ਤਹਿ ਤੋੜ ਹਲ ਨਾਲ ਖੇਤਾਂ ਦੀ ਵਹਾਈ ਵਧਾਏਗੀ ਖੇਤਾਂ ਦੀ ਉਪਜਾਉ ਸ਼ਕਤੀ
Templates by BIGtheme NET

ਤਹਿ ਤੋੜ ਹਲ ਨਾਲ ਖੇਤਾਂ ਦੀ ਵਹਾਈ ਵਧਾਏਗੀ ਖੇਤਾਂ ਦੀ ਉਪਜਾਉ ਸ਼ਕਤੀ

Must Share With Your Friends...!
– ਖੇਤੀਬਾੜੀ ਵਿਭਾਗ ਵੱਲੋਂ ਕਣਕ ਦੀ ਬਿਜਾਈ ਤੋਂ ਪਹਿਲਾਂ ਖੇਤ ਦੀ ਤਹਿ ਤੋੜ ਹਲ ਨਾਲ ਵਹਾਈ ਕਰਨ ਦੀ ਅਪੀਲ
– ਸੇਮ ਮਾਰੇ ਖੇਤਾਂ ਲਈ ਵਰਦਾਨ 
– ਵਿਭਾਗ ਕੋਲ ਹੱਲ ਮੁਫ਼ਤ ਉਪਲਬੱਧ
ਸ੍ਰੀ ਮੁਕਤਸਰ ਸਾਹਿਬ,  ਖੇਤੀਬਾੜੀ ਵਿਭਾਗ ਵੱਲੋਂ ਪਿਛਲੇ ਸਾਲ ਸੇਮ ਮਾਰੇ ਪਿੰਡ ਰੱਤਾ ਖੇੜਾ ਵਿਚ ਤਹਿ ਤੋੜ ਹੱਲ ਨਾਲ ਵਹਾਈ ਦੇ ਕੀਤੇ ਤਜਰਬਿਆਂ ਦੀ ਸਫਲਤਾ ਤੋਂ ਬਾਅਦ ਇਕ ਵਾਰ ਫਿਰ ਵਿਭਾਗ ਨੇ ਇਸ ਵਾਰ ਕਣਕ ਦੀ ਬਿਜਾਈ ਤੋਂ ਪਹਿਲਾਂ ਤਹਿ ਤੋੜ ਹਲ ਨਾਲ ਵਹਾਈ ਲਈ ਮੁਹਿੰਮ ਆਰੰਭੀ ਹੈ। ਇਸ ਲਈ ਵਿਭਾਗ ਇਸ ਵਾਰ ਜਿੱਥੇ ਪਿੰਡ ਮਾਨ ਵਿਚ ਆਪਣੇ ਪੱਧਰ ਤੇ ਲਗਭਗ 200 ਏਕੜ ਤੋਂ ਵੱਧ ਸੇਮ ਮਾਰੇ ਰਕਬੇ ਵਿਚ ਤਹਿ ਤੋੜ ਹਲ ਨਾਲ ਡੁੰਘੀ ਵਹਾਈ ਕਰਵਾ ਰਿਹਾ ਹੈ ਉਥੇ ਹੀ ਵਿਭਾਗ ਹੋਰ ਕਿਸਾਨਾਂ ਨੂੰ ਇਹ ਹੱਲ ਬਿਨਾਂ ਕਿਰਾਏ ਦੇ ਵਰਤੋਂ ਲਈ ਵੀ ਉਪਲਬੱਧ ਕਰਵਾ ਰਿਹਾ ਹੈ ਜਦ ਕਿ ਜ਼ਿਲੇ ਦੀਆਂ ਕੁਝ ਸਹਿਕਾਰੀ ਸਭਾਵਾਂ ਨੇ ਵੀ ਕਿਰਾਏ ਤੇ ਕਿਸਾਨਾਂ ਨੂੰ ਉਪਲਬੱਧ ਕਰਵਾਉਣ ਲਈ ਇਹ ਹੱਲ ਜ਼ਿਲੇ ਵਿਚ ਖਰੀਦੇ ਸਨ। ਇਹ ਜਾਣਕਾਰੀ ਜ਼ਿਲਾ ਖੇਤੀਬਾੜੀ ਅਫ਼ਸਰ ਡਾ: ਬੇਅੰਤ ਸਿੰਘ ਨੇ ਅੱਜ ਇੱਥੇ ਦਿੱਤੀ।
ਡਾ: ਬੇਅੰਤ ਸਿੰਘ ਨੇ ਦੱਸਿਆ ਕਿ ਵਰਿਆਂ ਤੋਂ ਖੇਤਾਂ ਦੀ ਡੁੰਘੀ ਵਹਾਈ ਨਹੀਂ ਕੀਤੀ ਗਈ ਸਗੋਂ ਹਰ ਸਾਲ ਝੋਨਾ ਲਾਉਣ ਤੋਂ ਪਹਿਲਾਂ ਖੇਤਾਂ ਨੂੰ ਕੱਦੂ ਕਰਕੇ ਜਮੀਨ ਨੂੰ ਕਰੜਾ ਕੀਤਾ ਜਾਂਦਾ ਹੈ ਤਾਂ ਜੋ ਪਾਣੀ ਧਰਤੇ ਦੇ ਹੇਠ ਨਾ ਜਾਵੇ। ਇਸ ਕਾਰਨ ਲਗਭਗ 6 ਇੰਚ ਥੱਲੇ ਇਕ ਸਖ਼ਤ ਤਹਿ ਬਣ ਗਈ ਹੈ ਜਿਸ ਕਾਰਨ ਜਿੱਥੇ ਜਮੀਨ ਵਿਚਲੇ ਖਾਰੇ ਤੱਤ ਥੱਲੇ ਨਹੀਂ ਜਾਂਦੇ ਉੱਥੇ ਨਰਮੇ ਦੀਆਂ ਜੜਾਂ ਵੀ ਡੁੰਘੀਆਂ ਨਹੀਂ ਜਾ ਪਾਊਂਦੀਆਂ। ਜਿਸ ਕਾਰਨ ਫਸਲਾਂ ਦੇ ਝਾੜ ਵਿਚ ਖੜੋਤ ਆ ਗਈ ਹੈ। ਇਸੇ ਤਰਾਂ ਜ਼ਿਲੇ ਵਿਚ ਮਾਮੂਲੀ ਬਾਰਿਸਾਂ ਨਾਲ ਵੀ ਖੇਤਾਂ ਵਿਚ ਪਾਣੀ ਖੜਾ ਹੋ ਜਾਣ ਨਾਲ ਫਸਲਾਂ ਦਾ ਨੁਕਸਾਨ ਹੋ ਜਾਂਦਾ ਹੈ। ਇਸ ਲਈ ਪਿਛਲੇ ਸਾਲ ਦੇ ਨਤੀਜਿਆਂ ਨੂੰ ਵੇਖਦਿਆਂ ਵਿਭਾਗ ਨੇ ਤਹਿ ਤੋੜ ਹਲ ਨਾਲ ਵਹਾਈ ਹੋਰ ਵਧੇਰੇ ਰਕਬੇ ਵਿਚ ਕਰਵਾਉਣ ਦਾ ਫੈਸਲਾ ਕੀਤਾ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਤਹਿ ਤੋੜ ਹੱਲ ਨਾਲ ਵਹਾਈ ਕਰਨ ਲਈ ਵਿਭਾਗ ਤੋਂ ਵੀ ਹਲ ਪ੍ਰਾਪਤ ਕਰ ਸਕਦੇ ਹਨ। ਇਹ ਵਿਧੀ ਸੇਮ ਮਾਰੀਆਂ ਜਮੀਨਾਂ ਦੇ ਸੁਧਾਰ ਲਈ ਵੀ ਵਿਸੇਸ਼ ਤੌਰ ਤੇ ਕਾਰਗਾਰ ਹੈ। ਉਨਾਂ ਕਿਹਾ ਕਿ ਫਰਵਰੀ ਮਾਰਚ ਵਿਚ ਪੈਣ ਵਾਲੇ ਮੀਂਹ ਕਾਰਨ ਖੇਤਾਂ ਵਿਚ ਪਾਣੀ ਖੜਨ ਨਾਲ ਕਣਕ ਦਾ ਖਰਾਬਾ ਹੁੰਦਾ ਹੈ ਪਰ ਜਿੱਥੇ ਇਸ ਹੱਲ ਨਾਲ ਡੁੰਘੀ ਵਹਾਈ ਕੀਤੀ ਹੋਵੇਗੀ ਮੀਂਹ ਦਾ ਪਾਣੀ ਜਮੀਨ ਵਿਚ ਰਿਸ ਜਾਵੇਗਾ ਅਤੇ ਫਸਲ ਦਾ ਖਰਾਬਾ ਘੱਟ ਜਾਵੇਗਾ।
ਇਥੇ ਇਹ ਵੀ ਜਿਕਰਯੋਗ ਹੈ ਕਿ ਸਬ ਸੁਆਇਲਰ ਚਲਾਉਣ ਨਾਲ ਫਸਲਾਂ ਦੀ ਉਗਣ ਸ਼ਕਤੀ ਤੇ ਬਹੁਤ ਚੰਗਾ ਪ੍ਰਭਾਵ ਪੈਦਾ ਹੈ। ਜਿਸ ਨਾਲ ਫਸਲਾਂ ਦੇ ਝਾੜ ਵਿੱਚ ਚਮਤਕਾਰੀ ਇਜਾਫਾ ਹੁੰਦਾ ਹੈ। ਉਨਾਂ ਨੇ ਦੱਸਿਆ ਕਿ ਸਬ ਸੁਆਇਲਰ ਨਾਲ ਤਕਰੀਬਨ 1.50 ਤੋ 2.00 ਫੁੱਟ ਤੱਕ ਡੁੰਘੀ ਵਹਾਈ ਕਰਵਾਈ ਜਾ ਸਕਦੀ ਹੈ। ਜਿਸ ਨਾਲ ਜਮੀਨ ਦੀ ਸਖਤ ਤਹਿ ਟੁੱਟਣ ਨਾਲ ਪਾਣੀ ਆਸਾਨੀ ਨਾਲ ਜੀਰ ਜਾਂਦਾ ਹੈ ਅਤੇ ਜਮੀਨ ਵਾਹੀਯੋਗ ਬਣਾਈ ਜਾ ਸਕਦੀ। ਪਿੰਡ ਮਾਨ ਵਿਚ ਇਹ ਪ੍ਰੋਜੈਕਟ ਚਲਾ ਰਹੇ ਖੇਤੀਬਾੜੀ ਬਲਾਕ ਅਫ਼ਸਰ ਡਾ: ਜਲੌਰ ਸਿੰਘ ਅਨੁਸਾਰ ਪਿੱਛਲੇ ਸਾਲ ਰੱਤਾ ਖੇੜਾ ਵਿਚ ਇਹ ਹੱਲ ਨਾਲ ਵਹਾਈ ਤੋਂ ਬਾਅਦ ਕੋਈ ਦੋ ਦਹਾਕਿਆਂ ਬਾਅਦ ਕਣਕ ਦੀ ਫਸਲ ਹੋਈ ਸੀ। ਇਸ ਲਈ ਹੁਣ ਵੱਧ ਤੋਂ ਵੱਧ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਉਹ ਕਣਕ ਦੀ ਬਿਜਾਈ ਤੋਂ ਪਹਿਲਾਂ ਤਹਿ ਤੋੜ ਹੱਲ ਨਾਲ ਡੁੰਘੀ ਵਹਾਈ ਕਰ ਲੈਣ।
Must Share With Your Friends...!

Comments

comments

Leave a Reply

Your email address will not be published. Required fields are marked *

*