ਡੇਂਗੂ ਨਾਲ ਨਿਪਟਨ ਲਈ ਪੁਖਤਾ ਪ੍ਰਬੰਧ ਕੀਤੇ, ਟੀਮਾਂ ਦਾ ਗਠਨ ਸਿਵਲ ਸਰਜਨ
Templates by BIGtheme NET

ਡੇਂਗੂ ਨਾਲ ਨਿਪਟਨ ਲਈ ਪੁਖਤਾ ਪ੍ਰਬੰਧ ਕੀਤੇ, ਟੀਮਾਂ ਦਾ ਗਠਨ ਸਿਵਲ ਸਰਜਨ

Must Share With Your Friends...!

– ਲੋਕ ਅਫਵਾਹਾਂ ਤੋਂ ਘਬਰਾਉਣ ਨਾ 
– ਡੇਂਗੂ ਦੇ ਲੱਛਣ ਦਿਖਾਈ ਦੇਣ ਤਾਂ ਸਿਵਲ ਹਸਤਪਾਲ ਨਾਲ ਕਰੋ ਸੰਪਰਕ
ਮਲੋਟ (ਸ੍ਰੀ ਮੁਕਤਸਰ ਸਾਹਿਬ), ਜਿਲਾ ਸਿਹਤ ਵਿਭਾਗ ਸ਼੍ਰੀ ਮੁਕਤਸਰ ਸਾਹਿਬ ਵਲੋਂ ਡੇਂਗੂ ਮਲੇਰੀਆ ਅਤੇ ਹੋਰ ਗਰਮੀ ਰੁੱਤ ਦੀਆਂ ਬੀਮਾਰੀਆਂ ਤੋਂ ਬਚਾਅ ਸਬੰਧੀ ਆਮ ਲੋਕਾਂ ਨੂੰ ਜਾਗਰੁਕ ਕਰਨ ਲਈ ਗਤੀਵਿਧੀਆ ਜਾਰੀ ਹਨ। ਇਹ ਜਾਣਕਾਰੀ ਸਿਵਲ ਸਰਜਨ ਡਾ: ਜਗਜੀਵਨ ਲਾਲ ਨੇ ਦਿੱਤੀ। ਉਨਾਂ ਕਿਹਾ ਕਿ ਸ਼ਹਿਰ ਮਲੋਟ ਵਿਖੇ ਨਿੱਜੀ ਡਾਕਟਰਾਂ ਅਤੇ ਲਬਾਰਟਰੀਆਂ ਦੇ ਮਾਲਕਾਂ ਵਲੋਂ ਡੇਂਗੂ ਸਬੰਧੀ ਅਫਵਾਹ ਦੇ ਸਬੰਧ ਵਿਚ ਡਾਕਟਰ ਵਿਕਰਮ ਅਸੀਜਾ ਜਿਲਾ ਐਪੀਡੀਮੋਲੋਜਿਸਟ ਦੀ ਅਗਵਾਈ ਹੇਠ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ । ਉਨਾਂ ਆਮ ਲੋਕਾਂ ਨੂੰ ਡੇਂਗੂ ਬੁਖਾਰ ਦੀ ਅਫਵਾਹ ਤੋਂ ਬਚਣ ਲਈ ਅਪੀਲ ਕੀਤੀ ਅਤੇ ਐਂਟੀ ਲਾਰਵੀਅਲ ਗਤੀਵਿਧੀਆ ਦਾ ਜਾਇਜ਼ਾ ਲਿਆ।

ਇਸ ਤੋਂ ਬਿਨਾਂ ਡਾ. ਸੰਦੀਪ ਗਿਲਹੋਤਰਾ ਸੀਨੀਅਰ ਮੈਡੀਕਲ ਅਫਸਰ ਮਲੋਟ ਨੇ ਨਿੱਜੀ ਹਸਪਤਾਲਾਂ ਅਤੇ ਪ੍ਰਾਈਵੇਟ ਲਬਾਰਟਰੀਆਂ ਦੇ ਮਾਲਕਾਂ ਨੂੰ ਮਿਲ ਕਿ ਕਿਹਾ ਹੈ ਕਿ ਪਬਲਿਕ ਵਿਚ ਡੈਂਗੂ ਸਬੰਧੀ ਡਰ ਪੈਦਾ ਨਾ ਕੀਤਾ ਜਾਵੇ, ਜੇਕਰ ਕੋਈ ਸ਼ੱਕੀ ਡੇਂਗੂ ਦਾ ਕੇਸ ਉਨਾਂ ਕੋਲ ਆਉਂਦਾ ਹੈ ਤਾਂ ਉਸ ਨੂੰ ਤੁਰੰਤ ਨੇੜੇ ਦੇ ਸਿਵਲ ਹਸਪਤਾਲ ਵਿਖੇ ਰੈਫਰ ਕੀਤਾ ਜਾਵੇ । ਉਨਾਂ ਕਿਹਾ ਕਿ ਸਰਕਾਰੀ ਹਸਪਤਾਲ ਵਿਖੇ ਤੈਨਾਤ ਮਾਹਿਰ ਡਾਕਟਰਾਂ ਵਲੌਂ ਮਰੀਜਾਂ ਦਾ ਮੈਡੀਕਲ ਚੈੱਕਅੱਪ ਕਰਕੇ ਸ਼ੱਕੀ ਕੇਸਾਂ ਦਾ ਬਲੱਡ ਸੈਂਪਲ ਲੈ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਭੇਜੇ ਜਾਂਦੇ ਹਨ। ਮੈਡੀਕਲ ਕਾਲਜ ਵਲੋਂ ਕੰਨਫਰਮ ਕਰਨ ਤੇ ਡੈਂਗੂ ਦਾ ਕੇਸ ਮੰਨਿਆ ਜਾਂਦਾ ਹੈ ਕਿਉਂਕਿ ਹੋਰ ਟੈਸਟਾਂ ਵਿਚ ਨਤੀਜੇ ਗਲਤ ਪਾਏ ਜਾ ਸਕਦੇ ਹਨ। ਉਨਾਂ ਦੱਸਿਆ ਡੇਂਗੂ ਇਕ ਵਾਇਰਲ ਬੁਖਾਰ ਹੈ ਜੋ ਕਿ ਐਡਿਜ਼ਅਜਪਿਟੀ ਨਾ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਬੁਖਾਰ ਹੋਣ ਤੇ ਮਾਹਿਰ ਡਾਕਟਰ ਦੀ ਦੇਖ ਰੇਖ ਹੀ ਇਲਾਜ ਕਰਵਾਇਆ ਜਾਵੇ । ਡੈਂਗੂ ਬੁਖਾਰ ਹੋਣ ਤੇ ਘਬਰਾਉਣ ਦੀ ਲੋੜ ਨਹੀ ਸਗੋਂ ਪੂਰਨ ਅਰਾਮ ਜਿਆਦਾ ਮਾਤਰਾ ਵਿਚ ਤਰਲ ਪਦਾਰਥ ਅਤੇ ਪੌਸ਼ਟਿਕ ਖੁਰਾਕ ਲਈ ਜਾਵੇ ਜਿਸ ਨਾਲ ਇਕ ਹਫਤੇ ਵਿਚ ਬੁਖਾਰ ਦੇ ਲੱਛਣ ਘਟਣੇ ਸ਼ੁਰੁ ਹੋ ਜਾਂਦੇ ਹਨ । ਉਂਨਾ ਕਿਹਾ ਕਿ ਸਾਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਰੱਥਣੀ ਤੇ  ਪਾਣੀ ਨੂੰ ਇਕ ਹਫਤੇ ਤੋਂ ਵੱਧ ਸਮਾਂ ਨਹੀ ਖੜਾ ਰਹਿਣ ਦੇਣਾ ਚਾਹੀਦਾ । ਉਨਾਂ ਕਿਹਾ ਕਿ ਮਲੋਟ ਸ਼ਹਿਰ ਵਿਚ ਜਾਗਰੁਕਤਾ ਲਈ 3 ਟੀਮਾਂ ਪਹਿਲਾਂ ਹੀ ਕੰਮ ਕਰ ਰਹੀਆਂ ਹਨ ਜੋ ਕਿ ਘਰ ਘਰ ਜਾ ਕਿ ਲੋਕਾਂ ਨੂੰ ਬੀਮਾਰੀਆ ਤੋਂ ਬਚਣ ਅਤੇ ਵਿਸ਼ੇਸ਼ ਕਰਕੇ ਡੈਂਗੂ ਮਲੇਰੀਆ ਤੋਂ ਬਚਾਅ ਸਬੰਧੀ ਜਾਗਰੁਕਤ ਕਰ ਰਹੀਆਂ ਹਨ । ਇਸ ਤੋਂ ਇਲਾਵਾ ਕੁਲਰਾਂ ਅਤੇ ਪਾਣੀ ਦੀਆਂ ਟੈਂਕੀਆਂ ਵਿਚ ਐਂਟੀ ਲਾਰਵਾ ਦਵਾਈਆਂ ਵੀ ਪਵਾਈਆਂ ਜਾ ਰਹੀਆਂ ਹਨ। ਸਿਹਤ ਵਿਭਾਗ ਵਲੋਂ ਕਾਰਜ ਸਾਧਕ ਅਫਸਰ ਮਲੋਟ ਨੂੰ ਡੈਂਗੂ ਅਤੇ ਮਲੇਰੀਆ ਤੋਂ ਬਚਾਅ ਸਬੰਧੀ ਵਾਰਡ ਨੰ. 12, 13, 14, 15, 16 ਅਤੇ 21 ਵਿਖੇ ਫੋਗਿੰਗ ਕਰਵਾਉਣ ਲਈ ਕਿਹਾ ਗਿਆ ਹੈ।

Must Share With Your Friends...!

Comments

comments

Leave a Reply

Your email address will not be published. Required fields are marked *

*