ਪ੍ਰਾਈਮਰੀ ਅੰਤਰ ਜ਼ਿਲਾ ਟੂਰਨਾਮੈਂਟ ਵਿਚ ਖੋ ਖੋ ਮੁਕਾਬਲਿਆਂ ਵਿਚ ਸ੍ਰੀ ਮੁਕਤਸਰ ਸਾਹਿਬ ਨੇ ਪਹਿਲਾ ਸਥਾਨ ਹਾਸਲ ਕੀਤਾ
Templates by BIGtheme NET

ਪ੍ਰਾਈਮਰੀ ਅੰਤਰ ਜ਼ਿਲਾ ਟੂਰਨਾਮੈਂਟ ਵਿਚ ਖੋ ਖੋ ਮੁਕਾਬਲਿਆਂ ਵਿਚ ਸ੍ਰੀ ਮੁਕਤਸਰ ਸਾਹਿਬ ਨੇ ਪਹਿਲਾ ਸਥਾਨ ਹਾਸਲ ਕੀਤਾ

Must Share With Your Friends...!
ਜੇਤੂ ਲੜਕੀਆਂ ਨੂੰ ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨਿਤ
ਸ੍ਰੀ ਮੁਕਤਸਰ ਸਾਹਿਬ,   ਪ੍ਰਾਈਮਰੀ ਅੰਤਰ ਜ਼ਿਲਾ ਟੂਰਨਾਮੈਂਟ ਜੋ ਕਿ ਆਨੰਦਪੁਰ ਸਾਹਿਬ ਵਿਖੇ ਹੋਇਆ ਸੀ ਵਿਚ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਖੋ ਖੋ ਖੇਡ ਅੰਡਰ 11 ਲੜਕੀਆਂ ਦੇ ਮੁਕਾਬਲੇ ਵਿਚ ਪਹਿਲਾਂ ਸਥਾਨ ਹਾਸਲ ਕੀਤਾ ਹੈ। ਜੇਤੂ ਵਿਦਿਆਰਥਣਾਂ ਦਾ ਜ਼ਿਲਾ ਸਿੱਖਿਆ ਵਿਕਾਸ ਕਮੇਟੀ ਦੀ ਬੈਠਕ ਮੌਕੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਸੁਮੀਤ ਜਾਰੰਗਲ ਨੇ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ।
20af3b3c-7614-403f-b576-57d6f9e60839
ਇਸ ਖੇਡ ਵਿਚ ਸੰਗਰੂਰ ਜ਼ਿਲੇ ਦੀ ਕਈ ਸਾਲਾਂ ਤੋਂ ਝੰਡੀ ਸੀ ਪਰ ਇਸ ਵਾਰ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਨੇ ਇਕ ਤਰਫਾ ਮੁਕਾਬਲੇ ਵਿਚ ਸੰਗਰੂਰ ਜ਼ਿਲੇ ਨੂੰ ਮਾਤ ਦੇ ਕੇ ਇਹ ਇਨਾਮ ਜਿੱਤਿਆ ਹੈ। ਇਸ ਟੀਮ ਦੇ ਇੰਚਾਰਜ ਸ੍ਰੀ ਤਰਸੇਮ ਕੁਮਾਰ ਸਰਕਾਰੀ ਪ੍ਰਾਈਮਰੀ ਸਕੂਲ ਬੁੱਟਰ ਸ਼ਰੀਹ ਦੀ ਮਿਹਨਤ ਨਾਲ ਟੀਮ ਨੂੰ ਇਹ ਸਫਲਤਾ ਮਿਲੀ ਹੈ। ਇਸੇ ਤਰਾਂ ਛੱਤੇਆਣਾ ਦੇ ਵਿਦਿਆਰਥਣੀ ਕਰਨਵੀਰ ਸਿੰਘ ਨੇ ਅੰਡਰ 19 ਸਟੇਟ ਅਥਲੈਟਿਕ ਮੀਟ ਜੋ ਕਿ ਲੁਧਿਆਣਾ ਵਿਖੇ ਹੋਈ ਵਿਚ ਗੋਲਾ ਸੁੱਟਣ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਨੇ ਨੈਸ਼ਨਲ ਪੱਧਰ ਦੇ ਮੁਕਾਬਲੇ ਜੋ ਕਿ ਕੇਰਲਾ ਵਿਖੇ ਹੋਏ ਵਿਚ ਕਰਨਵੀਰ ਨੇ 16.90 ਮੀਟਰ ਗੋਲਾ ਸੁੱਟ ਕੇ 16.74 ਮੀਟਰ ਦਾ ਪੁਰਾਣਾ ਨੈਸ਼ਨਲ ਰਿਕਾਰਡ ਤੋੜਿਆ ਸੀ।
      ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸੁਮੀਤ ਜਾਰੰਗਲ ਨੇ ਜੇਤੂ ਵਿਦਿਆਰਥੀਆਂ ਨੂੰ ਹੋਰ ਲਗਨ ਅਤੇ ਉਤਸਾਹ ਨਾਲ ਅੱਗੇ ਵੱਧਣ ਦੀ ਪ੍ਰੇਰਣਾ ਦਿੱਤੀ। ਉਨਾਂ ਨੇ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਵਿਦਿਆਰਥੀਆਂ ਵਿਚ ਖੇਡ ਰੂਚੀਆਂ ਪੈਦਾ ਕੀਤੀਆਂ ਜਾਣ। ਇਸ ਮੌਕੇ ਐਸ.ਡੀ.ਐਮ. ਸ੍ਰੀ ਰਾਮ ਸਿੰਘ, ਐਸ.ਡੀ.ਐਮ. ਸ੍ਰੀ ਵਿਸੇਸ਼ ਸਾਰੰਗਲ, ਐਸ.ਡੀ.ਐਮ. ਡਾ: ਮਨਦੀਪ ਕੌਰ, ਡੀ.ਐਸ.ਪੀ. ਸ: ਕੰਵਲਜੀਤ ਸਿੰਘ ਚਾਹਲ, ਏ.ਸੀ.ਯੂ.ਟੀ. ਮੈਡਮ ਸਾਕਸ਼ੀ ਸਾਹਨੀ, ਜ਼ਿਲਾ ਸਿੱਖਿਆ ਅਫ਼ਸਰ ਸ੍ਰੀ ਦਵਿੰਦਰ ਰਜੌਰੀਆ, ਜੋਗਿੰਦਰ ਸਿੰਘ ਸਹਾਇਕ ਸਿੱਖਿਆ ਅਫ਼ਸਰ, ਜਸਪਾਲ ਸਿੰਘ ਮੋਂਗਾ ਡਿਪਟੀ ਡੀ.ਈ.ਓ. ਆਦਿ ਵੀ ਹਾਜਰ ਸਨ।
Must Share With Your Friends...!

Comments

comments

Leave a Reply

Your email address will not be published. Required fields are marked *

*