ਪੰਛੀਆਂ ਨੂੰ ਕਠੋਰ ਹਾਲਤ ਵਿਚ ਪਿੰਜਰੇ ਵਿਚ ਬੰਦ ਕਰਕੇ ਰੱਖਣ ਤੇ ਪਾਬੰਦੀ
Templates by BIGtheme NET

ਪੰਛੀਆਂ ਨੂੰ ਕਠੋਰ ਹਾਲਤ ਵਿਚ ਪਿੰਜਰੇ ਵਿਚ ਬੰਦ ਕਰਕੇ ਰੱਖਣ ਤੇ ਪਾਬੰਦੀ

Must Share With Your Friends...!

ਸ੍ਰੀ ਮੁਕਤਸਰ ਸਾਹਿਬ:-ਜ਼ਿਲਾ ਮੈਜੀਸਟ੍ਰੇਟ ਸ੍ਰੀ ਜਸਕਿਰਨ ਸਿੰਘ ਆਈ.ਏ.ਐਸ. ਨੇ ਫੌਜਦਾਰੀ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਪੰਛੀਆਂ ਨੂੰ ਨਜਾਇਜ਼ ਤੌਰ ਤੇ ਕਠੋਰ ਹਾਲਤ ਵਿਚ ਪਿੰਜਰੇ ਵਿਚ ਬੰਦ ਕਰਕੇ ਰੱਖਣ ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਜ਼ਿਲੇ ਵਿਚ ਤੁਰੰਤ ਲਾਗੂ ਹੋ ਗਏ ਹਨ ਅਤੇ 29 ਦਸੰਬਰ 2015 ਤੱਕ ਲਾਗੂ ਰਹਿਣਗੇ। ਹੁਕਮਾਂ ਦੀ ਉਲੰਘਣਾ ਕਰਨ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨਾਂ ਨੇ ਕਿਹਾ ਕਿ ਗੁਜਰਾਤ ਹਾਈਕੋਰਟ ਵੱਲੋਂ ਕੇਸ ਨੰਬਰ 1635 ਆਫ 2010 ਵਿਚ ਇਹ ਫੈਸਲਾ ਲਿਆ ਹੈ ਕਿ ਪੰਛੀਆਂ ਆਸਮਾਨ ਵਿਚ ਉਡਣ ਦਾ ਮੌਲਿਕ ਅਧਿਕਾਰ ਹੈ ਅਤੇ ਇੰਨਾਂ ਨੂੰ ਪਿੰਜਰੇ ਵਿਚ ਬੰਦ ਕਰਕੇ ਨਹੀਂ ਰੱਖਿਆ ਜਾ ਸਕਦਾ ਹੈ। ਇਸ ਤਰਾਂ ਕਰਨ ਨਾਲ ਜੰਗਲੀਜੀਵ ਸੁਰੱਖਿਆ ਐਕਟ 1972 ਅਤੇ ਜਾਨਵਰਾਂ ਖਿਲਾਫ ਅਤਿਆਚਾਰ ਰੋਕੂ ਕਾਨੂੰਨ 1960 ਦੀ ਵੀ ਉਲੰਘਣਾ ਹੁੰਦੀ ਹੈ। ਇਸ ਹੁਕਮ ਨੂੰ ਲਾਗੂ ਕਰਵਾਉਣ ਲਈ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਨੂੰ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ।

Must Share With Your Friends...!

Comments

comments

Leave a Reply

Your email address will not be published. Required fields are marked *

*