ਨਰਮੇ ਦੀ ਸੁਰੱਖਿਅਤ ਬਚੀ ਫਸਲ ਲਈ ਆਖਰੀ ਹੰਭਲੇ ਦੀ ਬੇਹੱਦ ਜਰੂਰਤ ਜ਼ਿਲਾ ਖੇਤੀਬਾੜੀ ਅਫ਼ਸਰ
Templates by BIGtheme NET

ਨਰਮੇ ਦੀ ਸੁਰੱਖਿਅਤ ਬਚੀ ਫਸਲ ਲਈ ਆਖਰੀ ਹੰਭਲੇ ਦੀ ਬੇਹੱਦ ਜਰੂਰਤ ਜ਼ਿਲਾ ਖੇਤੀਬਾੜੀ ਅਫ਼ਸਰ

Must Share With Your Friends...!

ਸ੍ਰੀ ਮੁਕਤਸਰ ਸਾਹਿਬ, ਮਾਲਵਾ ਖੇਤਰ ਵਿਚ ਭਾਂਵੇਂ ਇਸ ਵਾਰ ਘੱਟ ਬਰਸਾਤਾਂ, ਵਧੇਰੇ ਖੁਸ਼ਕ ਮੌਸਮ, ਜਿਆਦਾ ਤਾਪਮਾਨ, ਗੈਰ ਸਿਫਾਰਸ਼ਸੁਦਾ ਕੀਟਨਾਸਕਾਂ ਦਾ ਛਿੜਕਾਅ, ਰਲਾ ਮਿਲਾ ਕੇ ਜ਼ਹਿਰਾਂ ਦੇ ਛਿੜਕਾਅ ਆਦਿ ਕਾਰਨਾਂ ਕਰਕੇ ਚਿੱਟੀ ਮੱਖੀ ਦਾ ਹਮਲੇ ਨਰਮੇ ਦੀ ਫਸਲ ਤੇ ਵਧੇਰੇ ਹੋਇਆ ਹੈ। ਜਿਸ ਨੇ ਨਰਮੇ ਦੀ ਫਸਲ ਨੂੰ ਕਾਫੀ ਜਿਆਦਾ ਪ੍ਰਭਾਵਿਤ ਕੀਤਾ ਹੈ ਪਰ ਜਿੰਨਾਂ ਕਿਸਾਨਾਂ ਨੇ ਜਬਰਦਸਤ ਹੰਭਲਾ ਮਾਰ ਕੇ ਆਪਣੀ ਫਸਲ ਨੂੰ ਮਹਫੂਜ਼ ਰਖਿਆ ਹੋਇਆ ਹੈ ਉਨਾਂ ਕਿਸਾਨਾਂ ਨੂੰ ਹਾਲੇ ਹੋਰ 10 12 ਦਿਨ ਖਾਸ ਤੱਵਜੋਂ ਦੇਣ ਦੀ ਜਰੂਰਤ ਹੈ ਤਾਂ ਕਿ ਇਹ ਕੀੜਾ ਫਸਲ ਦਾ ਹੋਰ ਨੁਕਸਾਨ ਨਾ ਕਰ ਸਕੇ। ਇਹ ਜਾਣਕਾਰੀ ਡਾ: ਬੇਅੰਤ ਸਿੰਘ ਜ਼ਿਲਾ ਖੇਤੀਬਾੜੀ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਨੇ ਦਿੱਤੀ। ਉਨਾਂ ਨੇ ਕਿਹਾ ਕਿ ਕਿਸਾਨਾਂ ਦੀ ਇਸ ਮੁਸਕਿਲ ਦੀ ਘੜੀ ਵਿਚ ਪੰਜਾਬ ਸਰਕਾਰ, ਜ਼ਿਲਾ ਪ੍ਰਸਾਸ਼ਨ ਅਤੇ ਖੇਤੀਬਾੜੀ ਵਿਭਾਗ ਆਪਣੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ।
ਉਨਾਂ ਨੇ ਕਿਹਾ ਕਿ ਮੌਜੂਦਾ ਮੌਸਮ ਹਾਲੇ ਵਿਚ ਜਿਆਦਾ ਖੁਸਕੀ ਅਤੇ ਵਧੇਰੇ ਤਾਪਮਾਨ ਵਾਲਾ ਚੱਲ ਰਿਹਾ ਹੈ ਜੋ ਚਿੱਟੀ ਮੱਖੀ ਦੇ ਵਾਧੇ ਦਾ ਮੁੱਖ ਜ਼ਰੀਆ ਹੈ। ਇਸ ਲਈ ਕਿਸਾਨਾਂ ਨੂੰ ਵਧੇਰੇ ਚੌਕਸੀ ਰੱਖਣ ਦੀ ਜਰੂਰਤ ਹੈ। ਜਿੱਥੇ ਕਿਤੇ ਵੀ ਚਿੱਟੀ ਮੱਖੀ ਦਾ ਹਮਲਾ ਆਰਥਿਕ ਨੁਕਸਾਨ ਦੀ ਕਗਾਰ ਤੇ ਪਹੁੰਚ ਜਾਵੇ ਤਾਂ ਇਸ ਦੀ ਰੋਕਥਾਮ ਲਈ 800 ਮਿਲੀਲਿਟਰ ਇਥਿਆਨ ਜਾਂ 600 ਮਿਲੀਲਿਟਰ ਟਰਾਈਜੋਫਾਸ ਜਾਂ 200 ਗ੍ਰਾਮ ਪੋਲੋ ਜਾਂ 200 ਮਿਲੀਲਿਟਰ ਉਬਰਾਨ ਦਾ ਝਿੜਕਾਅ ਸਵੇਰੇ 10 ਵਜੇ ਤੋਂ ਪਹਿਲਾਂ ਜਾਂ ਸ਼ਾਮ 4 ਵਜੇ ਤੋਂ ਬਾਅਦ ਕਰਨਾ ਚਾਹੀਦਾ ਹੈ। ਵਧੇਰੇ ਤਸ਼ੱਲੀਬੱਖਸ਼ ਅਤੇ ਪ੍ਰਭਾਵਸ਼ਾਲੀ ਨਤੀਜੇ ਲੈਣ ਲਈ ਚੰਗਾ ਹੋਵੇਗਾ ਜੇਕਰ ਸਾਰੇ ਪਿੰਡ ਦੇ ਨਰਮਾ ਉਤਪਾਦਕ ਇੱਕਠੇ ਹੋ ਕੇ ਇੱਕੋ ਦਿਨ ਛਿੜਕਾਅ ਕਰਨ। ਉਨਾਂ ਨੇ ਕਿਹਾ ਕਿ ਜਿਹੜੇ ਨਰਮੇ ਦੇ ਖੇਤਾਂ ਵਿਚ ਚਿੱਟੀਮੱਖੀ ਦੇ ਵਧੇਰੇ ਹਮਲੇ ਕਰਕੇ ਪੱਤਿਆਂ ਉਪਰ ਕਾਲਸ (ਸੂਟੀ ਮੋਲਡ) ਪੈਦਾ ਹੋ ਗਈ ਹੈ ਉਹ ਕਿਸਾਨ ਆਪਣੀ ਫਸਲ ਉਪਰ ਕਾਪਰ ਆਕਸੀਕਲੌਰਾਈਡ ( ਬਲਾਈਟੌਕਸ ) 50 ਜਾਂ ਕੈਪਟਾਨ 83 (500 ਗ੍ਰਾਮ ਦਵਾਈ 200 ਲਿਟਰ ਪਾਣੀ ਵਿਚ) ਅਤੇ ਇਸ ਵਿਚ 3 ਗ੍ਰਾਮ ਸਟ੍ਰੈਪਟੋਸਾਈਕਲੀਨ ਮਿਲਾ ਕੇ  ਪ੍ਰਤੀ ਏਕੜ ਦੀ ਦਰ ਨਾਲ ਇਕ ਛਿੜਕਾਅ ਜਰੂਰ ਕਰ ਦੇਣ ਤਾਂ ਜੋ ਨਰਮੇ ਦੇ ਪੱਤਿਆਂ ਦੀ ਪ੍ਰਕਾਸ਼ ਸ਼ੰਸਲੇਸ਼ਨ ਦੀ ਕ੍ਰਿਆ ਦੁਆਰਾ ਖੁਰਾਕ ਬਣਾਉਣ ਦੀ ਸਮੱਰਥਾ ਬਰਕਰਾਰ ਰੱਖੀ ਜਾ ਸਕੇ।
ਡਾ: ਬੇਅੰਤ ਸਿੰਘ ਨੇ ਕਿਹਾ ਕਿ ਚਿੱਟੀ ਮੱਖੀ ਦੇ ਜੀਵਨ ਚੱਕਰ ਨੂੰ ਖਤਮ ਕਰਨ ਵਾਸਤੇ ਨਰਮੇ ਦੇ ਆਲੇ ਦੁਆਲੇ ਵੇਹਲੀਆਂ ਥਾਂਵਾਂ ਤੇ ਖੜੇ ਨਦੀਨਾਂ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਹ ਕੀੜਾ ਇੰਨਾਂ ਨਦੀਨਾਂ ਤੇ ਪਲ ਕੇ ਹੋਰ ਅਗਲੀਆਂ ਫਸਲਾਂ ਦਾ ਵੀ ਨੁਕਸਾਨ ਕਰ ਸਕਦਾ ਹੈ।
ਇਸ ਤੋਂ ਇਲਾਵਾ ਨਰਮੇ ਨੂੰ ਖੁਸਕੀ ਤੋਂ ਬਚਾਉਣ ਲਈ ਲਗਾਤਾਰ ਪਾਣੀ ਦਿੰਦੇ ਰਹਿਣ ਦੀ ਸਲਾਹ ਦਿੰਦਿਆਂ ਉਨਾਂ ਨੇ ਕਿਹਾ ਕਿ ਜਦ ਤੱਕ ਨਰਮੇ ਤੇ ਫੁੱਲ ਡੋਡੀ ਆ ਰਹੀ ਹੈ ਤਦ ਤੱਕ ਪੋਟਾਸ਼ੀਅਮ ਨਾਈਟ੍ਰੇਟ (13:0:45) ਦੇ 2 ਪ੍ਰਤੀਸ਼ਤ (2 ਕਿਲੋ 100 ਲਿਟਰ ਪਾਣੀ ਵਿਚ) ਘੋਲ ਦੇ ਇਕ ਇਕ ਹਫਤੇ ਦੇ ਵਕਫੇ ਤੇ ਛਿੜਕਾਅ ਕਰਦੇ ਰਹਿਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਉਨਾਂ ਨਾਲ ਡਾ: ਜਸਵੀਰ ਸਿੰਘ ਗੁੰਮਟੀ, ਡਾ: ਗੁਰਪ੍ਰੀਤ ਸਿੰਘ, ਡਾ: ਕਰਨ ਸਿੰਘ ਆਦਿ ਵੀ ਹਾਜਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*