ਨਿਰੋਗ ਬਾਲ ਆਸ਼ਰਮ ਨੂੰ ਕੇਕ, ਸਮੋਸੇ ਆਦਿ ਚੀਜਾਂ ਵੰਡੀਆਂ
Templates by BIGtheme NET

ਨਿਰੋਗ ਬਾਲ ਆਸ਼ਰਮ ਨੂੰ ਕੇਕ, ਸਮੋਸੇ ਆਦਿ ਚੀਜਾਂ ਵੰਡੀਆਂ

Must Share With Your Friends...!

ਕੋਟਕਪੂਰਾ, (ਡਾ.ਪਾਇਲ)- ਇਲਾਕੇ ਦੀ ਮੋਹਰੀ ਸੰਸਥਾ ਹੈਲਥਕੇਅਰ ਐਨ.ਜੀ.ਓ ਨੇ ਲਾਲਾ ਲਾਜਪਤ ਰਾਏ ਜੀ ਦਾ 150ਵਾਂ ਜਨਮ ਦਿਹਾੜਾ ਨਿਰੋਗ ਬਾਲ ਆਸ਼ਰਮ ਦੇ ਅਨਾਥ ਬੱਚਿਆਂ ਨੂੰ ਕੇਕ, ਸਮੋਸੇ ਆਦਿ ਚੀਜਾਂ ਵੰਡ ਕੇ ਮਨਾਇਆ। ਸੰਸਥਾ ਵਲੋਂ ਜਸਕਰਨ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜ਼ਾਦੀ ਗੁਲਾਟੀਆਂ ਦੇ ਜਨਮ ਦਿਹਾੜੇ ਦੀ ਛੁੱਟੀ ਤਾਂ ਸਭ ਮਨਾ ਲੈਂਦੇ ਹਨ ਪਰ ਗਰੀਬਾਂ ਦੀ ਸਾਰ ਕੋਈ ਨਹੀਂ ਲੈਂਦਾ। ਇਸ ਮੌਕੇ ਸੰਸਥਾ ਵਲੋਂ ਲਾਲਾ ਜੀ ਦੀ ਜੀਵਨੀ ਬਾਰੇ ਬੱਚਿਆਂ ਨੂੰ ਵਿਸਤਾਰ ਨਾਲ ਦੱਸਿਆ ਗਿਆ ਅਤੇ ਬੱਚਿਆਂ ਵਲੋਂ ਵੀ ਦੇਸ਼ ਭਗਤੀ ਦੇ ਗੀਤ ਸੁਣਾਏ ਗਏ। ਇਸ ਮੌਕੇ ਆਸ਼ਰਮ ਦੇ ਮੈਨੇਜਰ ਸੰਜੇ ਸ਼ਰਮਾਂ, ਕੈਸ਼ੀਅਰ ਜਗਦੀਸ਼ ਛਾਬੜਾ, ਸਕੱਤਰ ਦੇਵ ਰਾਜ ਗਰਗ, ਸੰਸਥਾ ਪ੍ਰਧਾਨ ਮੁਕੇਸ਼ ਗੁਪਤਾ, ਉਦੇ ਰੰਦੇਵ, ਅਕਾਂਕਸ਼ਾ, ਹਰਜਿੰਦਰ ਸਿੰਘ, ਦਰਸ਼ਨ ਸਿੰਘ, ਨਸੀਬ ਸਿੰਘ, ਵਿਨੋਦ ਕੁਮਾਰ, ਪਵਨ ਕੁਮਾਰ, ਅਸ਼ੋਕ ਕੁਮਾਰ, ਅਮਰੀਸ਼ ਸਿੰਘ, ਵਿਪਨ ਕੁਮਾਰ, ਸਿਮਰਜੀਤ ਸਿੰਘ, ਗੁਰਾਂ ਸਿੰਘ, ਜਸਪਾਲ ਸਿੰਘ ਤੇ ਮਨੋਜ ਮਾਥੁਰ ਤੋਂ ਇਲਾਵਾ ਸਾਰੇ ਸੰਸਥਾ ਮੈਂਬਰਾਂ ਦਾ ਸਹਿਯੋਗ ਰਿਹਾ।

Must Share With Your Friends...!

Comments

comments

Leave a Reply

Your email address will not be published. Required fields are marked *

*