ਪੈਰਾ ਲੀਗਲ ਵੰਲਟੀਅਰ ਕਰਣਗੇ ਕਾਨੂੰਨੀ ਸਾਖ਼ਰਤਾ ਦਾ ਪ੍ਰਸਾਰ
Templates by BIGtheme NET

ਪੈਰਾ ਲੀਗਲ ਵੰਲਟੀਅਰ ਕਰਣਗੇ ਕਾਨੂੰਨੀ ਸਾਖ਼ਰਤਾ ਦਾ ਪ੍ਰਸਾਰ

Must Share With Your Friends...!

ਸ਼੍ਰੀ ਮੁਕਤਸਰ ਸਾਹਿਬ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਤਾਇਨਾਤ ਕੀਤੇ ਜਾ ਰਹੇ ਪੈਰਾ ਲੀਗਲ ਵਲੰਟੀਅਰ ਆਮ ਲੋਕਾਂ ਵਿਚ ਕਾਨੂੰਨੀ ਸਾਖ਼ਰਤਾ ਦਾ ਪ੍ਰਸਾਰ ਕਰਣਗੇ। ਇਹ ਲੋਕਾਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਗਰੂਕ ਕਰਨ ਦੇ ਨਾਲ ਨਾਲ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਲੋਕ ਹਿੱਤ ਦੀਆਂ ਸਕੀਮਾਂ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਲੋਕ ਨੂੰ ਨਿਆਂ ਪ੍ਰਾਪਤੀ ਲਈ ਸਹੀ ਦਿਸ਼ਾ ਵਿਖਾਉਣਗੇ। ਇਹ ਜਾਣਕਾਰੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਮੈਡਮ ਹਰਗੁਰਜੀਤ ਕੌਰ ਨੇ ਇੱਥੇ ਵਲੰਟੀਅਰਾਂ ਦੀ ਸਿਖਲਾਈ ਲਈ ਲਗਾਏ ਕੈਂਪ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜ 29 ਵੰਲਟੀਅਰਾਂ ਨੇ ਸਿਖਲਾਈ ਲਈ। ਅੱਜ ਦੇ ਸਿਖਲਾਈ ਸੈਸ਼ਨ ਦੌਰਾਨ ਮੈਡਮ ਹਰਗੁਰਜੀਤ ਕੌਰ ਨੇ ਪੀੜਤ ਮੁਆਵਜਾ ਸਕੀਮ ਬਾਰੇ, ਐਡਵੋਕੇਟ ਮਨਜਿੰਦਰ ਸਿੰਘ ਬਰਾੜ ਨੇ ਕ੍ਰਿਮਨਲ ਲਾਅ, ਜਮਾਨਤ, ਬੰਦੀ ਦੇ ਹੱਕ, ਪੀੜਤ ਦੇ ਹੱਕ ਆਦਿ ਬਾਰੇ, ਐਡਵੋਕੇਟ ਸ੍ਰੀ ਪ੍ਰਿਤਪਾਲ ਸਿੰਘ ਨੇ ਰਾਸ਼ਨ ਕਾਰਡ, ਅਧਾਰ ਕਾਰਡ, ਕੌਮੀ ਵਸੋਂ ਰਜਿਸਟਰ, ਵੋਟਰ ਪਹਿਚਾਨ ਪੱਤਰ ਆਦਿ ਨਾਲ ਜੁੜੀਆਂ ਸਰਕਾਰੀ ਸਕੀਮਾਂ ਬਾਰੇ ਅਤੇ ਸ੍ਰੀ ਬਲਵੰਤ ਸਿੰਘ ਗਿੱਲ ਨੇ ਸਮਝੌਤਿਆਂ ਬਾਰੇ ਜਾਣਕਾਰੀ ਦਿੱਤੀ।

Must Share With Your Friends...!

Comments

comments

Leave a Reply

Your email address will not be published. Required fields are marked *

*