ਪੰਜਾਬ ਰਾਜ ਅਧਿਆਪਕ ਯੋਗਤਾ ਦੀ ਪ੍ਰੀਖਿਆ ਲਈ ਪ੍ਰਬੰਧ ਮੁਕੰਮਲ
Templates by BIGtheme NET

ਪੰਜਾਬ ਰਾਜ ਅਧਿਆਪਕ ਯੋਗਤਾ ਦੀ ਪ੍ਰੀਖਿਆ ਲਈ ਪ੍ਰਬੰਧ ਮੁਕੰਮਲ

Must Share With Your Friends...!

  ****ਕੇਂਦਰ ਕੰਟਰੋਲਰ ਅਤੇ ਸੁਪਰਡੈਂਟਾਂ ਦੀ ਮੀਟਿੰਗ ਵਿਚ ਤਿਆਰੀਆਂ ਦੀ ਸਮੀਖਿਆ 

ਸ਼੍ਰੀ ਮੁਕਤਸਰ ਸਾਹਿਬ:-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੁੱਚੇ ਪੰਜਾਬ ਵਿੱਚ 13 ਦਸਬੰਰ 2015 ਦਿਨ ਐਤਵਾਰ ਨੂੰ ਪੀ.ਐਸ.ਟੀ.ਈ.ਟੀ.-2015 (ਅਧਿਆਪਕ ਯੋਗਤਾ ਪ੍ਰੀਖਿਆ) ਸਵੇਰ ਦੇ ਸ਼ੈਸ਼ਨ ਵਿੱਚ ਪੇਪਰ-1 10:00 ਤੋਂ 12:30(21/2 ਘੰਟੇ) ਅਤੇ ਸ਼ਾਮ ਦੇ ਸ਼ੈਸ਼ਨ ਵਿੱਚ ਪੇਪਰ-2 ਬਾਅਦ ਦੁਪਹਿਰ 2:30 ਤੋਂ 5:00 ਵਜੇ ਤੱਕ (21/2 ਘੰਟੇ) ਕਰਵਾਈ ਜਾ ਰਹੀ ਹੈ। ਇਸ ਸਬੰਧੀ ਸਿੱਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ, ਪ੍ਰਮੁੱਖ ਸਕੱਤਰ ਸ਼੍ਰੀ ਸੀ.ਰਾਊਲ ਆਈ.ਏ.ਐਸ., ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ਼੍ਰੀ ਪ੍ਰਦੀਪ ਅਗਰਵਾਲ ਆਈ.ਏ.ਐਸ. ਅਤੇ ਪੰਜਾਬ ਸਕੂਲ ਸਿੱਖਿਆ ਦੀ ਚੇਅਰਪਰਸਨ ਡਾ: ਸ਼੍ਰੀਮਤੀ ਤੇਜਿੰਦਰ ਕੌਰ ਧਾਲੀਵਾਲ ਵਲੋਂ ਵੀਡੀਓ ਕਾਨਫਰੰਸ ਰਾਹੀਂ ਹੋਈ ਮੀਟਿੰਗ ਵਿੱਚ ਮਿਲੀਆਂ ਹਦਾਇਤਾਂ ਅਨੁਸਾਰ ਜਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਹੋਣ ਵਾਲੀ ਪ੍ਰੀਖਿਆ ਸਬੰਧੀ ਦਫਤਰ ਜਿਲਾ ਸਿੱਖਿਆ ਅਫ਼ਸਰ ਵਿਖੇ ਕੇਂਦਰ ਕੰਟਰੋਲਰ ਅਤੇ ਸੁਪਰਡੈਂਟ ਸਾਹਿਬਾਨ ਦੀ ਪ੍ਰੀਖਿਆ ਪ੍ਰਬੰਧਾਂ ਸਬੰਧੀ ਮੀਟਿੰਗ ਆਯੋਜਿਤ ਕੀਤੀ ਗਈ।

IMG_1188

     ਇਸ ਮੀਟਿੰਗ ਵਿੱਚ ਜਿਲਾ ਸਿੱਖਿਆ ਅਫ਼ਸਰ ਸ਼੍ਰੀ ਦਵਿੰਦਰ ਕੁਮਾਰ ਰਜੌਰੀਆ ਨੇ ਦੱਸਿਆ ਕਿ ਇਸ ਪ੍ਰੀਖਿਆ ਲਈ ਜਿਲੇ ਵਿੱਚ ਕੁੱਲ 13 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਜਿੰਨਾਂ ਵਿੱਚੋਂ 09 ਪ੍ਰੀਖਿਆ ਕੇਂਦਰ ਸ੍ਰੀ ਮੁਕਤਸਰ ਸਾਹਿਬ ਵਿੱਚ(ਗੁਰੂ ਨਾਨਕ ਕਾਲਜ਼ੀਏਟ ਸੀਨੀਅਰ ਸੈਕੰਡਰੀ ਸਕੂਲ ਬਲਾਕ-1 ਅਤੇ ਬਲਾਕ-2, ਡੀ.ਏ.ਵੀ.(ਮੁੰਡੇ) ਸੀਨੀ. ਸੈਕੰ. ਸਕੂਲ, ਸਰਕਾਰੀ ਸੀਨੀ. ਸੈਕੰ. ਸਕੂਲ(ਕੰਨਿਆ), , ਸਰਕਾਰੀ ਸੀਨੀ. ਸੈਕੰ. ਸਕੂਲ(ਮੁੰਡੇ), ਡੇਰਾ ਭਾਈ ਮਸਤਾਨ ਪਬਲਿਕ ਸਕੂਲ, ਭਾਈ ਮਹਾਂ ਸਿੰਘ ਇੰਜੀਨੀਅਰਿੰਗ ਕਾਲਜ਼, ਸਰਕਾਰੀ ਕਾਲਜ਼) ਵਿੱਚ ਜਦਕਿ 04 ਪ੍ਰੀਖਿਆ ਕੇਂਦਰ ਮਲੋਟ ( ਡੀ.ਏ.ਵੀ.ਐਡਵਰਡਗੰਜ਼ ਸਕੂਲ, ਸਰਕਾਰੀ ਸੀਨੀ. ਸੈਕੰ. ਸਕੂਲ(ਕੰਨਿਆ), ਗੁਰੂ ਤੇਗ ਬਹਾਦਰ ਸੀਨੀ. ਸਕੂਲ ਅਤੇ ਐਸ.ਡੀ. ਸੀਨੀ. ਸੈਕੰ. ਸਕੂਲ) ਵਿੱਚ ਬਣਾਏ ਗਏ ਹਨ। ਸਵੇਰ ਦੀ ਪ੍ਰੀਖਿਆ ਸ਼ੈਸ਼ਨ ਵਿੱਚ 1479 ਪ੍ਰੀਖਿਆਰਥੀ ਅਤੇ ਸ਼ਾਮ ਦੇ ਸ਼ੈਸ਼ਨ ਵਿੱਚ 6313 ਪ੍ਰੀਖਿਆਰਥੀ ਭਾਗ ਲੈ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਕਮਿਸ਼ਨਰ ਜਨਰਲ ਸ਼੍ਰੀ ਅਰਵਿੰਦ ਕੁਮਾਰ ਪੀ.ਸੀ.ਐਸ. ਅਤੇ ਸ਼੍ਰੀ ਰਜੌਰੀਆ ਨੇ ਦੱਸਿਆ ਕਿ ਇਸ ਪ੍ਰੀਖਿਆ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨਾਂ ਨੇ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਕੇਂਦਰਾਂ ਵਿੱਚ ਇੱਕ ਘੰਟਾ ਪਹਿਲਾਂ ਪਹੁੰਚਣ ਲਈ ਕਿਹਾ। ਉਨਾਂ ਨੂੰ ਪ੍ਰੀਖਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਐਡਮਿਟ ਕਾਰਡ ਅਤੇ ਪਹਿਚਾਣ ਤੇ ਸਬੂਤ ਤੋਂ ਬਿਨਾਂ ਹੋਰ ਕੁਝ ਵੀ ਨਾਲ ਨਾ ਲਿਆਂਦਾ ਜਾਵੇ ਅਤੇ ਪੈਨ ਵੀ ਪ੍ਰੀਖਿਆਰਥੀ ਨੂੰ ਪ੍ਰੀਖਿਆ ਕੇਂਦਰ ਦੇ ਅੰਦਰ ਹੀ ਮਿਲੇਗਾ। ਇਸ ਮੌਕੇ ਤੇ ਜਸਪਾਲ ਮੋਂਗਾ ਉਪ ਜਿਲਾ ਸਿੱਖਿਆ ਅਫ਼ਸਰ, ਸ਼੍ਰੀ ਸ਼੍ਰੀ ਅਜ਼ਮੇਰ ਸਿੰਘ, ਸ਼੍ਰੀ ਸ਼ਮਿੰਦਰ ਬੱਤਰਾ, ਸੰਜੀਵ ਕੁਮਾਰ, ਰੋਹਿਤ ਕੁਮਾਰ ਅਤੇ ਮੋਹਿਤ ਕੁਮਾਰ ਹਾਜ਼ਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*