ਪਿੰਡ ਦੇਵੀਵਾਲਾ ਵਿਖੇ ਮੈਗਾ ਮੈਡੀਕਲ ਕੈਂਪ ਅਤੇ ਸਲਾਨਾ ਬਰਸੀ ਸਮਾਗਮ 13 ਨੂੰ
Templates by BIGtheme NET

ਪਿੰਡ ਦੇਵੀਵਾਲਾ ਵਿਖੇ ਮੈਗਾ ਮੈਡੀਕਲ ਕੈਂਪ ਅਤੇ ਸਲਾਨਾ ਬਰਸੀ ਸਮਾਗਮ 13 ਨੂੰ

Must Share With Your Friends...!

ਕੋਟਕਪੂਰਾ, (ਡਾ.ਪਾਇਲ ਗੋਇਲ)-ਧੰਨ ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਯਾਦ ‘ਚ ਸਲਾਨਾ ਬਰਸੀ ਸਮਾਗਮ ਮੌਕੇ ਨੇੜਲੇ ਪਿੰਡ ਦੇਵੀਵਾਲਾ (ਕੋਟਕਪੂਰਾ) ਵਿਖੇ 13 ਸਤੰਬਰ ਦਿਨ ਐਤਵਾਰ ਨੂੰ ਸਵੇਰੇ 10.00 ਵਜੇ ਗੁਰੂਦੁਆਰਾ ਨਾਨਕਸਰ ਠਾਠ ‘ਚ ਇਕ ਵਿਸ਼ਾਲ ਮੈਗਾ ਮੈਡੀਕਲ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ। ਇਸ ਮੌਕੇ ਧਾਰਮਿਕ ਦਿਵਾਨ ਸਜਾਏ ਜਾਣਗੇ ਅਤੇ ਧਾਰਮਿਕ ਕੀਰਤਨੀਏ, ਸੰਤ ਮਹਾਂਪੁਰਸ਼ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਸੰਤ ਮਹਾਂਪੁਰਸ਼ ਬਾਬਾ ਇੰਦਰਪਾਲ ਸਿੰਘ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ‘ਚ ਡਾ.ਭਾਵਿਤ ਗੋਇਲ ਟਾਈਫਾਈਡ ਤੇ ਪੀਲੀਆ ਦੇ ਮਾਹਿਰ ਅਤੇ ਡਾ.ਪਾਇਲ ਗੋਇਲ ਔਰਤਾਂ ਅਤੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਅਤੇ ਡਾ. ਸੋਨੂੰ ਗਰਗ ਬੀ.ਡੀ.ਐਸ. ਦੰਦਾ ਦੇ ਮਾਹਿਰ ਦੀ ਟੀਮ ਵਲੋਂ ਵੱਖ-ਵੱਖ ਭਿਆਨਕ ਰੋਗਾਂ ਅਤੇ ਸਰਜੀਕਲ ਬਿਮਾਰੀਆਂ ਦਾ ਚੈੱਕਅੱਪ ਮੁਫਤ ਕੀਤਾ ਜਾਵੇਗਾ ਅਤੇ ਜ਼ਰੂਰਤਮੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ। ਇਸ ਕੈਂਪ ‘ਚ ਅਨੇਕਾਂ ਬਿਮਾਰੀਆਂ ਜਿਵੇਂ ਟਾਈਫਾਈਡ, ਪੀਲੀਆ, ਬਵਾਸੀਰ, ਜੋੜਾਂ ਦਾ ਦਰਦ, ਸ਼ੂਗਰ, ਗਠੀਆ, ਬਲੱਡ ਪ੍ਰੈਸ਼ਰ, ਪੇਟ ਦੇ ਰੋਗ, ਬੁਖਾਰ, ਬਵਾਸੀਰ ਰੋਗ, ਪੇਸ਼ਾਬ ਰੋਗ, ਚਮੜੀ, ਨੱਕ, ਕੰਨ, ਗਲ਼ਾ, ਲਿਵਰ ਤੇ ਦਸਤ ਆਦਿ ਨਾਲ ਪੀੜ੍ਹਤ ਮਰੀਜਾਂ, ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਇਨਾਂ ਤੋਂ ਬਚਾਅ ਲਈ ਢੁੱਕਵੇਂ ਸੁਝਾਅ, ਵਿਸ਼ੇਸ਼ ਜਾਣਕਾਰੀ ਅਤੇ ਸਲਾਹ ਵੀ ਮੁਫਤ ਦਿੱਤੀ ਜਾਵੇਗੀ। ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਮਰੀਜਾਂ ਨੂੰ ਇਸ ਕੈਂਪ ਦਾ ਲਾਭ ਉਠਾਉਣ ਦੀ ਬੇਨਤੀ ਕੀਤੀ ਜਾਂਦੀ ਹੈ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।

Must Share With Your Friends...!

Comments

comments

Leave a Reply

Your email address will not be published. Required fields are marked *

*