ਪੰਜਾਬ ਦਾ ਵਿਕਾਸ ਅਕਾਲੀ ਦਲ ਭਾਜਪਾ ਸਰਕਾਰ ਸਮੇਂ ਹੀ ਹੋਇਆ ਹਰਸਿਮਰਤ ਕੌਰ ਬਾਦਲ
Templates by BIGtheme NET

ਪੰਜਾਬ ਦਾ ਵਿਕਾਸ ਅਕਾਲੀ ਦਲ ਭਾਜਪਾ ਸਰਕਾਰ ਸਮੇਂ ਹੀ ਹੋਇਆ ਹਰਸਿਮਰਤ ਕੌਰ ਬਾਦਲ

Must Share With Your Friends...!

– ਐਨ.ਡੀ.ਏ. ਸਰਕਾਰ ਨੇ ਪੰਜਾਬ ਨੂੰ ਦਿੱਤੇ ਵਕਾਰੀ ਪ੍ਰੋਜੈਕਟ
– ਵਿਰੋਧੀ ਪਾਰਟੀਆਂ ਨੂੰ ਨਹੀਂ ਪੰਜਾਬ ਦਾ ਫਿਕਰ
– ਨਿੱਜੀ ਹਿੱਤਾਂ ਲਈ ਆਪਸ ਵਿਚ ਪਾਟੋਧਾੜ ਹੋਈਆਂ ਵਿਰੋਧੀ ਪਾਰਟੀਆਂ
– ਜਨਧਨ, ਬੀਮਾ ਤੇ ਪੈਂਸ਼ਨ ਯੋਜਨਾ ਪਿੱਛੜੇ ਵਰਗਾਂ ਨੂੰ ਜੋੜੇਗੀ ਵਿਕਾਸ ਦੀ ਮੁੱਖ ਧਾਰਾ ਨਾਲ
– ਕੇਂਦਰੀ ਮੰਤਰੀ ਵੱਲੋਂ ਨੰਨੀ ਛਾਂ ਕੇਂਦਰਾਂ ਦੀਆਂ ਸਿਖਿਆਰਥਣਾਂ ਨੂੰ ਬੀਮਾ ਕਾਰਡ ਕੀਤੇ ਤਕਸੀਮ
– ਸਾਂਸਦ ਆਦਰਸ਼ ਗ੍ਰਾਮ ਪਿੰਡ ਮਾਨ ਨੂੰ ਦਿੱਤੇ ਕਈ ਵਿਕਾਸ ਉਪਹਾਰ
ਮਾਨ (ਸ੍ਰੀ ਮੁਕਤਸਰ ਸਾਹਿਬ), ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਪੰਜਾਬ ਦਾ ਜੋ ਵੀ ਵਿਕਾਸ ਹੋਇਆ ਹੈ ਉਹ ਸ਼ੋ੍ਰਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਮੇਂ ਹੀ ਹੋਇਆ ਹੈ ਜਦ ਕਿ ਕਾਂਗਰਸ ਅਤੇ ਆਪ  ਵਰਗੀਆਂ ਜੋ ਪਾਰਟੀਆਂ ਆਪਸ ਵਿਚ ਹੀ ਇਕਜੁੱਟ ਨਹੀਂ ਹਨ ਉਨਾਂ ਤੋਂ ਪੰਜਾਬ ਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ ਹੈ।

ਉਹ ਅੱਜ ਇੱਥੇ ‘ਸਾਂਸਦ ਆਦਰਸ਼ ਗ੍ਰਾਮ ਯੋਜਨਾ’ ਤਹਿਤ ਚੁਣੇ ਗਏ ਪਿੰਡ ਮਾਨ ਦੇ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੱਛਲੇ 9 ਸਾਲ ਦੌਰਾਨ ਪੰਜਾਬ ਦਾ ਵੱਡੇ ਪੱਧਰ ਤੇ ਵਿਕਾਸ ਕੀਤਾ ਗਿਆ ਹੈ ਜਦ ਕਿ ਕੇਂਦਰ ਵਿਚ ਐਨ.ਡੀ.ਏ. ਸਰਕਾਰ ਦੇ ਗਠਨ ਤੋਂ ਬਾਅਦ ਵੀ ਪੰਜਾਬ ਨੂੰ ਅਨੇਕਾਂ ਵਕਾਰੀ ਪ੍ਰੋਜੈਕਟ ਮਿਲੇ ਹਨ। ਜਦ ਕਿ ਇਸ ਤੋਂ ਪਹਿਲਾਂ ਕਾਂਗਰਸ ਦੀ ਅਗਵਾਈ ਵਾਲੀ ਪਿੱਛਲੀ ਯੂ.ਪੀ.ਏ. ਸਰਕਾਰ ਨੇ ਪੰਜਾਬ ਨੂੰ ਹਰ ਪੱਖੋਂ ਨਜਰ ਅੰਦਾਜ ਕੀਤਾ ਸੀ ਅਤੇ ਪੰਜਾਬ ਨੂੰ ਕੋਈ ਵੀ ਮਹੱਤਵਪੂਰਨ ਪ੍ਰੋਜੈਕਟ ਨਹੀਂ ਸੀ ਦਿੱਤਾ। ਉਨਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੇ ਪਿਛਲੇ ਕਾਰਜਕਾਲ ਦੌਰਾਨ ਕੈਪਟਨ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਵੱਲੋਂ ਚਲਾਈਆਂ ਸਾਰੀਆਂ ਹੀ ਲੋਕ ਭਲਾਈ ਦੀਆਂ ਸਕੀਮਾਂ ਬੰਦ ਕਰ ਦਿੱਤੀਆਂ ਸਨ ਅਤੇ ਕਿਸਾਨਾਂ ਦੇ ਟਿਊਬਵੇਲਾਂ ਦੇ ਬਿੱਲ ਵੀ ਲਾਗੂ ਕਰ ਦਿੱਤੇ ਸਨ।

ਪੱਤਰਕਾਰਾਂ ਦੇ ਇਕ ਹੋਰ ਸਵਾਲ ਦੇ ਜਵਾਬ ਵਿਚ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਲੀਡਰ ਆਪਸ ਵਿਚ ਹੀ ਇੱਕਮੁੱਠ ਨਹੀਂ ਹਨ ਅਤੇ ਉਹ ਆਪਣੇ ਨਿੱਜੀ ਹਿੱਤਾਂ ਤੇ ਆਪਣੀ ਖੁਦਗਰਜੀਆਂ ਲਈ ਆਪਸ ਵਿਚ ਹੀ ਉਲਝੇ ਹੋਏ ਹਨ ਅਤੇ ਉਨਾਂ ਨੂੰ ਪੰਜਾਬ ਦਾ ਫਿਕਰ ਨਹੀਂ ਹੈ। ਉਨਾਂ ਕਿਹਾ ਕਿ ਕੂੜ ਪ੍ਰਚਾਰ ਸਹਾਰੇ ਦਿੱਲੀ ਵਿਚ ਸੱਤਾ ਵਿਚ ਆਈ ਆਪ ਪਾਰਟੀ ਦੀ ਸਰਕਾਰ ਦਿੱਲੀ ਵਿਚ ਹਰ ਮੁਹਾਜ਼ ਤੇ ਅਸਫਲ ਸਿੱਧ ਹੋਈ ਹੈ।
ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਿੱਟੀ ਮੱਖੀ ਨਾਲ ਨਰਮੇ ਦੀ ਫਸਲ ਦੇ ਹੋਏ ਨੁਕਸਾਨ ਸਬੰਧੀ ਸਰਵੇਖਣ ਕਰਨ ਲਈ ਵਿਸੇਸ਼ ਗਿਰਦਾਵਰੀ ਦੇ ਹੁਕਮ ਦਿੱਤੇ ਗਏ ਹਨ। ਇਸ ਪ੍ਰਕ੍ਰਿਆ 25 ਸਤੰਬਰ 2015 ਤੱਕ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਨੁਕਸਾਨ ਦੇ ਆਕੰਲਣ ਤੋਂ ਬਾਅਦ ਕਿਸਾਨਾਂ ਨੂੰ ਢੁਕਵਾਂ ਮੁਆਵਜਾ ਦਿੱਤਾ ਜਾ ਸਕੇ।

ਇਸ ਤੋਂ ਪਹਿਲਾਂ ਆਪਣੇ ਸੰਬੋਧਨ ਵਿਚ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਭਾਰਤ ਸਰਕਾਰ ਦੀਆਂ ਜਨਧਨ ਯੋਜਨਾ, ਬੀਮਾ ਅਤੇ ਪੈਂਸ਼ਨ ਯੋਜਨਾਵਾਂ ਸਮਾਜ ਦੇ ਪਿਛੜੇ ਤਬਕੇ ਲਈ ਆਰਥਿਕ ਅਤੇ ਸਮਾਜਿਕ ਤਰੱਕੀ ਲਈ ਬਹੁਤ ਕਾਰਗਾਰ ਸਿੱਧ ਹੋ ਰਹੀਆਂ ਹਨ। ਉਨਾਂ ਨੇ ਕਿਹਾ ਕਿ ਇੰਨਾਂ ਯੋਜਨਾਵਾਂ ਨੇ ਗਰੀਬ ਪਰਿਵਾਰਾਂ ਨੂੰ ਦੇਸ਼ ਦੀ ਤਰੱਕੀ ਦੀ ਮੁੱਖ ਧਾਰਾ ਨਾਲ ਜੋੜਨ ਦਾ ਸਾਰਥਕ ਉਪਰਾਲਾ ਕੀਤਾ ਹੈ।
ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਸਾਂਸਦ ਆਦਰਸ਼ ਗ੍ਰਾਮ ਯੋਜਨਾਂ ਤਹਿਤ ਚੁਣੇ ਪਿੰਡ ਮਾਨ ਦੇ ਲੋਕਾਂ ਨੂੰ ਮੁਖਾਤਿਬ ਹੁੰਦਿਆਂ ਉਨਾਂ ਨੂੰ ਸੱਦਾ ਦਿੱਤਾ ਕਿ ਹੁਣ ਵਿਕਾਸ ਪੱਖੋਂ ਮੋਹਰੀ ਹੋਣ ਦੇ ਨਾਲ ਨਾਲ ਇਸ ਪਿੰਡ ਦੇ ਲੋਕ ਸਮਾਜਿਕ ਤੇ ਮਨੁੱਖੀ ਵਿਕਾਸ ਵਿਚ ਵੀ ਦੁਜੇ ਪਿੰਡਾਂ ਲਈ ਆਦਰਸ਼ ਸਥਾਪਿਤ ਕਰਨ। ਉਨਾਂ ਨੇ ਕਿਹਾ ਕਿ ਸਮਾਜਿਕ ਬੁਰਾਈਆਂ ਨੂੰ ਸਮਾਜ ਦੇ ਸਾਂਝੇ ਯਤਨਾਂ ਨਾਲ ਹੀ ਸਮਾਜ ਵਿਚੋਂ ਖਤਮ ਕੀਤਾ ਜਾ ਸਕਦਾ ਹੈ।

ਇਸ ਦੌਰਾਨ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਪਿੰਡ ਮਾਨ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ। ਇਸ ਮੌਕੇ ਉਨਾਂ ਪਿੰਡ ਦੀਆਂ ਔਰਤਾਂ ਨੂੰ ਪ੍ਰਧਾਨ ਮੰਤਰੀ ਬੀਮਾ ਯੋਜਨਾ ਤਹਿਤ ਬੀਮਾ ਕਾਰਡ ਵੀ ਤਕਸੀਮ ਕੀਤੇ। ਉਨਾਂ ਨੇ ਕਿਹਾ ਕਿ ਇਹ ਬੀਮਾ ਯੋਜਨਾ ਪਿੰਡ ਦੀਆਂ ਔਰਤਾਂ ਲਈ ਸਮਾਜਿਕ ਤੇ ਆਰਥਿਕ ਸੁਰੱਖਿਆ ਦਾ ਅਧਾਰ ਬਣੇਗੀ। ਇਸੇ ਤਰਾਂ ਪਿੰਡ ਨੂੰ ਬਿਜਲੀ ਬਚਤ ਰਾਹੀਂ ਆਰਥਿਕ ਬੱਚਤ ਦੇ ਰਾਹ ਪਾਉਣ ਲਈ ਉਨਾਂ ਨੇ ਪਿੰਡ ਵਿਚ ਸਾਰੇ ਘਰਾਂ ਨੂੰ 2 ਐਲ.ਈ.ਡੀ. ਬੱਲਬ ਦੇਣ ਦੀ ਯੋਜਨਾ ਦਾ ਆਗਾਜ ਵੀ ਕੀਤਾ। ਪਿੰਡ ਵਿਚ ਪੰਜਾਬ ਊਰਜਾ ਵਿਕਾਸ ਏਂਜਸੀ ਵੱਲੋਂ ਪਹਿਲਾਂ ਹੀ 50 ਸੋਲਰ ਸਟਰੀਟ ਲਾਈਟਾਂ ਲਗਾਈਆਂ ਜਾ ਚੁੱਕੀਆਂ ਹਨ।
ਇਸੇ ਤਰਾਂ ਉਨਾਂ ਨੇ ਇਸ ਪਿੰਡ ਵਿਚ ਮੱਛਰ ਮਾਰ ਦਵਾਈ ਦੇ ਛਿੜਕਾਅ ਲਈ ਇਕ ਮਸ਼ੀਨ ਵੀ ਪਿੰਡ ਦੀ ਪੰਚਾਇਤ ਨੂੰ ਭੇਂਟ ਕੀਤੀ ਤਾਂ ਜੋ ਪਿੰਡ ਵਿਚ ਸਵੱਛਤਾ ਅਭਿਆਨ ਨੂੰ ਹੋਰ ਤੇਜ ਕੀਤਾ ਜਾ ਸਕੇ। ਜਿਕਰਯੋਗ ਹੈ ਕਿ ਸਾਰੇ ਘਰਾਂ ਵਿਚ ਪਖਾਨਿਆਂ ਦੇ ਨਿਰਮਾਣ ਨਾਲ ਜਲਦ ਹੀ ਇਹ ਪਿੰਡ ਖੁਲੇ ਵਿਚ ਸੌਚ ਜਾਣ ਤੋਂ ਮੁਕਤ ਹੋ ਜਾਵੇਗਾ। ਇਸੇ ਤਰਾਂ ਪਿੰਡ ਨੂੰ ਵਾਟਰ ਟੈਂਕ ਵੀ ਅੱਜ ਭੇਂਟ ਕੀਤਾ ਗਿਆ ਜਦ ਕਿ ਉਨਾਂ ਦੱਸਿਆ ਕਿ ਪਿੰਡ ਦੇ ਪ੍ਰਾਈਮਰੀ ਤੇ ਸੈਕੰਡਰੀ ਸਕੂਲ ਤੇ ਸਿਖਲਾਈ ਸੈਂਟਰ ਵਿਚ ਆਰ.ਓ. ਪਲਾਂਟ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਇਸੇ ਤਰਾਂ ‘ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਮ ਤਹਿਤ ਜਨਵਰੀ ਤੋਂ ਹੁਣ ਤੱਕ ਜਿੰਨਾਂ ਪਰਿਵਾਰਾਂ ਦੇ ਘਰਾਂ ਵਿਚ ਬੇਟੀ ਨੇ ਜਨਮ ਲਿਆ ਹੈ ਉਨਾਂ ਪਰਿਵਾਰਾਂ ਨੂੰ ਸਨਮਾਨ ਪੱਤਰ ਅਤੇ ਉਪਹਾਰ ਵੀ ਕੇਂਦਰੀ ਮੰਤਰੀ ਨੇ ਤਕਸੀਮ ਕੀਤੇ।
ਇਸ ਤੋਂ ਪਹਿਲਾਂ ਉਨਾਂ ਨੇ ਨੰਨੀ ਛਾਂ ਫਾਊਡੇਂਸਨ ਵੱਲੋਂ ਪਿੰਡ ਰੱਤਾ ਖੇੜਾ ਵੱਡਾ ਤੇ ਛੋਟਾ, ਤਪਾ ਖੇੜਾ, ਚਨੂੰ, ਚਨੂੰ ਪੂਰਬੀ, ਅਸਪਾਲ ਆਦਿ ਪਿੰਡਾਂ ਦੀਆਂ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਸਿੱਖਿਆਰਥਣਾਂ ਨੂੰ ਬੀਮਾ ਸਰਟੀਫਿਕੇਟ ਦਿੱਤੇ ਅਤੇ ਪੌਦਾ ਪ੍ਰਸਾਦ ਵੰਡਿਆਂ।
ਇਸ ਤੋਂ ਪਹਿਲਾਂ ਇੱਥੇ ਪੁੱਜਣ ਤੇ ਸ਼ੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਸ: ਅਵਤਾਰ ਸਿੰਘ ਵਣਵਾਲਾ ਨੇ ਕੇਂਦਰੀ ਮੰਤਰੀ ਨੂੰ ਜੀ ਆਇਆਂ ਨੂੰ ਆਖਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ: ਹਰਵਿੰਦਰ ਸਿੰਘ ਬੌਬੀ ਬਾਦਲ, ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ., ਏ.ਡੀ.ਸੀ. ਸ੍ਰੀ ਰਾਮਬੀਰ, ਉਪਮੁੱਖ ਮੰਤਰੀ ਦੇ ਐਸੀਸਟੈਂਟ ਮੀਡੀਆ ਸਲਾਹਕਾਰ ਸ: ਹਰਜਿੰਦਰ ਸਿੰਘ ਸਿੱਧੂ, ਚੇਅਰਮੈਨ ਸ: ਗੁਰਬਖਸ਼ੀਸ ਸਿੰਘ ਵਿੱਕੀ ਮਿੱਡੂ ਖੇੜਾ, ਸ੍ਰੀ ਰਾਕੇਸ਼ ਧੀਂਗੜਾ ਜ਼ਿਲਾ ਪ੍ਰਧਾਨ ਭਾਜਪਾ, ਡੀ.ਐਫ.ਓ. ਸ: ਬਲਬੀਰ ਸਿੰਘ, ਸ: ਪਰਮਿੰਦਰ ਸਿੰਘ ਕੋਲਿਆਂ ਵਾਲੀ, ਨੰਨੀ ਛਾਂ ਫਾਊਡੇਸ਼ਨ ਦੇ ਕਰਨਲ ਗਿੱਲ, ਬੀਬੀ ਵੀਰਪਾਲ ਕੌਰ ਤਰਮਾਲਾ, ਸ: ਬਿੱਕਰ ਸਿੰਘ ਚਨੂੰ, ਸ: ਹਰਮੇਸ ਖੁੱਡੀਆ, ਸ: ਅਕਾਸ਼ਦੀਪ ਸਿੰਘ ਮਿੱਡੂਖੇੜਾ, ਸ: ਮਨਜੀਤ ਸਿੰਘ ਲਾਲਬਾਈ, ਸ: ਤ੍ਰਿਪਤਜੀਤ ਸਿੰਘ ਆਦਿ ਵੀ ਹਾਜਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*