ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਮੈਂਗਾ ਕੈਂਪ ਦਾ ਆਯੋਜਨ
Templates by BIGtheme NET

ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਮੈਂਗਾ ਕੈਂਪ ਦਾ ਆਯੋਜਨ

Must Share With Your Friends...!

ਸ੍ਰੀ ਮੁਕਤਸਰ ਸਾਹਿਬ:- ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਜਿਲਾ ਲੀਡ ਬੈਂਕ ਸਟੇਟ ਬੈਂਕ ਆਫ ਪਟਿਆਲਾ  ਵਲੋਂ  ਜਿਲੇ ਦੇ ਛੋਟੇ ਅਤੇ ਦਰਮਿਆਨੇ ਵਰਗ ਦੇ ਲੋਕਾਂ ਦਾ ਜੀਵਨ ਪੱਧਰ ਉਚੱਾ ਚੁੱਕਣ ਲਈ ਅੱਜ ਮੁਦਰਾ ਕਰਜ਼ੇ ਦਾ ਮੈਗਾ ਕੈਂਪ ਜਿਲਾ ਰੈਡ ਕਰਾਸ ਭਵਨ ਸ੍ਰੀ ਮੁਕਤਸਰ ਸਾਹਿਬ ਵਿਖੇ ਆਯੋਜਿਤ ਕੀਤਾ ਗਿਆ । ਇਸ ਮੂਦਰਾ ਕਰਜ਼ਾ ਮੈਂਗਾ ਕੈਂਪ ਦੀ ਪ੍ਰਧਾਨਗੀ ਸ੍ਰੀ ਰਾਮਵੀਰ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ  ਸ੍ਰੀ ਮੁਕਤਸਰ ਸਾਹਿਬ ਨੇ ਕੀਤੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ  ਸ੍ਰੀ ਐਨ.ਕੇ.ਪਾਲੀਵਾਲ ਡੀ.ਜੀ.ਐਮ.ਸਟੇਟ ਬੈਂਕ ਆਫ ਪਟਿਆਲਾ,  ਸ੍ਰੀ ਏ.ਕੇ ਗੋਇਲ ਏ.ਜੀ.ਐਮ,ਸ੍ਰੀ ਨਵੀਨ ਪ੍ਰਕਾਸ਼ ਐਲ.ਡੀ.ਐਮ. ਲੀਡ ਬੈਂਕ , ਸ੍ਰੀ ਰਣਜੀਤ ਸਿੰਘ ਡਿਪਟੀ ਐਲ.ਡੀ.ਐਮ. ਸ੍ਰੀ ਅਤੁਲ ਗੁਪਤਾ ਚੀਫ ਮੈਨੇਜਰ ਸਟੇਟ ਬੈਂਕ ਆਫ ਪਟਿਆਲਾ, ਸ.ਬਲਜੀਤ ਸਿੰਘ ਏ.ਜੀ.ਐਮ ਨਬਾਰਡ, ਸ੍ਰੀ ਕੋਮਲ ਸਿੰਘ ਮੈਨੇਜਰ ਤੋਂ ਇਲਾਵਾ ਜਿਲੇ ਦੇ ਵੱਖ-ਵੱਖ ਬੈਂਕਾਂ ਅਤੇ ਲਾਭਪਾਤਰੀਆਂ ਨੇ ਭਾਗ ਲਿਆ।

2

ਇਸ ਮੌਕੇ ਤੇ ਆਪਣੇ ਵਿਚਾਰ ਪ੍ਰਗਟ ਸ੍ਰੀ ਰਾਮਵੀਰ ਨੇ ਕਿਹਾ ਕਿ ਕੋਈ ਵੀ ਵਿਅਕਤੀ ਕਾਰੋੋਬਾਰ ਸ਼ੁਰੂ ਕਰਨ ਲਈ ਸ੍ਰੀ ਮੁਕਤਸਰ ਸਾਹਿਬ ਜਿਲੇ ਦੇ ਬੈਂਕ ਪਾਸੋ ਕਰਜ਼ਾ ਲੈ ਸਕਦਾ ਹੈ ਤਾਂ ਜੋ ਕਰਜ਼ਾ ਲੈ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਜੀਵਨ ਪੱਧਰ ਨੂੰ ਉਚੱਾ ਚੁੱਕ ਸਕੇ। ਉਹਨਾਂ ਜਿਲੇ ਦੇ ਬੈਂਕਾਂ ਨੂੰ ਹਦਾਇਤ ਕੀਤੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੀਆਂ ਹਦਾਇਤਾਂ ਅਨੁਸਾਰ ਬੈਂਕਾਂ ਵਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਤਾਂ ਜੋ ਲੋੜਵੰਦ ਵਿਅਕਤੀ ਇਹਨਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ। ਉਹਨਾਂ ਅੱਗੇ ਕਿਹਾ ਕਿ ਜੋ ਵੀ ਵਿਅਕਤੀ ਛੋਟੇ ਅਤੇ ਦਰਮਿਆਨੇ ਕਿਸਮ ਦਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਹੈ, ਉਸ ਨੂੰ ਪਹਿਲ ਦੇ ਆਧਾਰ ਤੇ ਕਰਜ਼ਾ ਦਿੱਤਾ ਜਾਵੇ ਅਤੇ ਕਰਜ਼ਾ ਲੈਣ ਵਾਲੇ ਵਿਅਕਤੀ ਨਾਲ ਹਮਦਰਦੀ ਨਾਲ ਪੇਸ਼ ਆਇਆ ।  

        ਇਸ ਮੌਕੇ ਤੇ  ਸ਼ਿਸੂ ਸਕੀਮ ਤਹਿਤ 50 ਹਜ਼ਾਰ ਰੁਪਏ ਤੱਕ, ਕਿਸ਼ੋਰ ਯੋਜਨਾ ਤਹਿਤ 50 ਹਜ਼ਾਰ ਰੁਪਏ ਤੋਂ 5 ਲੱਖ ਰੁਪਏ ਤੱਕ ਅਤੇ  ਤਰੁਣ ਸਕੀਮ ਤਹਿਤ 5 ਲੱਖ ਤੋਂ 10 ਲੱਖ ਤੱਕ ਕਰਜ਼ੇ ਲੈਣ ਵਾਲੇ 1321 ਲਾਭਪਾਤਰੀਆਂ ਨੂੰ ਕਰਜ਼ਾ ਵੰਡ ਸਰਟੀਫਿਕੇਟ ਅਤੇ ਚੈਕ ਵੰਡੇ ਗਏ। ਉਹਨਾਂ ਬੈਂਕਾਂ ਪਾਸੋ  ਕਰਜ਼ਾ ਲੈਣ ਵਾਲੇ ਕਰਜ਼ਾਧਾਰਕਾਂ ਨੂੰ ਅਪੀਲ ਕੀਤੀ ਕਿ ਉਹ ਕਰਜ਼ਾ ਜਿਸ ਮਕਸਦ ਵਾਸਤੇ ਲੈ ਰਹੇ ਹਨ, ਉਸ ਮਕਸਦ ਲਈ ਹੀ ਵਰਤਣ ਅਤੇ ਕਰਜ਼ੇ ਦੇ ਗਲਤ ਇਸਤੇਮਾਲ ਨਾ ਕਰਨ।

ਉਹਨਾਂ ਅੱਗੇ ਕਿਹਾ ਕਿਹਾ ਕਿ ਕੋਈ ਵੀ ਵਿਅਕਤੀ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਪਹਿਲ ਦੇ ਆਧਾਰ ਤੇ ਕਰਜ਼ਾ ਦਿੱਤਾ ਜਾਵੇ। 

ਇਸ ਮੌਕੇ ਤੇ ਵਿੱਤੀ ਸਾਖਰਤਾ ਅਤੇ ਕਰਜਾ ਸਲਾਹ ਕੇਂਦਰ ਰਾਹੀਂ ਕਰਜ਼ਾ ਲੈਣ ਦੇ ਚਾਹਵਾਨਾਂ ਨੂੰ ਬੈਂਕਾਂ ਵਲੋਂ ਚਲਾਈ ਜਾਂਦੀਆਂ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਗਈ। 

Must Share With Your Friends...!

Comments

comments

Leave a Reply

Your email address will not be published. Required fields are marked *

*