ਪੀ. ਆਰ. ਓ ਦਲਜੀਤ ਸਿੰਘ ਨੂੰ ਵੱਖ-ਵੱਖ ਸ਼ਖਸੀਅਤਾਂ ਵੱਲੋਂ ਸ਼ਰਧਾਂਜਲੀਆਂ ਭੇਟ

Must Share With Your Friends...!

***ਭਾਈ ਸੇਵਾ ਸਿੰਘ ਹਾਲ ‘ਚ ਹੋਈ ਅੰਤਿਮ ਅਰਦਾਸ
****ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਲੋਕ ਸੰਪਰਕ ਮੰਤਰੀ ਨੇ ਭੇਜੇ ਸ਼ੋਕ ਸੁਨੇਹੇ
ਸ੍ਰੀ ਮੁਕਤਸਰ ਸਾਹਿਬ:-ਸ੍ਰੀ ਦਲਜੀਤ ਸਿੰਘ ਜੋ ਅਕਾਲ ਚਲਾਣਾ ਕਰ ਗਏ ਸਨ, ਨੂੰ ਬੀਤੇ ਦਿਨੀ ਵੱਖ-ਵੱਖ ਧਾਰਮਿਕ, ਸਿਆਸੀ, ਵਿਦਿਅਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਸਥਾਨਕ ਭਾਈ ਸੇਵਾ ਸਿੰਘ ਹਾਲ, ਸੁਲਤਾਨਵਿੰਡ ਚੌਕ ਸ੍ਰੀ ਅੰਮ੍ਰਿਤਸਰ  ਸਾਹਿਬ ਵਿਖੇ ਸ਼ਰਧਾਂਜਲੀ ਸਮਾਗਮ ਕਰਾਇਆ ਗਿਆ।

d4
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ, ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ, ਵਧੀਕ ਮੁੱਖ ਸਕੱਤਰ ਲੋਕ ਸੰਪਰਕ ਸ੍ਰੀ ਕਰਨ ਅਵਤਾਰ ਸਿੰਘ, ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਸ੍ਰੀ ਰਾਹੁਲ ਤਿਵਾੜੀ ਵੱਲੋਂ ਆਪਣੇ ਸ਼ੋਕ ਸੁਨੇਹਿਆਂ ਵਿਚ ਸਵਰਗੀ ਦਲਜੀਤ ਸਿੰਘ ਦੇ ਪ੍ਰੀਵਾਰ ਨਾਲ ਇਸ ਦੁੱਖ ਦੀ ਘੜੀ ਵਿਚ ਹਮਦਰਦੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਆਪਣੇ ਸ਼ੋਕ ਸੁਨੇਹੇ ਵਿੱਚ ਕਿਹਾ ਕਿ ਸ. ਦਲਜੀਤ ਸਿੰਘ ਵੱਲੋਂ 30 ਸਾਲ ਤੋ ਵਧੇਰੇ ਸਮਾਂ ਲੋਕ ਸੰਪਰਕ ਵਿਭਾਗ ਵਿੱਚ ਸਮਰਪਿਤ ਭਾਵਨਾ, ਲਗਨ ਅਤੇ ਇਮਾਨਦਾਰੀ ਨਾਲ ਨਿਭਾਈਆਂ ਸੇਵਾਵਾਂ ਲਈ ਹਮੇਸਾ ਯਾਦ ਰੱਖੇ ਜਾਣਗੇ।
ਲੋਕ ਸੰਪਰਕ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਦੇ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਨੇ ਮੰਤਰੀ ਦੀ ਤਰਫੋਂ ਨਿਜੀ ਤੌਰ ਤੇ ਸ਼ਿਰਕਤ ਕਰਕੇ ਸ੍ਰੀ ਦਲਜੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸ੍ਰੀ ਮੁਕਤਸਰ ਸਾਹਿਬ ਅਤੇ ਫਰੀਦਕੋਟ ਤੋਂ ਇਲਾਵਾ ਜ਼ਿਲ੍ਹਾ ਅੰਮ੍ਰਿਤਸਰ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਸ. ਦਲਜੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫਸਰਾਂ ਵਿੱਚ ਸ. ਸਤਨਾਮ ਸਿੰਘ ਛੀਨਾ ਤਰਨ ਤਾਰਨ, ਸ.ਰਾਜਵਿੰਦਰ ਸਿੰਘ ਰਿਆੜ ਗੁਰਦਾਸਪੁਰ, ਸ. ਪਾਲ ਸਿੰਘ ਪਠਾਨਕੋਟ, ਸ਼ੇਰਜੰਗ ਸਿੰਘ ਹੁੰਦਲ ਸੰਗਰੂਰ, ਸ.ਭੁਪਿੰਦਰ ਸਿਘ ਬਰਾੜ ਸਹਾਇਕ ਲੋਕ ਸੰਪਰਕ ਅਫਸਰ, ਕਮਲਜੀਤ ਪਾਲ ਅੰਮ੍ਰਿਤਸਰ, ਸਾਬਕਾ ਲੋਕ ਸੰਪਰਕ ਅਧਿਕਾਰੀ ਸ.ਗਿਆਨ ਸਿੰਘ, ਸ੍ਰੀ ਮਨੋਹਰ ਸਿੰਘ ਸ.ਸ਼ਵਿੰਦਰ ਸਿੰਘ ਭਾਗੋਵਾਲੀਆ, ਸ੍ਰੀ ਐਚ.ਐਸ.ਕਪੂਰ ਸੰਪਾਦਕ ਮਾਲਵੇ ਦੀ ਧਮਕ, ਸ੍ਰੀ ਜਸਵੰਤ ਸਿੰਘ ਪੂਰਵਾ, ਸ੍ਰੀ ਪ੍ਰਗਟ ਸਿੰਘ ਜੰਬਰ, ਸਮੂਹ ਸਟਾਫ ਸ੍ਰੀ ਮੁਕਤਸਰ ਸਾਹਿਬ ਅਤੇ ਫਰੀਦਕੋਟ ਤੋਂ ਇਲਾਵਾ ਪਿੰ੍ਰਸੀਪਲ ਸ੍ਰ. ਸੁਰਜੀਤ ਸਿੰਘ ਭੱਟੀ ਅਤੇ ਸ. ਦਲਜੀਤ ਸਿੰਘ ਦੇ ਰਿਸ਼ਤੇਦਾਰਾਂ,ਦੋਸਤਾਂ-ਮਿੱਤਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੱਤਰਕਾਰ ਭਾਈਚਾਰੇ ਨਾਲ ਸਬੰਧਤ ਸ਼ਖਸੀਅਤਾਂ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਸ. ਦਲਜੀਤ ਸਿੰਘ ਨੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿਚ ਲੰਮਾ ਸਮਾਂ ਸੇਵਾਵਾਂ ਨਿਭਾਈਆਂ। ਉਹ ਬਹੁਤ ਹੀ ਸਿਆਣੇ ਅਤੇ ਦੂਰ ਦ੍ਰਿਸ਼ਟੀ ਵਾਲੇ ਅਧਿਕਾਰੀ ਸਨ, ਜਿਨ੍ਹਾਂ ਨੇ ਹਮੇਸ਼ਾ ਆਪਣੇ ਕੰਮ ਨਾਲ ਨਿਆਂ ਕੀਤਾ। ਸ. ਦਲਜੀਤ ਸਿੰਘ (59) ਆਪਣੇ ਪਿੱਛੇ ਮਾਤਾ ਸਰਬਜੀਤ ਕੌਰ ਪਤਨੀ ਸ੍ਰੀਮਤੀ ਕੰਵਲਜੀਤ ਕੌਰ ਅਤੇ ਦੋ ਬੇਟੀਆਂ ਮਨਿੰਦਰ ਕੌਰ ਅਤੇ ਸ਼ਲਿੰਦਰ ਕੌਰ ਛੱਡ ਗਏ ਹਨ।

Must Share With Your Friends...!

Comments

comments

Leave a Reply

Your email address will not be published. Required fields are marked *

*