ਪਟਾਖੇ ਚਲਾਉਣ ਤੇ ਪਾਬੰਦੀ ਉਲੰਘਣਾ ਕਰਨ ਤੇ ਹੋਵੇਗੀ ਸਖਤ ਕਾਰਵਾਈ
Templates by BIGtheme NET

ਪਟਾਖੇ ਚਲਾਉਣ ਤੇ ਪਾਬੰਦੀ ਉਲੰਘਣਾ ਕਰਨ ਤੇ ਹੋਵੇਗੀ ਸਖਤ ਕਾਰਵਾਈ

Must Share With Your Friends...!

– ਤਿਓਹਾਰਾਂ ਦੌਰਾਨ ਪਟਾਖੇ ਵੇਚਣ ਲਈ ਥਾਂਵਾਂ ਨਿਰਧਾਰਿਤ
– ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਪਟਾਖੇ ਚਲਾਉਣ ਤੇ ਪਾਬੰਦੀ
– ਉਲੰਘਣਾ ਕਰਨ ਤੇ ਹੋਵੇਗੀ ਸਖਤ ਕਾਰਵਾਈ
ਸ੍ਰੀ ਮੁਕਤਸਰ ਸਾਹਿਬ, ਜ਼ਿਲਾ ਮੈਜਿਸਟਰੇਟ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਤਿਓਹਾਰਾਂ ਦੌਰਾਨ ਪਟਾਖਿਆਂ ਨੂੰ ਚਲਾਉਣ ਅਤੇ ਵੇਚਣ ਸਮੇਂ ਕਿਸੇ ਵੀ ਕਿਸਮ ਦੇ ਹਾਦਸੇ ਨੂੰ ਰੋਕਣ ਲਈ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਇਕ ਵਿਸੇਸ਼ ਹੁਕਮ ਰਾਹੀਂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਆਮ ਬਾਜਾਰਾਂ ਵਿਚ ਕਿਸੇ ਕਿਸਮ ਦੀ ਉੱਚੀ ਅਵਾਜ ਵਾਲੇ ਪਟਾਖੇ, ਆਤਿਸ਼ਬਾਜੀ ਜਿਨਾਂ ਵਿਚ ਬੰਬ ਅਤੇ ਮਿਜ਼ਾਇਲਾਂ ਆਦਿ ਸ਼ਾਮਿਲ ਹਨ, ਨੂੰ ਬਣਾਉਣ, ਸਟੋਰ ਕਰਨ, ਖਰੀਦਣ ਅਤੇ ਵੇਚਣ ਤੇ ਪਾਬੰਦੀ ਲਗਾ ਦਿੱਤੀ ਹੈ।

ਇਸ ਤੋਂ ਇਲਾਵਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਛੋਟੇ ਪਟਾਖਿਆਂ ਨੂੰ ਵੇਚਣ ਲਈ ਨਿਸਚਿਤ ਥਾਂਵਾਂ ਨਿਰਧਾਰਤ ਕੀਤੀਆਂ ਗਈਆਂ ਹਨ। ਹੁਕਮਾਂ ਅਨੁਸਾਰ ਉਪਮੰਡਲ ਸ੍ਰੀ ਮੁਕਤਸਰ ਸਾਹਿਬ ਵਿਚ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿਚ ਬਠਿੰਡਾ ਰੋਡ ਤੇ ਕੈਨਾਲ ਕਲੌਨੀ ਦੇ ਸਾਹਮਣੇ ਵਾਲੀ ਜਗਾ, ਕੋਟਕਪੂਰਾ ਰੋਡ ਤੇ ਕੋਟਕਪੂਰਾ ਬਾਈਪਾਸ, ਬਰੀਵਾਲਾ ਵਿਚ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਬਰੀਵਾਲਾ ਅਤੇ ਲੱਖੇਵਾਲੀ ਵਿਚ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਲੱਖੇਵਾਲੀ ਵਿਖੇ ਹੀ ਛੋਟੇ ਪਟਾਖੇ ਵੇਚੇ ਜਾ ਸਕਦੇ ਹਨ।

ਇਸੇ ਤਰਾਂ ਮਲੋਟ ਉਪ ਮੰਡਲ ਵਿਚ ਮਲੋਟ ਸ਼ਹਿਰ ਦੇ ਪੁੱਡਾ ਕਲੌਨੀ ਦੇ ਗਰਾਂਉਂਡ ਵਿਚ, ਪੰਚਾਇਤੀ ਮਾਰਕਿਟ ਨੇੜੇ ਚੌਂਕ ਪੰਨੀਵਾਲਾ ਫੱਤਾ, ਸਟੇਡੀਅਮ ਨੇੜੇ ਥਾਣਾ ਲੰਬੀ ਅਤੇ ਸ੍ਰੀ ਗੁਰੂ ਨਾਨਕ ਕਾਲਜ ਕਿਲਿਆਂ ਵਾਲੀ ਦਾ ਖੇਡ ਗਰਾਉਂਡ ਵਿਖੇ ਜਦ ਕਿ ਉਪਮੰਡਲ ਗਿੱਦੜਬਾਹਾ ਵਿਚ ਗਿੱਦੜਬਾਹਾ ਸ਼ਹਿਰ ਲਈ ਰੇਲਵੇ ਲਾਈਨ ਦੇ ਨਾਲ ਨਾਲ ਖਾਲੀ ਪਈ ਜਗਾ ਮਾਲ ਗੋਦਾਮ ਵਾਲੇ ਪਾਸੇ ਤੇ ਪਾਰਕ ਨੇੜੇ ਵਾਟਰ ਵਰਕਸ ਗਿੱਦੜਬਾਹਾ ਵਿਖੇ ਅਤੇ ਦੋਦਾ ਵਿਖੇ ਬੱਸ ਸਟੈਂਡ ਦੇ ਪਿਛਲੇ ਪਾਸੇ ਡੇਰਾ ਬਾਬਾ ਧਿਆਨ ਦਾਸ ਵਿਚ ਪਈ ਖਾਲੀ ਜਗਾ ਤੇ ਸੁਏ ਦੇ ਨਾਲ ਨਾਲ ਵਾਲੀ ਥਾਂ ਤੇ ਹੀ ਛੋਟੇ ਪਟਾਖਿਆਂ ਦੀ ਵਿਕਰੀ ਹੋ ਸਕੇਗੀ।

ਮਾਣਯੋਗ ਸੁਪਰੀਮ ਕੋਰਟ ਅਤੇ ਪੰਜਾਬ ਸਰਕਾਰ ਦੀਆਂ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਅਨੁਸਾਰ ਉਕਤ ਦਰਜ ਨਿਰਧਾਰਤ ਥਾਂਵਾਂ ਤੋਂ ਇਲਾਵਾ ਹੋਰ ਕਿਸੇ ਥਾਂ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ। ਇਸੇ ਤਰਾਂ ਵਿਦਿਅਕ ਸੰਸਥਾਵਾਂ ਅਤੇ ਹਸਪਤਾਲਾਂ ਦੇ ਨਜਦੀਕ ਹਰ ਸਮੇਂ ਅਤੇ ਆਮ ਥਾਂਵਾਂ ਤੇ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਪਟਾਖੇ ਚਲਾਉਣ ਤੇ ਪੂਰਨ ਪਾਬੰਦੀ ਰਹੇਗੀ। ਇਹ ਹੁਕਮ 30 ਨਵੰਬਰ 2015 ਤੱਕ ਲਾਗੂ ਰਹਿਣਗੇ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

Must Share With Your Friends...!

Comments

comments

Leave a Reply

Your email address will not be published. Required fields are marked *

*