ਪਿੰਡ ਦੇਵੀ ਵਾਲਾ ਵਿਖੇ ਧਾਰਮਿਕ ਸਮਾਗਮ ਕਰਵਾਇਆ
Templates by BIGtheme NET

ਪਿੰਡ ਦੇਵੀ ਵਾਲਾ ਵਿਖੇ ਧਾਰਮਿਕ ਸਮਾਗਮ ਕਰਵਾਇਆ

Must Share With Your Friends...!

ਮੁਫ਼ਤ ਜਾਂਚ ਕੈਂਪ ਦੌਰਾਨ 237 ਮਰੀਜਾਂ ਦੀ ਕੀਤੀ ਜਾਂਚ ਤੇ ਮੁਫ਼ਤ ਦਵਾਈਆਂ ਵੰਡੀਆਂ
ਕੋਟਕਪੂਰਾ, (Dr. Bhavit Goyal)- ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਨੰਦ ਸਿੰਘ ਜੀ ਨਾਨਕਸਰ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਪਿੰਡ ਦੇਵੀ ਵਾਲਾ ਵਿਖੇ ਗੁਰਦੁਆਰਾ ਠਾਠ ਨਾਨਕਸਰ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ‘ਚ ਸ਼ਿਰਕਤ ਕੀਤੀ। ਗੁਰਦੁਆਰਾ ਸਾਹਿਬ ਦੇ ਮੁਖੀ ਸੰਤ ਇੰਦਰਪਾਲ ਸਿੰਘ ਜੀ ਵਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ਼ ਕਰਵਾਏ ਗਏ
ਇਸ ਸਮਾਗਮ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਭੋਗ ਉਪਰੰਤ ਸਜਾਏ ਗਏ ਦੀਵਾਨਾਂ ਵਿਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਹਜ਼ੂਰੀ ਰਾਗੀ ਜੱਥੇ ਭਾਈ ਮਨਿੰਦਰਪਾਲ ਸਿੰਘ ਤੇ ਸਾਥੀਆਂ ਵੱਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ। ਸਮਾਗਮ ਦੌਰਾਨ ਵੱਖ-ਵੱਖ ਰੋਗਾਂ ਦੀ ਮੁਫ਼ਤ ਜਾਂਚ ਸੰਬੰਧੀ ਕੈਂਪ ਵੀ ਲਗਾਇਆ ਗਿਆ। ਜਿਸ ਵਿਚ ਡਾ.ਭਾਵਿਤ ਗੋਇਲ ਟਾਈਫਾਈਡ ਤੇ ਪੀਲੀਆ ਦੇ ਮਾਹਿਰ ਅਤੇ ਡਾ.ਪਾਇਲ ਗੋਇਲ ਔਰਤਾਂ ਅਤੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਅਤੇ ਡਾ. ਸੋਨੂੰ ਗਰਗ ਬੀ.ਡੀ.ਐਸ. ਦੰਦਾ ਦੇ ਮਾਹਿਰ ਦੀ ਟੀਮ ਵਲੋਂ ਵੱਖ-ਵੱਖ ਭਿਆਨਕ ਰੋਗਾਂ ਅਤੇ ਸਰਜੀਕਲ ਬਿਮਾਰੀਆਂ ਦੇ ਕਰੀਬ 237  ਮਰੀਜ਼ਾਂ ਦਾ ਚੈੱਕਅੱਪ ਮੁਫਤ ਕੀਤਾ ਗਿਆ ਅਤੇ ਸਾਰੇ ਹੀ ਮਰੀਜ਼ਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ। ਇਸ ਵਿਸ਼ਾਲ ਸਮਾਗਮ ‘ਚ ਬਲਾਕ ਸੰਮਤੀ ਦੇ ਪ੍ਰਧਾਨ ਦਲ ਸਿੰਘ, ਸੁਖਦੇਵ ਸਿੰਘ ਸਰਪੰਚ ਦੇਵੀ ਵਾਲਾ, ਪ੍ਰਧਾਨ ਇਕਬਾਲ ਅਕਾਲੀ, ਸੁਰਜੀਤ ਸਿੰਘ ਢਿੱੱਲੋਂ ਸਰਪੰਚ ਕੋਠੇ ਇੰਦਰ ਸਿੰਘ ਵਾਲੇ, ਸਹਿਕਾਰੀ ਸਭਾ ਦੇ ਪ੍ਰਧਾਨ ਲਾਲਜੀਤ ਸਿੰਘ, ਜੱਥੇਦਾਰ ਮੇਜਰ ਸਿੰਘ, ਸੰਤ ਦਰਸ਼ਨ ਸਿੰਘ ਚੰਮੇਲੀ ਵਾਲੇ, ਪੰਚ ਕੁਲਦੀਪ ਸਿੰਘ, ਬਾਬਾ ਜਲੌਰ ਸਿੰਘ, ਗਿਆਨੀ ਸਾਧੂ ਸਿੰਘ ਕੋਟ ਸੁਖੀਆ, ਜਸਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਗੁਰੂ ਘਰ ਵੱਲੋਂ ਸੰਗਤਾਂ ਨੂੰ ਲੰਗਰ ਅਤੁੱਟ ਵਰਤਾਇਆ ਗਿਆ।

Must Share With Your Friends...!

Comments

comments

Leave a Reply

Your email address will not be published. Required fields are marked *

*