ਨਹਿਰੂ ਯੁਵਾ ਕੇਂਦਰ ਨੇ ਪਿੰਡ ਕਾਨਿਆਂਵਾਲੀ ‘ਚ ਨਸ਼ਿਆਂ ਖਿਲਾਫ ਦਿੱਤਾ ਹੋਕਾ
Templates by BIGtheme NET

ਨਹਿਰੂ ਯੁਵਾ ਕੇਂਦਰ ਨੇ ਪਿੰਡ ਕਾਨਿਆਂਵਾਲੀ ‘ਚ ਨਸ਼ਿਆਂ ਖਿਲਾਫ ਦਿੱਤਾ ਹੋਕਾ

Must Share With Your Friends...!

– ਕੈਂਪ ਲਗਾ ਕੇ ਕੀਤਾ ਜਾਗਰੂਕਤ
ਸ੍ਰੀ ਮੁਕਤਸਰ ਸਾਹਿਬ, ( ਗੁਰਪ੍ਰੀਤ ਬਾਵਾ )- ਸ੍ਰੀ ਮੁਕਤਸਰ ਸਾਹਿਬ ਦੇ ਨਜਦੀਕੀ ਪਿੰਡ ਕਾਨਿਆਂਵਾਲੀ ਵਿਖੇ ਨਹਿਰੂ ਯੁਵਾ ਕੇਂਦਰ ਵੱਲੋਂ ਸਰਬਜੀਤ ਸਿੰਘ ਬੇਦੀ ਜਿਲ੍ਹਾ ਯੂਥ ਕੋਆਰਡੀਨੇਟਰ ਦੀ ਅਗਵਾਈ ਅਤੇ ਦਿਸ਼ਾ ਨਿਰਦੇਸ਼ ਅਨੁਸਾਰ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਇੱਕ ਰੋਜਾ ਵਾਲੰਟੀਅਰ ਟ੍ਰੇਨਿੰਗ ਅਤੇ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਪ੍ਰੋਗ੍ਰਾਮ ਵਿੱਚ ਲਖਵੀਰ ਸਿੰਘ ਪ੍ਰਿੰਸੀਪਲ ਸਚਖੰਡ ਸਕੂਲ ਜੱਸੇਆਨਾ, ਲਖਵੀਰ ਸਿੰਘ ਜਿਲਾ ਪ੍ਰਾਜੈਕਟ ਅਫਸਰ, ਮਨਜੀਤ ਸਿੰਘ ਭੁੱਲਰ ਲੇਖਾਕਾਰ, ਸ. ਕੁਲਦੀਪ ਸਿੰਘ ਪ੍ਰਿੰਸੀਪਲ, ਸ਼ਾਮਜੀਤ ਸਿੰਘ ਅਤੇ ਸ. ਸਵਰਨ ਸਿੰਘ ਡੀ.ਪੀ. ਈ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ। ਇਸ ਮੌਕੇ ਸ਼ੁਰੁਆਤ ਵਿੱਚ ਲਖਵੀਰ ਸਿੰਘ ਨੇ ਪ੍ਰਾਜੈਕਟ ਡੀ ਰੂਪ ਰੇਖਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਹਰ ਇਕ ਇਨਸਾਨ ਨੂੰ ਨਸ਼ਿਆਂ ਤੋਂ ਖੁਦ ਦੂਰ ਰਹਿਣ ਅਤੇ ਹੋਰਾਂ ਨੂੰ ਜਾਗਰੂਕ ਕਰਨ ਦਾ ਸੱਦਾ ਦਿੱਤਾ, ਅਤੇ ਕਿਹਾ ਕਿ ਜੋ ਨਸ਼ਾ ਛੱਡ ਚੁੱਕੇ ਹਨ ਉਹਨਾਂ ਨੂੰ ਅੱਗੇ ਲਿਆ ਕੇ ਹੋਰਾਂ ਵਾਸਤੇ ਉਦਾਹਰਨ ਬਣਾਉਣਾ ਵੀ ਇਸ ਅਭਿਆਨ ਦਾ ਹਿੱਸਾ ਹੈ। ਇਸ ਮੌਕੇ ਬੋਲਦਿਆਂ ਕੁਲਦੀਪ ਸਿੰਘ ਅਤੇ ਲਖਵੀਰ ਸਿੰਘ ਪ੍ਰਿੰਸੀਪਲ ਨੇ ਆਖਿਆ ਕਿ ਨਸ਼ੇ ਬੰਦੇ ਨੂੰ ਸਰੀਰਕ ਰੂਪ ਵਿੱਚ ਹੀ ਖਤਮ ਨਹੀਂ ਕਰਦੇ ਸਗੋਂ ਸਮਾਜਿਕ ਤੇ ਆਰਥਿਕ ਤੌਰ ਤੇ ਵੀ ਖਤਮ ਕਰਦੇ ਹਨ ਅਤੇ ਅੱਜ ਦੇ ਦੌਰ ਵਿੱਚ ਜੋ ਨਸ਼ੇ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਹਨ ਉਹ ਨੌਜਵਾਨ ਪੀੜੀ ਨੂੰ ਤੇਜੀ ਨਾਲ ਤਬਾਹੀ ਵੱਲ ਲਿਜਾ ਰਹੇ ਹਨ ਇਸ ਕਰਕੇ ਜਾਗਰੂਕਤਾ ਕੈਂਪ ਲਗਾਉਣੇ ਬਹੁਤ ਵੱਡੀ ਲੋੜ ਹੈ। ਇਸ ਮੌਕੇ ਨਸ਼ਾ ਵਿਰੋਧੀ ਜਾਗਰੂਕ ਕਰਦੀ ਪੁਸਤਕਾ ਅਤੇ ਸਟਿੱਕਰ ਵੀ ਜਾਰੀ ਕੀਤੇ ਗਏ। ਅਖੀਰ ਵਿੱਚ ਮਨਜੀਤ ਸਿੰਘ ਭੁੱਲਰ ਨੇ ਆਏ ਹੋਏ ਮਹਿਮਾਨਾਂ ਅਤੇ ਵਾਲੰਟੀਅਰਾਂ ਦਾ ਧੰਨਵਾਦ ਕੀਤਾ ਅਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ ਭੇਂਟ ਕੀਤੇ ਗਏ। ਇਸ ਮੌਕੇ ਐਨ ਵਾਈ ਸੀ ਮਲਕੀਤ ਸਿੰਘ, ਸੁਖਜੀਤ ਸਿੰਘ, ਜਗਜੀਤ ਸਿੰਘ, ਮਨਪ੍ਰੀਤ ਸਿੰਘ ਆਦਿ ਨੇ ਪ੍ਰੋਗਰਾਮ ਵਿੱਚ ਭਰਪੂਰ ਸਹਿਯੋਗ ਦਿੱਤਾ।

Must Share With Your Friends...!

Comments

comments

Leave a Reply

Your email address will not be published. Required fields are marked *

*