ਪੋਲੀਓ ਬੂੰਦਾਂ ਦੀ ਤਿਸਰੀ ਖੁਰਾਕ ਨਾਲ ਪੋਲੀਓ ਟੀਕਾ ਪ੍ਰੋਗਰਾਮ ਦਾ ਆਗਾਜ਼
Templates by BIGtheme NET

ਪੋਲੀਓ ਬੂੰਦਾਂ ਦੀ ਤਿਸਰੀ ਖੁਰਾਕ ਨਾਲ ਪੋਲੀਓ ਟੀਕਾ ਪ੍ਰੋਗਰਾਮ ਦਾ ਆਗਾਜ਼

Must Share With Your Friends...!

 ****ਬੱਚਿਆਂ ਨੂੰ ਪੋਲੀਓ ਤੋਂ ਮਿਲੇਗੀ ਦੋਹਰੀ ਸੁਰੱਖਿਆ

 ***ਸਾਢੇ ਤਿੰਨ ਮਹੀਨੇ ਤੋਂ ਇਕ ਸਾਲ ਦੀ ਉਮਰ ਤੱਕ ਲੱਗੇ ਸਕੇਗਾ ਇਹ ਟੀਕਾ 

ਸ਼੍ਰੀ ਮੁਕਤਸਰ ਸਾਹਿਬ:-ਹੁਣ ਸਿਹਤ ਵਿਭਾਗ ਵੱਲੋਂ ਨਿਯਮਤ ਟੀਕਾਂਕਰਨ ਪ੍ਰੋਗਰਾਮ ਵਿੱਚ ਪੋਲੀਓ ਬੂੰਦਾਂ ਦੀ ਤੀਸਰੀ ਖੁਰਾਕ ਨਾਲ ਹੀ ਪੋਲੀਓ ਦਾ ਟੀਕਾ ਲਗਾਉਣ ਦਾ ਪ੍ਰੋਗਰਾਮ ਆਰੰਭਿਆ ਗਿਆ ਹੈ ਤਾਂ ਜੋ ਬੱਚਿਆਂ ਨੂੰ ਪੋਲੀਓ ਤੋਂ ਦੋਹਰੀ ਸੁਰੱਖਿਆ ਦਿੱਤੀ ਜਾ ਸਕੇ। ਇਸ ਸਬੰਧੀ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸਾ ਅਤੇ ਸਿਵਲ ਸਰਜਨ ਸ੍ਰੀ ਮੁਕਸਤਰ ਸਾਹਿਬ ਦੇ ਅਦੇਸ਼ਾ ਅਨੁਸਾਰ ਜਿਲਾਂ ਸਿਹਤ ਵਿਭਾਗ ਵੱਲੋਂ ਅੱਜ ਸਿਵਲ ਹਸਪਤਾਲ ਸ੍ਰੀ ਮੁਕਸਤਰ ਸਾਹਿਬ ਵਿਖੇ ਇਸ ਨਵੇਂ ਸਿਹਤ ਪ੍ਰੋਗਰਾਮ ਦਾ ਉਦਘਾਟਣ ਸਮਾਰੋਹ ਕੀਤਾ ਗਿਆ। ਇਸ ਸਮਾਗਮ ਵਿੱਚ ਡਾ: ਜਗਜੀਵਨ ਲਾਲ ਸਿਵਲ ਸਰਜਨ ਵਿਸੇਸ਼ ਤੋਰ ਤੇ ਸਾਮਿਲ ਹੋਏ। ਇਸ ਸਮੇਂ ਡਾ: ਬੋਹੜ ਸਿੰਘ ਸਹਾਇਕ ਸਿਵਲ ਸਰਜਨ, ਡਾ: ਸੁਖਪਾਲ ਸਿੰਘ ਡੀ.ਐਮ.ਸੀ., ਡਾ: ਲਖਵਿੰਦਰ ਸਿੰਘ ਜਿਲਾ ਟੀਕਾਕਰਨ ਅਫਸਰ, ਡਾ: ਐਚ.ਐਨ. ਸਿੰਘ ਅਤੇ ਡਾ: ਸੁਖਵਿੰਦਰ ਸਿੰਘ ਐਸ.ਐਮ.ਓ ਅਤੇ  ਹੋਰ ਅਧਿਕਾਰੀ ਸਾਮਿਲ ਹੋਏ।

02 MKT-08ਇਸ ਸਮੇਂ ਡਾ: ਜਗਜੀਵਨ ਲਾਲ ਨੇ ਦੱਸਿਆ ਕਿ ਭਾਰਤ ਨੇ ਪੋਲਿਓ ਦਾ ਖਾਤਮਾ ਕਰਕੇ ਇੱਕ ਵੱਡੀ ਉਪਲਬੱਧੀ ਹਾਸਿਲ ਕੀਤੀ ਹੈ। ਪਿਛਲੇ 5 ਸਾਲ ਤੋਂ ਭਾਰਤ ਵਿੱਚ ਇੱਕ ਵੀ ਪੋਲੀਓ ਦਾ ਕੇਸ ਨਹੀਂ ਪਾਇਆ ਗਿਆ ਪ੍ਰੰਤੂ ਸਾਡੇ ਗੁਆਂਢੀ ਦੇਸ਼ਾਂ ਵਿੱਚ ਪੋਲੀਓ ਦੇ ਕੇਸ ਦੇਖਣ ਵਿੱਚ ਆ ਰਹੇ ਹਨ। ਜਿਨਾਂ ਸਮਾਂ ਦੁਨੀਆਂ ਵਿੱਚ ਇੱਕ ਵੀ ਪੋਲੀਓ ਦਾ ਕੇਸ ਹੋਵੇਗਾ ਤਾਂ ਸਾਨੂੰ ਇਸ ਦਾ ਖਤਰਾ ਬਣ ਸਕਦਾ ਹੈ। ਇਸ ਤੋਂ ਬਚਾਅ ਲਈ ਭਾਰਤ ਵੱਲੋਂ ਬੱਚਿਆਂ ਨੂੰ ਪੋਲੀਓ ਤੋਂ ਸਰੁੱਖਿਅਤ ਕਰਨ ਲਈ ਨਿਯਮਤ ਟੀਕਾਕਰਨ ਪ੍ਰੋਗਰਾਮ ਵਿੱਚ ਪੋਲੀਓ ਬੂੰਦਾਂ ਦੀ ਤੀਸਰੀ ਖੁਰਾਕ ਨਾਲ ਪੋਲੀਓ ਦਾ ਟੀਕਾ (ਇੰਨਐਕਟੀਵੇਟਿਡ ਪੋਲਿਓ ਵੈਕਸੀਨ) ਲਗਾਉਣਾ ਸੁਰੂ ਕੀਤਾ ਗਿਆ ਹੈ। ਪੋਲੀਓ ਦਾ ਟੀਕਾ ਬੱਚੇ ਵਿੱਚ ਪੋਲੀਓ ਦੀ ਬਿਮਾਰੀ ਨਾਲ ਲੜਨ ਦੀ ਸਮਰਥਾ ਵਧਾਵੇਗਾ। ਇਸ ਸਮੇਂ ਡਾ ਲਖਵਿੰਦਰ ਸਿੰਘ ਜਿਲਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ 8 ਮਾਰੂ ਬਿਮਾਰੀਆਂ ਦੇ ਬਚਾਅ ਲਈ ਹਰ ਮਹੀਨੇ ਸਬ-ਸੈਂਟਰ/ਆਂਗਣਵਾੜੀ ਸੈਂਟਰਾਂ ਵਿਖੇ ਮਮਤਾ ਦਿਵਸ ਲਗਾਕੇ ਸਮੁੱਚਾ ਟੀਕਾਕਰਨ ਕੀਤਾ ਜਾਦਾ ਹੈ। ਜਿਸ ਲਈ ਸਬੰਧਤ ਸਟਾਫ ਨੂੰ ਵੱਖ-ਵੱਖ ਸਮੇਂ ਟਰੇਨਿੰਗਾ ਦੇ ਕੇ ਮਾਹਿਰ ਕੀਤਾ ਗਿਆ ਹੈ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆ ਨੂੰ ਸਮੇਂ ਸਿਰ ਟੀਕਾਕਰਨ ਮੁਕੰਮਲ ਕਰਵਾਉਣ ਲਈ ਸਿਹਤ ਸੰਸਥਾਵਾਂ ਵਿਖੇ ਬੁੱਧਵਾਰ ਲੈ ਕੇ ਆਉਂਣ ਤਾਂ ਜ਼ੋ ਬੱਚਿਆ ਨੂੰ 8 ਮਾਰੂ ਬਿਮਾਰੀਆਂ ਤੋ ਸਰੱਖਿਅਤ ਕੀਤਾ ਜਾ ਸਕੇ। ਇਸ ਸਮਂੇ ਡਾ ਸੁਖਪਾਲ ਸਿੰਘ ਡਾ ਐਚ.ਐਨ ਸਿੰਘ ਡਾ. ਰੇਸ਼ਮ ਸਿੰਘ ਅਤੇ ਗੁਰਤੇਜ਼ ਸਿੰਘ ਜਿਲਾ ਮਾਸ ਮੀਡੀਆ ਅਫਸਰ ਨੇ ਵੀ ਜਾਣਕਾਰੀ ਦਿੰਦਿਆ ਦੰਸਿਆ ਕਿ ਇੰਨਐਕਟੀਵੇਟਡ ਪੋਲੀਓ ਵੈਕਸੀਨ(ਪੋਲੀਓ ਦਾ ਟੀਕਾ) ਪੈਟਾਵਲੈਟ ਅਤੇ ਪੋਲੀਓ ਬੂੰਦਾਂ ਦੀ ਤੀਸਰੀ ਖੁਰਾਕ ਨਾਲ ਲਗਾਇਆ ਜਾਵੇਗਾ। ਇਸ ਸਮੇਂ ਸਮਾਜ ਸੇਵੀ ਸੰਸਥਾਵਾਂ ਹੋਰ ਵਿਭਾਗਾਂ ਦੇ ਮੈਂਬਰ ਅਧਿਕਾਰੀ ਕਰਮਚਾਰੀ ਅਤੇ ਆਮ ਲੋਕ ਹਾਜਰ ਸਨ। ਇਸ ਸਮੇਂ ਰਵਿੰਦਰ ਗਰੋਵਰ ਅਤੇ ਗੁਰਚਰਨ ਸਿੰਘ ਫਾਰਮਾਸਿਸਟ, ਵਿਨੋਦ ਕੁਮਾਰ ਜਿਲਾ ਮਾਸ ਮੀਡੀਆ ਅਫਸਰ ਇਕਬਾਲ ਸਿੰਘ, ਹਰਵਿੰਦਰ ਕੋਰ, ਸੁਖਵੀਰ ਕੌਰ ਦਾ ਵਿਸ਼ੇਸ ਸਹਿਯੋਗ ਰਿਹਾ।

Must Share With Your Friends...!

Comments

comments

Leave a Reply

Your email address will not be published. Required fields are marked *

*