ਨਹਿਰੂ ਯੁਵਾ ਕੇਂਦਰ ਵਲੋਂ ਜ਼ਿਲਾ ਪੱਧਰੀ ਭਾਸਣ ਮੁਕਾਬਲਿਆਂ ਵਾਸਤੇ ਯੋਜਨਾਬੰਦੀ
Templates by BIGtheme NET

ਨਹਿਰੂ ਯੁਵਾ ਕੇਂਦਰ ਵਲੋਂ ਜ਼ਿਲਾ ਪੱਧਰੀ ਭਾਸਣ ਮੁਕਾਬਲਿਆਂ ਵਾਸਤੇ ਯੋਜਨਾਬੰਦੀ

Must Share With Your Friends...!

***ਜ਼ਿਲਾ ਪੱਧਰੀ ਮੁਕਾਬਲੇ 21 ਦਸੰਬਰ ਨੂੰ

 ***ਕੌਮੀ ਪੱਧਰੀ ਮੁਕਾਬਲਿਆਂ ਵਿਚ ਇਨਾਮੀ ਰਾਸ਼ੀ 2 ਲੱਖ, 1 ਲੱਖ ਅਤੇ 50 ਹਜਾਰ 

ਸ਼੍ਰੀ ਮੁਕਤਸਰ ਸਾਹਿਬ:- ਨਹਿਰੂ ਯੁਵਾ ਕੇਂਦਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਆਉਣ ਵਾਲੇ ਦਿਨਾ ਵਿੱਚ ਜ਼ਿਲੇ ਵਿੱਚ ਭਾਸ਼ਣ ਮੁਕਾਬਲਿਆਂ ਵਾਸਤੇ ਸਮਾਂ ਸੀਮਾਂ ਨਿਰਧਾਰਿਤ ਕਰਕੇ ਪ੍ਰਤੀਭਾਗੀਆਂ ਕੋਲੋਂ ਨਾਂਮਾਂਕਣ ਮੰਗੇ ਹਨ। ਜ਼ਿਲਾ ਯੂਥ ਕੋਆਰਡੀਨੇਟਰ ਸ੍ਰੀ ਮੁਕਤਸਰ ਸਾਹਿਬ ਸ: ਜਗਜੀਤ ਸਿੰਘ ਮਾਨ ਨੇ ਅੱਜ ਇੱਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਨਹਿਰੂ ਯੁਵਾ ਕੇਂਦਰ ਵੱਲੋਂ ਬਲਾਕ ਪੱਧਰ , ਜ਼ਿਲਾ ਪੱਧਰ, ਸੂਬਾ ਪੱਧਰ ਅਤੇ ਰਾਸ਼ਟਰੀ ਪੱਧਰ ਦੇ ਭਾਸਣ ਮੁਕਾਬਲਿਆਂ ਦਾ ਅਯੋਜਨ ਕੀਤਾ ਜਾ ਰਿਹਾ ਹੈ ਜਿਸ ਦਾ ਵਿਸ਼ਾ “ਦੇਸ਼ ਭਗਤੀ ਅਤੇ ਰਾਸ਼ਟਰ ਨਿਰਮਾਣ” ਹੋਵੇਗਾ।

02 MKT-06

ਇਸ ਦੌਰਾਨ ਬਲਾਕ ਪੱਧਰ ਤੇ ਪ੍ਰਤੀਯੋਗੀਆਂ ਦੀ ਚੋਣ ਕਰਕੇ ਜਿਲਾ ਪੱਧਰੀ ਮੁਕਾਬਲੇ ਕਰਵਾਏ ਜਾਣਗੇ । ਜਿਲਾ ਪੱਧਰ ਤੇ ਇਨਾਮ ਦੀ ਰਾਸ਼ੀ ਪਹਿਲੇ, ਦੂਜੇ ਅਤੇ ਤੀਜੇ ਸਥਾਨ ਲਈ ਕ੍ਰਮਵਾਰ 5000, 2000 ਅਤੇ 1000 ਰੁਪਏ ਹੋਵੇਗੀ। ਜ਼ਿਲਾ ਪੱਧਰ ਤੇ ਜੇਤੂ ਪ੍ਰਤੀਭਾਗੀਆਂ ਨੂੰ ਸੁਬਾ ਪੱਧਰ ਤੇ ਮੁਕਾਬਲੇ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ। ਸੂਬਾ ਪੱਧਰ ਤੇ ਇਨਾਮੀ ਰਾਸ਼ੀ ਪਹਿਲੇ, ਦੂਜੇ ਅਤੇ ਤੀਜੇ ਸਥਾਨ ਲਈ ਕ੍ਰਮਵਾਰ 25000, 10000 ਅਤੇ 5000 ਰੁਪਏ ਹੋਵੇਗੀ। ਰਾਸ਼ਟਰੀ ਪੱਧਰ ਉਤੇ ਇਨਾਮੀ ਰਾਸ਼ੀ ਪਹਿਲੇ, ਦੂਜੇ ਅਤੇ ਤੀਜੇ ਸਥਾਨ ਲਈ ਕ੍ਰਮਵਾਰ 2 ਲੱਖ, ਇੱਕ ਲੱਖ ਅਤੇ 50000 ਰੁਪਏ ਹੋਵੇਗੀ। ਜਿਲਾ ਪੱਧਰੀ ਭਾਸਣ ਪ੍ਰਤੀਯੋਗਤਾ 21 ਦਸੰਬਰ ਨੂੰ ਹੋਵੇਗੀ। ਉਹਨਾਂ ਦੱਸਿਆ ਕਿ ਮੁਕਾਬਲੇ ਵਿੱਚ ਭਾਗ ਲੇਣ ਵਾਸਤੇ ਬਿਨੈ ਪੱਤਰ ਨਹਿਰੂ ਯੁਵਾ ਕੇਂਦਰ ਦੇ ਦਫਤਰ ਪ੍ਰਾਪਤ ਕੀਤੇ ਜਾ ਸਕਦੇ ਹਨ ਜਾਂ ਦਫਤਰ ਦੀ ਵੈਬਸਾਇਟ www.nykmuktsar.in ਤੋਂ ਡਾਉਨਲੋਡ ਕੀਤੇ ਜਾ ਸਕਦੇ ਹਨ। ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਭਾਗੀ ਦੀ ਉਮਰ 18 ਸਾਲ ਤੋਂ 29 ਸਾਲ ਤੱਕ ਹੋਣੀ ਚਾਹੀਦੀ ਹੈ ਅਤੇ ਉਹ ਜਿਲਾ ਸ੍ਰੀ ਮੁਕਤਸਰ ਸਾਹਿਬ ਦਾ ਵਸਨੀਕ ਹੋਣਾ ਚਾਹੀਦਾ ਹੈ। ਭਾਸਣ ਦੀ ਸਮਾਂ ਸੀਮਾਂ 10 ਮਿੰਟ ਹੋਵੇਗੀ ਅਤੇ ਭਾਸਣ ਸਿਰਫ ਅੰਗਰੇਜੀ ਜਾਂ ਹਿੰਦੀ ਭਾਸ਼ਾ ਵਿੱਚ ਕੀਤਾ ਜਾਣਾ ਚਾਹੀਦਾ ਹੈ। ਬਿਨੈ ਪੱਤਰ ਭਰਨ ਦੀ ਆਖਰੀ ਮਿਤੀ 15 ਦਸੰਬਰ ਹੈ।

Must Share With Your Friends...!

Comments

comments

Leave a Reply

Your email address will not be published. Required fields are marked *

*