ਪਿੰਡ ਹਰੀਨੌਂ ਵਿਖੇ ਮੈਗਾ ਮੈਡੀਕਲ ਕੈਂਪ 6 ਨੂੰ
Templates by BIGtheme NET

ਪਿੰਡ ਹਰੀਨੌਂ ਵਿਖੇ ਮੈਗਾ ਮੈਡੀਕਲ ਕੈਂਪ 6 ਨੂੰ

Must Share With Your Friends...!

ਕੋਟਕਪੂਰਾ, (ਡਾ.ਪਾਇਲ ਗੋਇਲ)-ਮਾਨਵਤਾ ਦੀ ਸੇਵਾ ਲਈ ਸਮਰਪਿਤ ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਹੈਲਪ ਕਮਿਊਨਟੀ ਵੈਲਫੇਅਰ ਸੋਸਾਇਟੀ (ਰਜਿ.) ਵਲੋਂ ਬਾਬਾ ਫਰੀਦ ਕਾਲਜ ਆਫ ਨਰਸਿੰਗ ਦੇ ਸਹਿਯੋਗ ਨਾਲ ਡਾਇਰੈਕਟਰ ਡਾ.ਮਨਜੀਤ ਸਿੰਘ ਢਿੱਲੋਂ ਦੇ ਯਤਨਾਂ ਸਦਕਾ ਨੇੜਲੇ ਪਿੰਡ ਹਰੀਨੌਂ ਵਿਖੇ 6 ਸਤੰਬਰ ਦਿਨ ਐਤਵਾਰ ਨੂੰ ਸਵੇਰੇ 10.00 ਵਜੇ ਪਿੰਡ ਹਰੀਨੌਂ, ਸ਼੍ਰੀ ਗੁਰੂਦੁਆਰਾ ਸਾਹਿਬ ਦੇ ਵਿਹੜੇ ‘ਚ ਇਕ ਵਿਸ਼ਾਲ ਮੈਗਾ ਮੈਡੀਕਲ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਸੰਸਥਾ ਵਲੋਂ ਦੱਸਿਆ ਗਿਆ ਕਿ ਇਸ ਕੈਂਪ ‘ਚ ਡਾ.ਪ੍ਰੀਤਮ ਸ਼ੋਕਰ ਐਮ.ਡੀ. ਹੋਮਿਓਪੈਥੀ ਮਾਹਿਰ, ਡਾ. ਸੋਨੂੰ ਗਰਗ ਬੀ.ਡੀ.ਐਸ. ਦੰਦਾ ਦੇ ਮਾਹਿਰ, ਡਾ.ਭਾਵਿਤ ਗੋਇਲ ਟਾਈਫਾਈਡ ਤੇ ਪੀਲੀਆ ਦੇ ਮਾਹਿਰ ਅਤੇ ਡਾ.ਪਾਇਲ ਗੋਇਲ ਔਰਤਾਂ ਅਤੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਦੀ ਟੀਮ ਵਲੋਂ ਵੱਖ-ਵੱਖ ਭਿਆਨਕ ਰੋਗਾਂ ਅਤੇ ਸਰਜੀਕਲ ਬਿਮਾਰੀਆਂ ਦਾ ਚੈੱਕਅੱਪ ਮੁਫਤ ਕੀਤਾ ਜਾਵੇਗਾ ਅਤੇ ਜ਼ਰੂਰਤਮੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ। ਇਸ ਕੈਂਪ ‘ਚ ਅਨੇਕਾਂ ਬਿਮਾਰੀਆਂ ਜਿਵੇਂ ਸ਼ੂਗਰ, ਗਠੀਆ, ਬਲੱਡ ਪ੍ਰੈਸ਼ਰ, ਪੇਟ ਦੇ ਰੋਗ, ਬੁਖਾਰ, ਬਵਾਸੀਰ ਰੋਗ, ਪੇਸ਼ਾਬ ਰੋਗ, ਹੱਡੀਆਂ, ਚਮੜੀ, ਨੱਕ, ਕੰਨ, ਗਲ਼ਾ, ਪੀਲੀਆ, ਲਿਵਰ, ਦਸਤ, ਖ਼ੂਨ ਦੀ ਉਲਟੀ, ਬਵਾਸੀਰ, ਪੇਟ ‘ਚ ਪਾਣੀ ਭਰਨਾ ਆਦਿ ਨਾਲ ਪੀੜ੍ਹਤ ਮਰੀਜਾਂ, ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਇਨਾਂ ਤੋਂ ਬਚਾਅ ਲਈ ਢੁੱਕਵੇਂ ਸੁਝਾਅ, ਵਿਸ਼ੇਸ਼ ਜਾਣਕਾਰੀ ਅਤੇ ਸਲਾਹ ਵੀ ਮੁਫਤ ਦਿੱਤੀ ਜਾਵੇਗੀ। ਸੰਸਥਾ ਵਲੋਂ ਮਰੀਜਾਂ ਨੂੰ ਇਸ ਕੈਂਪ ਦਾ ਲਾਭ ਉਠਾਉਣ ਦੀ ਬੇਨਤੀ ਕੀਤੀ ਜਾਂਦੀ ਹੈ।

Must Share With Your Friends...!

Comments

comments

Leave a Reply

Your email address will not be published. Required fields are marked *

*