ਤੇਲ ਅਤੇ ਗੈਸ ਮੰਤਰਾਲਾ ਭਾਰਤ ਸਰਕਾਰ ਨੇ ਤੇਲ ਬੱਚਤ ਪੰਦਰਵਾੜਾ ਮਨਾਇਆ
Templates by BIGtheme NET

ਤੇਲ ਅਤੇ ਗੈਸ ਮੰਤਰਾਲਾ ਭਾਰਤ ਸਰਕਾਰ ਨੇ ਤੇਲ ਬੱਚਤ ਪੰਦਰਵਾੜਾ ਮਨਾਇਆ

Must Share With Your Friends...!

ਪੈਟਰੋਲੀਅਮ ਪਦਾਰਥਾਂ ਦੀ ਸੰਜਮ ਨਾਲ  ਵਰਤੋ ਕਰਨ ਤੇ ਜ਼ੋਰ
ਸ੍ਰੀ ਮੁਕਤਸਰ ਸਾਹਿਬ:  ਤੇਲ ਅਤੇ ਗੈਸ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਖੇਤਰੀ ਦਫਤਰ ਬਠਿੰਡਾ ਵਲੋਂ ਆਮ ਲੋਕਾਂ ਨੂੰ ਤੇਲ ਅਤੇ ਗੈਸ ਦੀ ਬੱਚਤ ਸਬੰਧੀ 16 ਜਨਵਰੀ ਤੋਂ 31 ਜਨਵਰੀ ਤੱਕ ਪੰਦਰਵਾੜਾ ਮਨਾਇਆ ਗਿਆ। ਬੀਤੀ ਦਿਨੀਂ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮ. ਦੇ ਸੀਨੀਅਰ ਸੈਲਜ ਅਫਸਰ ਸ੍ਰੀ ਮੁਕਤਸਰ ਸਾਹਿਬ ਅਤੇ ਫਰੀਦਕੋਟ ਸ੍ਰੀ ਸੁਸ਼ੀਲ ਕੁਮਾਰ ਟਟਵਾਲ ਅਤੇ ਖੇਤਰੀ ਦਫਤਰ ਬਠਿੰਡਾ ਦੀ ਮੋਬਾਇਲ ਲੈਬ ਸਮੇਤ ਸ੍ਰੀ ਵਿਕਾਸ ਕੁਮਾਰ ਨੇ ਤੇਲ ਦੀ ਮਕਦਾਰ ਅਤੇ ਗੁਣਵੱਤਾ ਸਬੰਧੀ ਦਾਬੜਾ ਆਇਲ ਸਟੋਰ ਅਤੇ ਸ਼ਿਵਾ ਜੀ ਫਿਲਿੰਗ ਸਟੇਸ਼ਨ ਤੇ ਗਾਹਕਾਂ ਨੂੰ ਵਿਸੇਸ਼ ਜਾਣਕਾਰੀ ਦਿੱਤੀ । ਸ੍ਰੀ ਟਟਵਾਲ ਅਤੇ ਸ੍ਰੀ ਵਿਕਾਸ ਕੁਮਾਰ ਨੇ ਪੈਟਰੋਲ ਡੀਜ਼ਲ ਦੀ ਪਰਖ਼ ਅਤੇ ਪੈਟਰੋਲੀਅਮ ਪਦਾਰਥਾਂ ਦੀ ਬੱਚਤ ਕਰਨ ਦੇ ਨੁਕਤੇ ਦੱਸੇ। ਉਹਨਾਂ ਕਿਹਾ ਕਿ ਜੇਕਰ ਪੈਟਰੋਲੀਅਮ ਪਦਾਰਥਾਂ ਦੀ ਸਮਝਦਾਰ ਨਾਲ ਵਰਤੋ ਕੀਤੀ ਜਾਵੇ ਤਾਂ ਵਾਤਾਵਰਣ ਵੀ ਸਾਫ ਸੁਥਰਾ ਰਹੇਗਾ ਅਤੇ ਸਾਡਾ ਜੀਵਨ ਵੀ ਖੁਸ਼ਹਾਲ ਰਹੇਗਾ। ਇਸ ਮੌਕੇ ਤੇ ਆਟੋ, ਟੈਕਸੀ, ਟਰੱਕ ਡਰਾਈਵਰ ਅਤੇ ਨਿੱਤ ਵਰਤੋ ਕਰਨ ਵਾਲੇ ਆਮ ਜਨਤਾ ਨੂੰ ਪ੍ਰੇਰਿਤ ਕੀਤਾ ਗਿਆ ਕਿ ਉਹ ਇਸ ਮੁਹਿੰਮ ਵਿੱਚ ਆਪਣਾ ਹਿੱਸਾ ਜਰੂਰ ਪਾਉਣ। ਇਸ ਮੌਕੇ ਤੇ ਦਾਬੜਾ ਆਇਲ ਸਟੋਰ ਦੇ ਅਮਿਤ ਦਾਬੜਾ ਨੇ ਆਏ ਮਹਿਮਾਨਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ।

Must Share With Your Friends...!

Comments

comments

Leave a Reply

Your email address will not be published. Required fields are marked *

*