ਨੌਜਵਾਨ ਪੀੜੀ ਨੂੰ ਨਸ਼ਿਆ ਦੀ ਮਾੜੀ ਆਦਤ ਤੋਂ ਬਚਾਉਣਾ ਜਰੂਰੀ
Templates by BIGtheme NET

ਨੌਜਵਾਨ ਪੀੜੀ ਨੂੰ ਨਸ਼ਿਆ ਦੀ ਮਾੜੀ ਆਦਤ ਤੋਂ ਬਚਾਉਣਾ ਜਰੂਰੀ

Must Share With Your Friends...!

– ਗੁਲਾਬੇਵਾਲਾ ਅਤੇ ਲੰਬੀ ਢਾਬ ਦੇ ਪਿੰਡਾਂ ਦਾ ਸਾਂਝਾ ਪ੍ਰੋਗਰਾਮ ਕਰਵਾਇਆ ਗਿਆ
ਸ੍ਰੀ ਮੁਕਤਸਰ ਸਾਹਿਬ, – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਤੇ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਮੁਕਤੀਸਰ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਐਲਡੀਆਰ ਕਾਨਵੈਂਟ ਸਕੂਲ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਸਕੂਲ ਸਟਾਫ਼ ਤੋਂ ਇਲਾਵਾ ਦੋਨਾਂ ਪਿੰਡਾਂ ਦੀ ਪੰਚਾਇਤਾਂ ਨੇ ਭਾਗ ਲਿਆ। ਇਸ ਪ੍ਰੋਗਰਾਮ ਵਿਚ ਪੰਜਾਬ ਦੀ ਨੌਜਵਾਨ ਪੀੜੀ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਬਚਾਉਣ ਲਈ ਅਤੇ ਪੰਜਾਬ ਦੀ ਤਰੱਕੀ ਲਈ ਨੌਜਵਾਨਾਂ ਨੂੰ ਖੇਡਾਂ ਵੱਲ ਉਤਸਾਹਿਤ ਕਰਨ ਲਈ ਪ੍ਰੇਰਿਤ ਕੀਤਾ ਗਿਆ।
unnamed (7)
ਇਸ ਸੈਮੀਨਾਰ ਵਿਚ ਸ਼ਹਿਰ ਦੀਆਂ ਬਿੰਦਰ ਗੋਨਿਆਣਾ ਪੀਏ ਰੋਜੀ ਬਰਕੰਦੀ, ਗੁਰਲਾਲ ਸਿੰਘ ਸਰਪੰਚ ਗੁਲਾਬੇਵਾਲਾ, ਬਾਬਾ ਦਲੀਪ ਸਿੰਘ , ਟ੍ਰੈਫਿਕ ਮਾਰਸ਼ਲ ਸ਼ਾਮ ਲਾਲ, ਰਜਿੰਦਰ ਪ੍ਰਸ਼ਾਦ ਗੁਪਤਾ, ਸੁਦਰਸ਼ਨ ਸਿਡਾਨਾ, ਲਾਲ ਚੰਦ, ਸਮਾਜਿਕ ਸੁਰੱਖਿਆ ਵਿਭਾਗ ਦੇ ਅਸੀਸਟੈਂਟ ਜੂਨੀਅਰ ਯਾਦਵਿੰਦਰ ਸਿੰਘ ਚੀਮਾ, ਪਰਮਜੀਤ ਸਿੰਘ ਮੱਕੜ, ਸਕੂਲ ਦੇ ਮੁਖੀ ਅਜੈ ਕੁਮਾਰ, ਨਰਿੰਦਰ ਬਾਂਸਲ, ਸੁਰੇਸ਼ ਜਿੰਦਲ ਆਦਿ ਨੇ ਭਾਗ ਲਿਆ। ਇਸ ਪ੍ਰੋਗਰਾਮ ਵਿਚ ਆਈਆਂ ਪੰਚਾਇਤਾਂ ਨੇ ਸੰਸਥਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਪਿੰਡਾਂ ਵਿਚੋਂ ਨੌਜਵਾਨਾਂ ਲਈ ਜਿੰਮ ਅਤੇਹੋਰ ਸਮਾਜ ਭਲਾਈ ਦੇ ਕੰਮਾਂ ਵੱਲ ਧਿਆਨ ਲਿਆਉਣ ਵਿਚ ਪੂਰੇ ਪ੍ਰਬੰਧ ਕਰਣਗੇ। ਸਟੇਜ ਦੀ ਭੂਮੀਕਾ ਨਿਭਾਉਂਦੇ ਹੋਏ ਰਾਜ ਕੁਮਾਰ ਮੋਂਗਾ ਨੇ ਕਿਹਾ ਕਿ ਸੰਸਥਾਂ ਵਲੋਂ ਜਿਲ੍ਹੇ ਵਿਚ ਪੂਰੇ ਤੌਰ ਤੇ ਸਰਗਰਮ ਹੋ ਕੇ ਜੋ ਨਸ਼ਾ ਵਿਰੋਧੀ ਅਭਿਆਨ ਚਲਾਏ ਜਾ ਰਹੇ ਹਨ। ਉਹ ਬਹੁਤ ਹੀ ਸਲਾਘਾਯੋਗ ਕੰਮ ਹੈ। ਇਸ ਮੌਕੇ ਤੇ ਮਸਹੂਰ ਲੋਕ ਗਾਇਕ ਨਛੱਤਰ ਸਿੰਘ ਨੂਰ ਵਲੋ ਨਸ਼ਿਆ ਵਿਰੋਧੀ ਜਾਗਰੂਕਤਾ ਗੀਤਾ ਗਾਏ ਅਤੇ ਸਕੂਲੀ ਵਿਦਿਆਰਥੀਆਂ ਨੇ ਨਸ਼ਿਆ ਦੇ ਮਾੜੇ ਪ੍ਰਭਾਵ ਸਬੰਧੀ ਜਾਗਰੂਕਤਾ ਪੇਸ਼ ਕੀਤੀ।ਇਸ ਮੌਕੇ ਤੇ ਭਗਵਾਨ ਦਾਸ, ਰੋਹਿਤ ਕੁਮਾਰ, ਮੋਹਿਤ ਬਾਂਸਲ, ਵਰਿੰਦਰਪਾਲ ਗਲੋਰੀ , ਰੋਸ਼ਨ ਲਾਲ ਚਾਵਲਾ ਆਦਿ ਹਾਜਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*