ਨਵੀਂ ਪੀੜੀ ਨੂੰ ਵਿਰਸੇ ਤੇ ਗੌਰਵਸ਼ਾਲੀ ਇਤਿਹਾਸ ਨਾਲ ਜੋੜ ਰਹੀ ਹੈ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ
Templates by BIGtheme NET

ਨਵੀਂ ਪੀੜੀ ਨੂੰ ਵਿਰਸੇ ਤੇ ਗੌਰਵਸ਼ਾਲੀ ਇਤਿਹਾਸ ਨਾਲ ਜੋੜ ਰਹੀ ਹੈ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ

Must Share With Your Friends...!

– ਨੌਜਵਾਨਾਂ ਵਿਚ ਵੱਡਾ ਉਤਸਾਹ
– ਯਾਤਰਾ ਦੌਰਾਨ ਨੌਜਵਾਨ ਸੁਣ ਰਹੇ ਹਨ ਬਜੁਰਗਾਂ ਤੋਂ ਸ਼ਾਖੀਆਂ
– ਪੀੜੀਆਂ ਦੇ ਫਰਕ ਨੂੰ ਦੂਰ ਕੀਤਾ ਯਾਤਰਾ ਨੇ
ਪਗਢਾਲ, ਮੱਧ ਪ੍ਰਦੇਸ਼, 23 ਜਨਵਰੀ : ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸ੍ਰੀ ਮੁਕਤਸਰ ਸਾਹਿਬ ਤੋਂ ਤਖ਼ਤ ਸ੍ਰੀ ਹਜੂਰ ਸਾਹਿਬ ਲਈ ਰਵਾਨਾ ਹੋਈ ਵਿਸੇਸ਼ ਰੇਲ ਗੱਡੀ ਅੱਜ ਸਵੇਰ 27 ਘੰਟੇ ਦੇ ਸਫਰ ਬਾਅਦ ਮੱਧ ਪ੍ਰਦੇਸ਼ ਦੇ ਪਗਢਾਲ ਵਿਖੇ ਪਹੁੰਚ ਗਈ ਹੈ। ਯਾਤਰਾ ਵਿਚ ਗਏ 1000 ਸ਼ਰਧਾਲੂ ਪੂਰੀ ਚੜਦੀਕਲਾ ਵਿਚ ਵਾਹਿਗੁਰੂ ਨਾਮ ਜਪਦੇ ਹੋਏ ਯਾਤਰਾ ਕਰ ਰਹੇ ਹਨ। ਇਸ ਯਾਤਰਾ ਵਿਚ ਸੰਗਤਾਂ ਵਿਚ ਗਏ ਨੌਜਵਾਨਾਂ ਅਤੇ ਬਜੁਰਗਾਂ ਵਿਚ ਇਸ ਯਾਤਰਾ ਪ੍ਰਤੀ ਵਿਸੇਸ਼ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ। ਇਹ ਯਾਤਰਾ ਪੀੜੀਆਂ ਦੇ ਫਰਕ ਨੂੰ ਦੂਰ ਕਰ ਰਹੀ ਹੈ ਅਤੇ ਯਾਤਰਾ ਵਿਚ ਨਵੀਂ ਪੀੜੀ ਬਜੁਰਗਾਂ ਤੋਂ ਗੁਰ ਇਤਿਹਾਸ ਅਤੇ ਸ਼ਾਖੀਆਂ ਸੁਣਕੇ ਆਪਣੇ ਗੌਰਵਸ਼ਾਲੀ ਇਤਿਹਾਸ ਦੀ ਜਾਣਕਾਰੀ ਲੈ ਰਹੀ ਹੈ। ਯਾਤਰਾ ਨੌਜਵਾਨਾਂ ਨੂੰ ਉਨਾਂ ਦੇ ਵਿਰਸ ਨਾਲ ਜੋੜਨ ਵਿਚ ਸਹਾਈ ਹੋ ਰਹੀ ਹੈ।
8f3b721f-cc93-453d-ae31-c79a0a15070a
ਪਿੰਡ ਬਧਾਈ ਦੇ ਗੱਭਰੇਟ ਰਵਿੰਦਰ ਸਿੰਘ ਨੇ ਯਾਤਰਾ ਬਾਰੇ ਗੱਲ ਕਰਦਿਆਂ ਕਿਹਾ ਕਿ ਆਪਣੇ ਇਤਿਹਾਸ ਨੂੰ ਜਾਣਨ ਦਾ ਇਹ ਸੁਨਹਿਰੀ ਮੌਕਾ ਹੈ। ਇਸ ਯਾਤਰਾ ਦੌਰਾਨ ਇਤਿਹਾਸ ਦੀ ਜਾਣਕਾਰੀ ਮਿਲ ਰਹੀ ਹੈ ਅਤੇ ਸਾਨੂੰ ਗੁਰੂ ਸਾਹਿਬਾਨ ਦੇ ਗੌਰਵਾਸ਼ਾਲੀ ਇਤਿਹਾਸ ਬਾਰੇ ਜਾਣਨ ਨੂੰ ਮਿਲ ਰਿਹਾ ਹੈ। ਪਿੰਡ ਬਧਾਈ ਦੇ ਪ੍ਰਗਟ ਸਿੰਘ ਅਨੁਸਾਰ ਉਸਦੇ ਪਿੰਡ ਦੇ ਕੋਈ 45 ਲੋਕ ਯਾਤਰਾ ਵਿਚ ਚੱਲ ਰਹੇ ਹਨ ਅਤੇ ਨੌਜਵਾਨਾਂ ਵਿਚ ਵਿਸੇਸ਼ ਉਤਸਾਹ ਹੈ। ਉਨਾਂ ਕਿਹਾ ਕਿ ਨਵੀਂ ਪੀੜੀ ਨੂੰ ਧਰਮ ਬਾਰੇ ਗਿਆਨ ਹਾਸਲ ਹੋ ਰਿਹਾ ਹੈ। ਇਸੇ ਪਿੰਡ ਦੇ ਸੁਖਚੈਨ ਸਿੰਘ ਅਨੁਸਾਰ ਉਸ ਨੂੰ ਇਸ ਯਾਤਰਾ ਦੇ ਦੌਰਾਨ ਹੀ ਉਸਨੂੰ ਪ੍ਰੇਰਣਾ ਆਈ ਹੈ ਕਿ ਉਹ ਵੀ ਕੇਸ ਦਾੜੀ ਰੱਖੇ ਅਤੇ ਹੁਣ ਜਾ ਕੇ ਉਹ ਅਜਿਹਾ ਹੀ ਕਰੇਗਾ। ਬਧਾਈ ਪਿੰਡ ਦੇ ਹੀ ਗੁਰਪ੍ਰੀਤ ਸਿੰਘ, ਬਲਬੀਰ ਸਿੰਘ, ਕਲਬੀਰ ਸਿੰਘ ਅਨੁਸਾਰ ਇਸ ਯਾਤਰਾ ਦੌਰਾਨ ਉਨਾਂ ਨੂੰ ਬਜੁੁਰਗਾਂ ਤੋਂ ਇਤਿਹਾਸ ਦੀਆਂ ਬਾਤਾਂ ਸੁਣਨ ਨੂੰ ਮਿਲ ਰਹੀਆਂ ਹਨ ਅਤੇ ਬਜੁਰਗ ਨੌਜਵਾਨਾਂ ਨੂੰ ਗੁਰ ਸ਼ਾਖੀਆਂ ਸੁਣਾ ਕੇ ਉਨਾਂ ਦੇ ਸਿੱਖ ਇਤਿਹਾਸ ਪ੍ਰਤੀ ਉਨਾਂ ਦੇ ਗਿਆਨ ਵਿਚ ਵਾਧਾ ਕਰ ਰਹੇ ਹਨ।
ਇਸੇ ਤਰਾਂ ਸੰਗਤਾਂ ਸਵੇਰੇ ਸ਼ਾਮ ਨਿੱਤਨੇਮ ਵੀ ਕਰ ਰਹੀਆਂ ਹਨ। ਜ਼ਿਲਾ ਪ੍ਰਸਾਸ਼ਨ ਵੱਲੋਂ ਯਾਤਰਾ ਨਾਲ ਤਾਇਨਾਤ ਕੀਤੇ ਗਏ ਜ਼ਿਲਾ ਖੇਤੀਬਾੜੀ ਅਫ਼ਸਰ ਸ: ਬੇਅੰਤ ਸਿੰਘ ਅਨੁਸਾਰ ਗੱਡੀ ਵਿਚ ਸੰਗਤਾਂ ਲਈ ਤਿੰਨ ਵਾਰ ਦਾ ਖਾਣ ਮੁਫ਼ਤ ਦਿੱਤਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਸੰਗਤਾਂ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। ਹਲਕਾ ਇੰਚਾਰਚ ਸ: ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੇ ਸਿਆਸੀ ਸਕੱਤਰ ਸ੍ਰੀ ਬਿੰਦਰ ਗੋਣੇਆਣਾ ਅਨੁਸਾਰ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਯਾਤਰਾ ਕਰ ਰਹੀਆਂ ਸੰਗਤਾਂ ਵਿਸੇਸ਼ ਤੌਰ ਤੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕਰ ਰਹੀਆਂ ਹਨ ਜਿੰਨਾਂ ਨੇ ਉਨਾਂ ਲਈ ਇਸ ਯਾਤਰਾ ਦਾ ਮੁਫ਼ਤ ਪ੍ਰਬੰਧ ਕੀਤਾ ਗਿਆ ਹੈ।

Must Share With Your Friends...!

Comments

comments

Leave a Reply

Your email address will not be published. Required fields are marked *

*