ਪੰਜਾਬ ਦੀ ਸਿਆਸਤ ਤੇ ਕਿਸਾਨੀ
Templates by BIGtheme NET

ਪੰਜਾਬ ਦੀ ਸਿਆਸਤ ਤੇ ਕਿਸਾਨੀ

Must Share With Your Friends...!

’84 ਦੇ ਕਤਲੇਆਮ ਤੋਂ ਬਾਅਦ ਅਗਲੇ 10 ਸਾਲ ਤੱਕ ਪੰਜਾਬ ‘ਚ ਨਾ ਸਿਰਫ ਸਿੱਖ ਕੌਮ ਪਰ ਬਾਕੀ ਕੌਮਾਂ ਨੇ ਵੀ ਆਪਣੇ ਪਿੰਡੇ ‘ਤੇ ਜੋ ਸੰਤਾਪ ਹੰਢਾਇਆ ਉਸ ਨੇ ਸੂਬੇ ਨੂੰ ਆਰਥਿਕ, ਸਮਾਜਿਕ ਅਤੇ ਰਾਜਨਿਤੀਕ ਤੌਰ ‘ਤੇ ਕਈ ਦਹਾਕੇ ਪਿਛੇ ਕਰ ਦਿੱਤਾ।ਪਰ ਪਿਛਲੇ ੧੫ ਸਾਲਾਂ ਤੋਂ ਸੂਬੇ ਦੀ ਰਾਜਨਿਤੀ ਅਤੇ ਆਰਥਿਕ ਹਾਲਾਤ ਕੁੱਝ ਸਤਾਰਾਤਮਕ ਹੋਣ ਲੱਗੇ ਤਾਂ ਆਖਰ ਉਹਨਾਂ ਹੀ ਅਗਾਂਹ ਵੱਧਣ ਤੋਂ ਰੋਕਣ ਵਾਲੇ ਕਾਰਨਾਂ ਨੇ ਆਪਣਾ ਜਾਲ ਫੈਲਾਉਣ ਸ਼ੁਰੂ ਕਰ ਦਿੱਤਾ ਜੋ ਅੱਤਵਾਦ ਦੇ ਦੌਰ ‘ਚ ਪੰਜਾਬ ਦੀ ਤਰੱਕੀ ‘ਚ ਰੁਕਾਵਟ ਬਣੇ।ਸੂਬੇ ਦੀ ਕਿਸਾਨੀ ਦੇ ਜੋ ਹਾਲਾਤ ਅੱਜ ਨੇ ਉਹ ਪਹਿਲਾਂ ਕਦੇ ਨਹੀਂ ਹੋਏ, ਇਸ ਦਾ ਕਾਰਨ ਇਹ ਹੈ ਕਿ ਪਹਿਲਾਂ ਅਖਬਾਰਾਂ ਅਤੇ ਆਮ ਲੋਕਾਂ ਨਾਲ ਸਮੇਂ ਦੀਆਂ ਸਰਕਾਰਾਂ ਇਹ ਹਾਮੀਂ ਭਰਦੀਆਂ ਸਨ ਕੇ ਕਿਸਾਨ ਦੇ ਹਾਲਾਤ ਮਾੜੇ ਨੇ ‘ਤੇ ਇਹਨਾਂ ਨੂੰ ਸੁਧਾਰਣ ਦੇ ਹੀਲੇ ਕੀਤੇ ਜਾ ਰਹੇ ਨੇ ਪਰ ਮੌਜੂਦਾ ਸਰਕਾਰ ਦੇ ਆਗੂਆਂ ਨੇ ਤਾਂ ਇਹ ਰੱਟ ਲਗਾਈ ਹੈ ਕਿ ਪੰਜਾਬ ਦਾ ਕਿਸਾਨ ਤਾਂ ਨਜ਼ਾਰੇ ਲੈਂਦਾ, ‘ਤੇ ਪੰਜਾਬ ‘ਚ ਖੁਦਕਸ਼ੀ ਜਿਹੀ ਕੋਈ ਚੀਜ਼ ਹੈ ਹੀ ਨਹੀਂ।ਉਹਨਾਂ ਦੇ ਬਿਆਨ ਨਾ ਸਿਰਫ ਹਾਸੋਹਿਣੇ ਹੁੰਦੇ ਨੇ ਸਗੋਂ ਖੁਦਕਸ਼ੀ ਕਰ ਰਹੇ ਕਿਸਾਨਾਂ ਦੇ ਪਰਾਵਾਰਾਂ ਦਾ ਮਜ਼ਾਕ ਵੀ ਉਡਾਉਣ ਵਾਲੇ ਹੁੰਦੇ ਨੇ।ਸੂਬੇ ਦੇ ਆਗੂ ਇਹ ਕਹਿ ਰਹੇ ਨੇ ਕਿ ਪੰਜਾਬ ਦਾ ਕਿਸਾਨ ਖੁਸ਼ਹਾਲ ਹੈ ਤੇ ਜੇ ਕੋਈ ਆਂਕੜੇ ਸਾਹਮਣੇ ਆ ਜਾਣ ਤਾਂ ਪਿਛਲੀਆਂ ਸਰਕਾਰਾਂ ‘ਤੇ ਸਾਰਾ ਦੋਸ਼ ਮੜ੍ਹ ਦਿੱਤਾ ਜਾਂਦਾ ਹੈ।
ਸੂਬੇ ਦਾ ਹਰ ਕਾਰੋਬਾਰ, ਵਪਾਰ ਕਿਸਾਨਾਂ ਦੀ ਆਰਥਿਕਤਾ ਨਾਲ ਸਿੱਧੇ ਜਾਂ ਅਸਿੱਧੇ ਤੌਰ ‘ਤੇ ਜੁੜਿਆ ਹੋਇਆ ਹੈ।ਟਾਇਰਾਂ ਵਾਲਿਆਂ ਦੇ ਟਾਇਰ ਤਾਂ ਹੀ ਵਿਕਣਗੇ ਜੱਦ ਮਾਲ ਦੀ ਹਿੱਲ ਜੁੱਲ ਹੋਵੇਗੀ, ਕਪੜਿਆਂ ਦੀ ਦੁਕਾਨਾਂ ਸੁੰਨੀਆਂ ਪਈਆਂ ਨੇ ਖਰੀਦਦਾਰ ਮੰਡੀ ਜਾ ਹੀ ਨਹੀ ਰਹੇ, ਮਠਿਆਈਆਂ ਖਰੀਦਣ ਕੋਈ ਨਹੀਂ ਜਾ ਰਿਹਾ ਕਿਸਾਨਾਂ ਨੇ ਬੱਚਿਆਂ ਦੇ ਵਿਆਹ ਅਗਲੇ ਸਾਲਾਂ ‘ਤੇ ਟਾਲ ਦਿੱਤੇ ਨੇ।ਐਥੋ ਤੱਕ ਕੇ ਖਾਣ ਪੀਣ ਵਾਲੀਆਂ ਦੁਕਾਨਾਂ ‘ਤੇ ਟਾਵਾਂ ਟਾਵਾਂ ਹੀ ਬੰਦਾ ਦੇਖਣ ਨੂੰ ਮਿਲਦਾ ਹੈ।ਵਪਾਰੀ ਵਰਗ ਅੱਜ ਕਿਸਾਨਾਂ ਦੀ ਖੁਸ਼ਹਾਲੀ ਦੀ ਅਰਦਾਸ ਸਿਰਫ ਇਸ ਲਈ ਨਹੀਂ ਕਰ ਰਿਹਾ ਕਿ ਉਹ ਦੇਸ਼ ਦੇ ਅੰਨਦਾਤੇ ਦਾ ਹਮਦਰਦ ਹੈ, ਪਰ ਉਸ ਦਾ ਆਪਣਾ ਕਾਰੋਬਾਰ ਵੀ ਅੱਜ ਠੱਪ ਹੁੰਦਾ ਜਾ ਰਿਹਾ ਹੈ , ਤੇ ਇਹ ਕਾਰੋਬਾਰ ਉਸੇ ਕਿਸਾਨ ਨਾਲ ਚਲਦਾ ਸੀ ਜੋ ਅੱਜ ਫਾਹੇ ਲੈ ਰਿਹਾ ਹੈ।ਬਠਿੰਡਾ ‘ਚ ਕਿਸਾਨ ਜਥੇਬੰਦੀਆਂ ਨੇ ਬਹੁਤ ਸਮੇਂ ਬਾਅਦ ਵੱਡੇ ਪੱਧਰ ‘ਤੇ ਏਕਤਾ ਦਿਖਾਈ ਹੈ ਅਤੇ ਸਿਆਸੀ ਆਗੂਆਂ ਨੂੰ ਪੰਡਾਲ ਚੋਂ ਬਾਹਰ ਦਾ ਰਾਹ ਦਿਖਾਇਆ।ਗਿਦੜਾਬਾਹਾ ਤੋਂ ਵਿਧਾਇਕ ਰਾਜਾ ਵੜਿੰਗ ਨੂੰ ਗੁੱਸਾਏ ਕਿਸਾਨਾਂ ਨੇ ਪੰਡਾਲ ਚੋਂ ਜਾਣ ਨੂੰ ਕਿਹਾ ਤਾਂ ਦਹਾਕਿਆਂ ਤੋਂ ਕਿਸਾਨ ਦੇ ਨਾਂਅ ‘ਤੇ ਰਾਜਨਿਤੀ ਕਰ ਰਹੀ ਕਾਂਗਰਸ ਨੂੰ ਕਰਾਰਾ ਜਵਾਬ ਮਿਲਿਆ ਕੇ ਹੁਣ ਬੱਸ! ,ਹੱਦ ਤਾਂ ਉਦੋਂ ਹੋ ਗਈ ਜਦੋਂ ਲੁਧਿਆਣਾ ਤੋਂ ਸਾਂਸਦ ਰਣਵੀਤ ਬਿੱਟੂ ਨੇ ਧੱਕੇ ਨਾਲ ਇਸ ਸੰਘਰਸ਼ ਦਾ ਹਿੱਸਾ ਬਨਣਾ ਚਾਹਿਆ ਤਾਂ ਉਸਨੂੰ ਡਾਂਗਾ ਤਾਂ ਖਾਣੀਆਂ ਹੀ ਪਈਆਂ ਸਗੋਂ ਕਿਸਾਨਾਂ ਨੇ ਇਹ ਵੀ ਐਲਾਨ ਕਰ ਦਿੱਤਾ ਕਿ ਉਹ ਕਿਸੇ ਕੀਤਮ ‘ਤੇ ਹੁਣ ਆਪਣੇ ਹਾਲਾਤਾਂ ‘ਤੇ ਸਿਆਸਤ ਨਹੀਂ ਹੋਣ ਦੇਣਗੇ।ਰਣਵੀਤ ਬਿੱਟੂ ਨੇ ਪੱਗ ਲੱਥੀ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਆਪਣਾ ਪੱਖ ਰੱਖਿਆ ਪਰ ਉਸਨੂੰ ਕੋਈ ਸਵਾਲ ਪੁੱਚੇ ਬਈ ਭਲਿਆ ਲੋਕਾ ੬੦ ਸਾਲ ਤੋਂ ਵੱਧ ਤੇਰੀ ਪਾਰਟੀ ਸੱਤਾ ‘ਚ ਰਹੀ, ਤੇਰਾ ਖਾਨਦਾਨ ਸਿਆਸਤ ਦਾ ਇੱਕ ਮੁੱਢ ਹੈ ਤੇ ਤੈਨੂੰ ਅੱਜ ਯਾਦ ਆਏ ਕਿਸਾਨ?ਐਨੇ ਸਾਲ ਕਿੱਥੇ ਸੀ ਤੂੰ? ਕਿਉਂ ਤੂੰ ਬਠਿੰਡਾ ‘ਚ ਜਾ ਕੇ ਹੀ ਇੱਕ ਕਾਰਾ ਕੀਤਾ, ਹਾਲਾਤ ਤਾਂ ਲੁਧਿਆਣਾ ‘ਚ ਹੀ ਕੋਈ ਚੰਗੇ ਨਹੀਂ। ਇਹ ਧਰਨਾ ਲਹਿਰ ਦਾ ਰੂਪ ਬਣਦਾ ਨਜ਼ਰ ਆ ਰਿਹਾ ਹੈ।ਇਕ ਘਟਨਾ ਜੋ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਉਹ ਵੀ ਇਸ ਲਹਿਰ ਨਾਲ ਬਾਬਸਤਾ ਰੱਖਦੀ ਹੈ।ਗੁਰਦਾਸਪੁਰ ‘ਚ ਪੀ.ਏ.ਯੂ. ਦੇ ਮੇਲੇ ‘ਚ ਅਕਾਲੀ ਦਲ ਦੇ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਆਉਣਾ ਸੀ ਪਰ ‘ਪੱਗੜੀ ਸ਼ੰਭਾਲ ਜੱਟਾਂ’ ਦੇ ਬੈਨਰ ਹੇਠ ਕਿਸਾਨਾਂ ਨੇ ਮੰਚ ‘ਤੇ ਕਬਜ਼ਾ ਕਰ ਲਿਆ ਅਤੇ ਇਹ ਐਲਾਨ ਕਰ ਦਿੱਤਾ ਕਿ ਹੁਣ ਸਰਕਾਰ ਦੀ ਇੱਕ ਨਹੀਂ ਸੁਣੀ ਜਾਵੇਗੀ।ਕਿਸਾਨਾਂ ਨੇ ਕਰਾਂਤੀਕਾਰੀ ਫਤਵਾ ਜਾਰੀ ਕੀਤਾ ਕਿ ਸਰਕਾਰ ਚਿੱਟੀ ਮੱਖੀ ਦਾ ਮੁਅਵਜ਼ਾ ਵਧਾਵੇ ਨਹੀਂ ਤਾਂ ਇਹ ਰੋਹ ਦਿਨਾਂ ਤਾਈਂ ਸੂਬੇ ਦੀ ਹਰ ਸੜਖ ‘ਤੇ ਦਿਖਾਈ ਦੇਵੇਗਾ।ਪਰ ਸੂਬੇ ਦੇ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਅਤੇ ਅਕਾਲੀ ਆਗੂਆਂ ਦੇ ਬਿਆਨਾਂ ਅਨੁਸਾਰ ਪੰਜਾਬ ਦਾ ਕਿਸਾਨ ਚੰਡੀਗੜ੍ਹ ਅਲਾਂਟੇ ਮਾਲ ‘ਚ ਬੁੱਕਦਾ ਫਿਰਦਾ ਹੈ ਅਤੇ ਉਸ ਨੂੰ ਸਲਾਨਾ ਅੰਬਾਨੀ ਜਿਨਾਂ ਮੁਨਾਫਾ ਮਿਲ ਰਿਹਾ ਹੈ।ਹਾਂ ਸ਼ਾਇਦ ਸਾਡੇ ਗਾਣੇ ਤਾਂ ਇਸ ਦੀ ਗਵਾਹੀ ਭਰਦੇ ਹੀ ਨੇ।ਮਿਸਾਲ ਦੇ ਤੌਰ ‘ਤੇ ਜੋ ਕੋਈ ਕਿਸਾਨੀ ਬਾਰੇ ਥੋੜਾ ਬਹੁਤ ਵੀ ਜਾਣਦਾ ਹੈ ਤਾਂ ਉਸਨੂੰ ਪਤਾ ਹੋਵੇਗਾ ਕਿ ਇੱਕ ਕਿਲ੍ਹੇ ਦਾ ਠੇਕਾ ਮਾੜੀ ਤੋਂ ਮਾੜੀ ਜ਼ਮੀਂਨ ਦਾ ੩੫ ਹਜ਼ਾਰ ਰੁਪਏ ਪ੍ਰਤੀ ਏਕੜ ਹੈ ਅਤੇ ਸਰਕਾਰ ਵੱਲੋਂ ੧੦੦ ਫੀਸਦੀ ਖਰਾਬੇ ਦਾ ਜੋ ਮੁਅਵਜ਼ਾ ਦਿੱਤਾ ਗਿਆ ਹੈ ਉਹ ੮ ਹਜ਼ਾਰ ਰੁਪਏ ਪ੍ਰਤੀ ਏਕੜ ਹੈ।ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਡੀ ਸਰਕਾਰ ਕਿਸਾਨਾਂ ਪ੍ਰਤੀ ਕਿੰਨੀਆਂ ਗੰਭੀਰ ਨੇ।ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਤਾਂ ਇਹ ਤੱਕ ਕਹਿ ਦਿੱਤਾ ਕਿ ਪੰਜਾਬ ਨੂੰ ਕੇਂਦਰ ਤੋਂ ਕਿਸੇ ਵਿਸ਼ੇਸ਼ ਆਰਥਿਕ ਪੈਕੇਜ ਦੀ ਲੋੜ ਨਹੀਂ।ਜੇ ਨਹੀਂ ਲੋੜ ਤਾਂ ਫਿਰ ਬਠਿੰਡਾ ‘ਚ ਕਿਸਾਨ ਐਨੇ ਵੱਡੇ ਪੱਧਰ ‘ਤੇ ਕਿਉਂ ਜੁੜੇ ਬੈਠੇ ਨੇ? ਕਿਉਂ ਨਹੀਂ ਮੁੱਖ ਮੰਤਰੀ ਸਾਹਬ ਉਹਨਾਂ ਦੀ ਸਾਰ ਲੈਣ ਉਥੇ ਜਾਂਦੇ, ਸੰਗਤ ਦਰਸ਼ਨ ਲਈ ਇਸ ਤੋਂ ਵੱਡਾ ਇੱਕਠ ਕਿਤੇ ਹੋਰ ਨਹੀਂ ਮਿਲਣਾ।ਸੂਬਾ ਕਿਸਾਨਾਂ ਦੀਆਂ ਮੰਗਾਂ ਕਾਰਨ ਸੜਕਾਂ ਤੇ ਰੋਜ਼ਾਨਾਂ ਲਾਠੀਚਾਰਜ ਤੇ ਨਾਅਰੇਬਾਜ਼ੀ ਦੇਖ ਰਿਹਾ ਹੈ।ਹਰ ਰੋਜ਼ ਇਹ ਬਿਆਨ ਆਮ ਹੁੰਦੇ ਦਿਸਣਗੇ ਕਿ ਮੁੱਖ ਮੰਤਰੀ ਸਾਹਿਬ ਦੀ ਅਗੁਵਾਈ ਹੇਠ ਫਲਾਨੇ ਕਰੋੜ ਦਾ ਮੁਅਵਜ਼ਾ ਦਿੱਤਾ ਗਿਆ ਤੇ ਇਸ ਦਾ ਧੰਨਵਾਦ ਅਖੌਤੀ ਲੀਡਰਾਂ ਵੱਲੋਂ ਹੁੰਦਾ ਦਿਸੇਗਾ, ਕਿਸਾਨਾਂ ਦਾ ਜ਼ਮੀਂਨੀ ਪੱਧਰ ‘ਤੇ ਇਸ ਦਾ ਅਸਰ ਤੁਸੀਂ ਬਹਿਤਰ ਜਾਣਦੇ ਹੋ।ਪਰ ਕਿਸਾਨਾਂ ਵੱਲੋਂ ਹੁਣ ਚਲਾਈ ਗਈ ਇਹ ਲਹਿਰ ਲੋਕਤੰਤਰ ਦੇ ਉਸ ਕਮਜ਼ੋਰ ਪੱਖ ਨੂੰ ਵੰਗਾਰਦੀ ਨਜ਼ਰ ਆ ਰਹੀ ਹੈ ਜਿਸ ‘ਚ ਇੱਕ ਵਾਰ ਚੁਣਿਆ ਆਗੂ ਬਦਲਿਆ ਨਾ ਜਾਨ ਦਾ ਵਿਕਲਪ ਸਾਨੂੰ ਨਹੀਂ ਦਿੰਦਾ। ਇਹ ਅਵਾਜ਼ ਹੁਣ ਹੁਕਮਰਾਨਾਂ ਦੇ ਤਾਬੂਤ ‘ਚ ਕਿੱਲ ਸਾਬਤ ਹੋ ਸਕਦੀ ਹੈ ਜੋ ਕਿਸਾਨਾਂ ਨੂੰ ਸਿਰਫ ਵੋਟਾਂ ਅਤੇ ਨੋਟਾਂ ‘ਚ ਤੋਲ ਰਹੀ ਸੀ।
ਲੋਕਤੰਤਰ ਲਈ ਇਹ ਇੱਕ ਚੰਗਾ ਕਦਮ ਹੈ ਕਿ ਕਿਸਾਨ ਹੁਣ ਕਿਸੇ ਕੀਮਤ ‘ਤੇ ਕਿਸੇ ਸਿਆਸੀ ਪਾਰਟੀ ਨੂੰ ਉਹਨਾਂ ਦੇ ਹੱਕਾਂ ‘ਤੇ ਸਿਆਸਤ ਨਹੀਂ ਕਰਨ ਦੇ ਰਹੇ, ਪਰ ਪੰਜਾਬ ਲਈ ਇਹ ਬਣ ਰਹੇ ਹਾਲਾਤ ਹਰ ਪੱਖੋਂ ਸੂਬੇ ਦੀ ਖੁਸ਼ਹਾਲੀ ਲਈ ਟੁੱਟੀ ਹੋਈ ਲਗਰ ਸਾਬਤ ਹੋਣਗੇ।ਡੇਰਾ ਵਿਵਾਦ, ਆਮ ਆਦਮੀ ਪਾਰਟੀ ਦੀਆਂ ਰੈਲੀਆਂ, ਤੇ ਕਿਸਾਨ ਇਸ ਮੌਕੇ ਤਿੰਨ ਮੁੱਦੇ ਪੰਜਾਬ ‘ਚ ਭੱਖ ਰਹੇ ਨੇ।ਸੱਤਾਧਿਰ ਨੂੰ ਹੁਣ ਵੋਟ ਸਿਆਸਤ ਤੋਂ ਉੱਪਰ ਉਠਣਾ ਪਵੇਗਾ ਕਿਉਂਕਿ ਬਾਪੂ ਸੂਰਤ ਸਿੰਘ ਵਰਗੀ ਅਣਦੇਖੀ ਪੂਰੀ ਸੂਬੇ ਦੇ ਹਾਤਾਲਾਂ ਨੂੰ ਨਾਲ ਨਹੀਂ ਕੀਤੀ ਜਾ ਸਕਦੀ।ਪੰਜਾਬ ਐਸੇ ਮੌੜ ‘ਤੇ ਖੜਾ ਹੈ ਜਿੱਤੇ ਕਰਾਂਤੀ ਦਾ ਨਵਾਂ ਚੈਪਟਰ ਸ਼ੁਰੂ ਹੋ ਸਕਦਾ ਹੈ ਜਾਂ ਫਿਰ ਕਿਸਾਨ, ਤੇ ਅਵਾਮ ਸਿਆਸਤ ਦੇ ਧੱਕੇ ਚੜਣ ਲਈ ਇੱਕ ਵਾਰ ਫਿਤ ਤਿਆਰ ਰਹਿਣ। ਆਮੀਨ

ਸਿਮਰਨਜੋਤ ਸਿੰਘ
99889-12678

Must Share With Your Friends...!

Comments

comments

Leave a Reply

Your email address will not be published. Required fields are marked *

*