ਨਹਿਰੂ ਯੁਵਾ ਕੇਂਦਰ ਵੱਲੋਂ ਫਤਿਹਪੁਰ ਮਨੀਆਂ ਵਿਖੇ ਸੈਮੀਨਾਰ
Templates by BIGtheme NET

ਨਹਿਰੂ ਯੁਵਾ ਕੇਂਦਰ ਵੱਲੋਂ ਫਤਿਹਪੁਰ ਮਨੀਆਂ ਵਿਖੇ ਸੈਮੀਨਾਰ

Must Share With Your Friends...!

ਲੰਬੀ, ਸ੍ਰੀ ਮੁਕਤਸਰ ਸਾਹਿਬ:-ਨਹਿਰੂ ਯੁਵਾ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਜਿਲਾ ਯੂਥ ਕੋਆਰਡੀਨੇਟਰ  ਸ. ਸਰਬਜੀਤ ਸਿੰਘ ਬੇਦੀ ਦੀ ਅਗਵਾਈ ਵਿੱਚ ਬਲਾਕ ਲੰਬੀ ਦੇ ਪਿੰਡ ਫਤਿਹਪੁਰ ਮਨੀਆਂ ਦੇ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਵਿਖੇ ਗ੍ਰਾਮ ਪੰਚਾਇਤ ਦੇ ਸਹਿਯੋਗ  ਨਾਲ ਇੱਕ ਰੋਜਾ ਨਸ਼ਾ ਵਿਰੋਧੀ ਜਾਗਰੂਕਤਾ ਅਤੇ ਵਾਲੰਟੀਅਰ ਸਿਖਲਾਈ ਕੈਂਪ ਲਗਾਇਆ ਗਿਆ। ਇਸ ਪ੍ਰੋਗ੍ਰਾਮ ਵਿੱਚ ਸਰਪੰਚ ਦਵਿੰਦਰਪਾਲ ਸਿੰਘ, ਲਖਵੀਰ ਸਿੰਘ ਜਿਲਾ ਪ੍ਰਾਜੈਕਟ ਅਫਸਰ, ਸ. ਮਨਜੀਤ ਸਿੰਘ ਭੁੱਲਰ ਲੇਖਾਕਾਰ ਨਹਿਰੂ ਯੁਵਾ ਕੇਂਦਰ, ਨੰਬਰਦਾਰ ਜਸਬੀਰ ਸਿੰਘ, ਸ. ਜੀਤ ਸਿੰਘ ਮਾਸਟਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।

Intex_Aqua_Desire_HD_20150923_125228

 

ਪ੍ਰੋਗ੍ਰਾਮ ਦੀ ਸ਼ੁਰੁਆਤ ਵਿੱਚ ਲਖਵੀਰ ਸਿੰਘ ਨੇ ਮਹਿਮਾਨਾਂ ਨੂੰ ਜੀ ਆਈਆਂ ਨੂੰ ਆਖਿਆ।? ਉਹਨਾ ਪ੍ਰਾਜੈਕਟ ਸਬੰਧੀ  ਅਤੇ ਨਸ਼ਾ ਕਰਨ ਵਾਲਿਆਂ ਦਾ ਅੰਕੜਾ ਲੈਣ ਵਾਸਤੇ ਸਰਵੇ ਫਾਰਮ ਨੂੰ ਭਰਨ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਸ. ਮਨਜੀਤ ਸਿੰਘ ਭੁੱਲਰ ਨੇ ਆਖਿਆ ਕਿ ਜਾਗਰੂਕਤਾ  ਹੀ ਨਸ਼ਿਆਂ ਦੀ ਰੋਕਥਾਮ ਕਰ ਸਕਦੀ ਹੈ ਅਤੇ ਨਹਿਰੂ ਯੁਵਾ ਕੇਂਦਰ ਵੱਲੋਂ ਸ਼ੁਰੂ ਕੀਤੇ ਅਭਿਆਨ ਵਾਸਤੇ ਉਹਨਾ ਵੱਖ ਵੱਖ ਪੰਚਾਇਤਾਂ, ਯੂਥ ਕਲੱਬਾਂ ਅਤੇ ਸੰਸਥਾਵਾਂ ਦਾ ਸਹਿਯੋਗ ਮੰਗਿਆ। ਇਸ ਮੌਕੇ ਮਾਸਟਰ ਜੀਤ ਸਿੰਘ ਨੇ ਕਿਹਾ ਕਿ ਨਸ਼ਾ ਛੱਡਣ ਵਾਲੇ ਲੋਕਾਂ ਨੂੰ ਅੱਗੇ ਆਕੇ ਉਦਾਹਰਨ ਵਜੋਂ ਪੇਸ਼ ਹੋਣਾ ਚਾਹੀਦਾ ਹੈ । ਆਪਣੇ ਸੰਬੋਧਨ ਵਿੱਚ ਸ. ਦਵਿੰਦਰਪਾਲ ਸਿੰਘ ਸਰਪੰਚ ਨੇ ਵਿਸ਼ਵਾਸ਼ ਦੁਆਇਆ ਕਿ ਇੱਕ ਸਾਲ ਵਿੱਚ ਪਿੰਡ ਫਤਿਹਪੁਰ ਮਣੀਆ ਨੂੰ ਨਸ਼ਾ ਮੁਕਤ ਕਰਨ ਦੀ ਸਿਰ ਤੋੜ ਕੋਸ਼ਿਸ਼ ਕੀਤੀ ਜਾਵੇਗੀ । ਅੰਤ ਵਿੱਚ ਨਸ਼ਾ ਵਿਰੋਧੀ ਸਟੇਸ਼ਨਰੀ ਕਿੱਟ ਜਾਰੀ ਕੀਤੀ ਗਈ ਅਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ ਭੇਂਟ ਕੀਤੇ ਗਏ । ਇਸ ਮੌਕੇ ਗੁਰਸਾਹਿਬ  ਸਿੰਘ ਪ੍ਰਧਾਨ , ਜਸਵੰਤ ਸਿੰਘ ਪ੍ਰਧਾਨ, ਪ੍ਰਗਟ ਸਿੰਘ, ਲੱਖਾ ਸਿੰਘ ਪ੍ਰਧਾਨ, ਸੁਰਜੀਤ ਸਿੰਘ ਸਾਬਕਾ ਸਰਪੰਚ, ਗੁਰਜੰਟ ਸਿੰਘ ਪ੍ਰਧਾਨ, ਕਸ਼ਮੀਰ ਸਿੰਘ, ਐਨ ਵਾਈ ਸੀ ਜਗਜੀਤ ਸਿੰਘ, ਲਖਵਿੰਦਰ ਆਦਿ ਹਾਜਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*