ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜਾਗਰੂਕਤਾ ਰੈਲੀ ਕੱਢੀ
Templates by BIGtheme NET

ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜਾਗਰੂਕਤਾ ਰੈਲੀ ਕੱਢੀ

Must Share With Your Friends...!

ਸ੍ਰੀ ਮੁਕਤਸਰ ਸਾਹਿਬ : ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਜ਼ਿਲ੍ਹਾ ਸਿੱਖਿਆ ਵਿਭਾਗ ਅਤੇ ਮੁਕਤੀਸਰ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਸਰਕਾਰੀ ਸਕੂਲ ਲੜਕਿਆਂ ਤੋਂ ਲੈ ਕੇ ਡੇਰਾ ਭਾਈ ਮਸਤਾਨ ਤੱਕ ਕੱਢੀ ਗਈ। ਇਸ ਰੈਲੀ ਵਿਚ ਵੱਖ ਵੱਖ  ਜਿਲ੍ਹਿਆਂ ਦੇ ਨੌਜਵਾਨਾਂ ਨੇ ਭਾਗ ਲਿਆ। ਰੈਲੀ ਨੂੰ ਹਰੀ ਝੰਡੀ ਦੇਣ ਦੀ ਰਸਮ ਜ਼ਿਲ੍ਹਾ ਸਿੱਖਿਆ ਅਫ਼ਸਰ ਦਵਿੰਦਰ ਰਜੌਰੀਆ ਜੀ, ਉਪ ਜਿਲ੍ਹਾ ਸਿੱਖਿਆ ਅਫ਼ਸਰ ਜਸਪਾਲ ਮੌਂਗਾ , ਐਨਜੀਓ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਡਾ. ਨਰੇਸ਼ ਪਰੂਥੀ ਨੇ ਨਿਭਾਈ। ਰੈਲੀ ਦੇ ਅੱਗੇ ਰਿਕਸ਼ਾ ਲਗਾ ਕੇ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵ ਤੋਂ ਬਚਾਉਣ ਬਾਰੇ ਜਾਗਰੂਕ ਕਰਨ ਦੀ ਰਸਮ ਰਾਜ ਕੁਮਾਰ ਮੌਂਗਾ ਅਤੇ ਜਸਪ੍ਰੀਤ ਸਿੰਘ ਛਾਬੜਾ ਵਲੋਂ ਨਿਭਾਈ ਗਈ।
unnamed (5)
ਇਸ ਰੈਲੀ ਵਿਚ ਨੈਸ਼ਨਲ ਕਾਲੇਜ਼ ਦੇ ਵਿਦਿਆਰਥੀ , ਸਮਾਜਿਕ ਸੁਰੱਖਿਆ ਵਿਭਾਗ ਤੋਂ ਯਾਦਵਿੰਦਰ ਚਹਿਲ ਅਤੇ ਬਾਬਾ ਸ਼ਨੀ ਦੇਵ ਸੁਸਾਇਟੀ ਦੇ ਮੈਂਬਰਾਂ ਨੇ ਭਾਗ ਲਿਆ। ਇਸ ਤੋਂ ਇਲਾਵਾ ਇਸ ਰੈਲੀ ਨੂੰ ਦੇਖਦੇ ਹੋਏ ਕਈ ਦੁਕਾਨਦਾਰਾਂ ਨੇ ਰੈਲੀ ਨੂੰ ਕਾਮਯਾਬ ਕਰਨ ਲਈ ਆਪਣਾ ਸਹਿਯੋਗ ਦਿੱਤਾ। ਇਸ ਰੈਲੀ ਵਿਚ ਨੌਜਵਾਨਾਂ ਵਲੋਂ ਫਲੈਕਸ ਬੋਰਡਾਂ ਤੇ ਲੱਗੇ ਸਲੋਗਨ ਬੋਲ ਕੇ ਲੋਕਾਂ ਨੂੰ ਨਸ਼ਿਆ ਦੇ ਮਾੜੇ ਪ੍ਰਭਾਵ ਤੋਂ ਬਚਾਉਣ ਦਾ ਸੰਦੇਸ਼ ਪਹੁੰਚਾਇਆ ਗਿਆ। ਇਸ ਮੌਕੇ ਤੇ ਪ੍ਰਿੰਸੀ.ਮਲਕੀਤ ਸਿੰਘ, ਰੋਸ਼ਨ ਲਾਲ ਚਾਵਲਾ, ਵਰਿੰਦਰਪਾਲ ਗਲੌਰੀ, ਸੁਦਰਸ਼ਨ ਸਿਡਾਨਾ, ਰਾਜ ਕੁਮਾਰ ਭਠੇਜਾ, ਵਿਜੈ ਸੁਖੀਜਾ, ਗੁਰਬਾਜ ਮਾਨ, ਪਰਮਜੀਤ ਮੱਕੜ, ਰੋਹਿਤ ਕੁਮਾਰ, ਰਵਿੰਦਰ ਸਿੰਘ, ਗੁਰਤੇਜ ਸਿੰਘ, ਭਗਵਾਨ ਦਾਸ, ਵਿਨੋਦ ਕੁਮਾਰ, ਲਾਲ ਚੰਦ, ਸ਼ਾਮ ਲਾਲ, ਮਨਪ੍ਰੀਤ ਸਿੰਘ ਅਤੇ ਰੋਹਨ ਕਾਂਤੀ ਆਦਿ ਹਾਜਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*