ਨਕਲੀ ਅਤੇ ਹਾਨੀਕਾਰਨ ਰਸਾਇਣਯੁਕਤ ਮਿਠਾਈਆਂ ਦੀ ਵਿਕਰੀ ਸਖਤੀ ਨਾਲ ਰੋਕੀ ਜਾਵੇਗੀ ਐਸ.ਡੀ.ਐਮ.
Templates by BIGtheme NET

ਨਕਲੀ ਅਤੇ ਹਾਨੀਕਾਰਨ ਰਸਾਇਣਯੁਕਤ ਮਿਠਾਈਆਂ ਦੀ ਵਿਕਰੀ ਸਖਤੀ ਨਾਲ ਰੋਕੀ ਜਾਵੇਗੀ ਐਸ.ਡੀ.ਐਮ.

Must Share With Your Friends...!

***ਤਿਓਹਾਰਾਂ ਦੌਰਾਨ ਵਿਸੇਸ਼ ਚੌਕਸੀ ਦੇ ਨਿਰਦੇਸ਼
ਗਿੱਦੜਬਾਹਾ, ਸ਼੍ਰੀ ਮੁਕਤਸਰ ਸਾਹਿਬ:- ਗਿੱਦੜਬਾਹਾ ਦੇ ਐਸ.ਡੀ.ਐਮ. ਡਾ: ਮਨਦੀਪ ਕੌਰ ਨੇ ਅੱਜ ਹਲਵਾਈ ਯੂਨੀਅਨ ਦੇ ਨੁੰਮਾਇੰਦਿਆਂ ਨਾਲ ਬੈਠਕ ਕਰਕੇ ਤਿਓਹਾਰਾ ਦੇ ਸੀਜਨ ਦੌਰਾਨ ਉਨਾਂ ਨੂੰ ਮਿਆਰੀ ਮਿਠਾਈਆਂ ਦੀ ਵਿਕਰੀ ਕਰਨ ਅਤੇ ਪਲਾਸਟਿਕ ਲਿਫਾਫਿਆਂ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਹੈ। ਇਸੇ ਤਰਾਂ ਉਨਾਂ ਨੇ ਮਿਡੀਆ ਨੂੰ ਵੀ ਅਪੀਲ ਕੀਤੀ ਕਿ ਮਿਲਾਵਟ ਖੋਰੀ ਖਿਲਾਫ ਅਤੇ ਵਾਤਾਵਰਨ ਸੰਭਾਲ ਪ੍ਰਤੀ ਜਾਗਰੂਕਤਾ ਲਈ ਲੋਕਾਂ ਨੂੰ ਵੱਧ ਤੋਂ ਵੱਧ ਸੁਚੇਤ ਕੀਤਾ ਜਾਵੇ।

03 MKT-01
ਇਸ ਮੌਕੇ ਡਾ: ਮਨਦੀਪ ਕੌਰ ਨੇ ਕਿਹਾ ਕਿ ਮਿਠਾਈਆਂ ਵਿਚ ਮਿਲਾਵਟ, ਮਿਠਾਈਆਂ ਵਿਚ ਹਾਨੀਕਾਰਕ ਰਸਾਇਣਾਂ ਦੀ ਵਰਤੋਂ ਅਤੇ ਇੰਨਾਂ ਨੂੰ ਅਸੁਰੱਖਿਅਤ ਅਤੇ ਗੰਦੇ ਸਥਾਨਾਂ ਤੇ ਭੰਡਾਰ ਕੀਤੇ ਜਾਣ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਇਸ ਮੌਕੇ ਹਲਾਵਾਈ ਯੂਨੀਅਨ ਨੇ ਭਰੋਸਾ ਦਿੱਤਾ ਕਿ ਗਿੱਦੜਬਾਹਾ ਸ਼ਹਿਰ ਵਿਚ 18 ਦੁਕਾਨਾਂ ਉਨਾਂ ਦੀ ਯੂਨੀਅਨ ਦੀਆਂ ਮੈਂਬਰ ਹਨ ਅਤੇ ਉਨਾਂ ਵੱਲੋਂ ਕੋਈ ਮਾੜੀ ਵਸਤ ਨਹੀਂ ਵੇਚੀ ਜਾਵੇਗੀ। ਉਨਾਂ ਨੇ ਕਿਹਾ ਕਿ ਇਸ ਤੋਂ ਬਿਨਾਂ ਜੇਕਰ ਕਿਸੇ ਨੇ ਕੇਵਲ ਤਿਓਹਾਰਾਂ ਦੌਰਾਨ ਹੀ ਮਿਠਾਈ ਵੇਚਣ ਲਈ ਸਟਾਲ ਲਗਾਉਣੀ ਹੈ ਤਾਂ ਇਸ ਲਈ ਨਗਰ ਕੌਂਸਲ ਤੋਂ ਅਗਾਉਂ ਪ੍ਰਵਾਨਗੀ ਲੈਣੀ ਲਾਜਮੀ ਹੋਵੇਗੀ। ਇਸੇ ਤਰਾਂ ਐਸ.ਡੀ.ਐਮ. ਨੇ ਕਿਹਾ ਕਿ ਪਟਾਖੇ ਕੇਵਲ ਨਿਰਧਾਰਤ ਥਾਂਵਾਂ ਤੇ ਹੀ ਵੇਚੇ ਜਾ ਸਕਣਗੇ ਅਤੇ ਰਿਹਾਇਸੀ ਇਲਾਕਿਆਂ ਵਿਚ ਪਟਾਖਿਆਂ ਦਾ ਭੰਡਾਰਨ ਨਹੀਂ ਹੋਣ ਦਿੱਤਾ ਜਾਵੇਗਾ। ਇਸੇ ਤਰਾਂ ਉਨਾਂ ਨੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੂੰ ਕਿਹਾ ਕਿ ਅਜਿਹੀਆਂ ਥਾਂਵਾਂ ਦੀ ਪੜਤਾਲ ਕੀਤੀ ਜਾਵੇ ਜਿੱਥੇ ਪਟਾਖੇ ਭੰਡਾਰ ਕੀਤੇ ਜਾਂਦੇ ਹਨ। ਇਸੇ ਤਰਾਂ ਉਨਾਂ ਨੇ ਪਲਾਸਟਿਕ ਦੇ ਲਿਫਾਫਿਆਂ ਨੂੰ ਵੀ ਸਖ਼ਤੀ ਨਾਲ ਰੋਕਣ ਦੀ ਗੱਲ ਆਖੀ। ਗਿੱਦੜਬਾਹਾ ਦੇ ਤਹਸੀਲਦਾਰ ਅਤੇ ਦੋਦਾ ਦੇ ਨਾਇਬ ਤਹਸੀਲਦਾਰ ਨੂੰ ਦਿਹਾਤੀ ਇਲਾਕਿਆਂ ਵਿਚ ਵੀ ਚੈਕਿੰਗ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਨਕਲੀ ਮਿਠਾਈਆਂ ਦੀ ਵਿਕਰੀ ਨੂੰ ਸ਼ਖਤੀ ਨਾਲ ਰੋਕਿਆ ਜਾ ਸਕੇ। ਉਨਾਂ ਕਿਹਾ ਕਿ ਜੋ ਵੀ ਨਕਲੀ ਮਿਠਾਈ ਵੇਚਦਾ ਪਾਇਆ ਗਿਆ ਉਸ ਖਿਲਾਫ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਮੌਕੇ ਹਲਵਾਈ ਯੂਨੀਅਨ ਦੇ ਪ੍ਰਧਾਨ ਸ੍ਰੀ ਮਹਿੰਦਰ ਰਠੋੜ, ਸਕੱਤਰ ਜਤਿੰਦਰ ਸਿੰਘ, ਵਪਾਰ ਮੰਡਲ ਦੇ ਪ੍ਰਧਾਨ ਸ੍ਰੀ ਵਰਿੰਦਰ ਪਾਲ ਗਰਗ, ਖਜਾਚੀ ਮਹਿੰਦਰ ਕੁਮਾਰ, ਰਮੇਸ ਕੁਮਾਰ, ਕਾਰਜ ਸਾਧਕ ਅਫ਼ਸਰ ਸ: ਸੁਖਦੇਵ ਸਿੰਘ ਬਰਾੜ, ਐਸ.ਐਮ.ਓ. ਡਾ: ਰਮੇਸ ਕੁਮਾਰ, ਤਹਸੀਲਦਾਰ ਸ: ਸੁਖਬੀਰ ਸਿੰਘ ਬਰਾੜ ਆਦਿ ਵੀ ਹਾਜਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*