ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਲਈ ਨਿਗਰਾਨ ਤਾਇਨਾਤ
Templates by BIGtheme NET

ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਲਈ ਨਿਗਰਾਨ ਤਾਇਨਾਤ

Must Share With Your Friends...!

***13 ਦਸੰਬਰ ਨੂੰ ਦੋ ਸੈਸ਼ਨ ਵਿਚ 7795 ਪ੍ਰੀਖਿਆਰਥੀ ਦੇਣਗੇ ਪ੍ਰੀਖਿਆ

 ***ਪ੍ਰੀਖਿਆਰਥੀ ਐਡਮਿਟ ਕਾਰਡ ਅਤੇ ਪਹਿਚਾਣ ਪੱਤਰ ਤੋਂ ਬਿਨਾਂ ਕੁਝ ਵੀ ਨਾਲ ਨਾ ਲਿਆਉਣ 

 ****ਪ੍ਰੀਖਿਆ ਸ਼ੁਰੂ ਹੋਣ ਤੋਂ ਇਕ ਘੰਟਾ ਪਹਿਲਾਂ ਪ੍ਰੀਖਿਆ ਕੇਂਦਰ ਤੇ ਪੁੱਜਣ ਦੀਆਂ ਹਦਾਇਤਾਂ

 ****ਪੈਨ ਵੀ ਪ੍ਰੀਖਿਆ ਕੇਂਦਰ ਦੇ ਅੰਦਰ ਹੀ ਮਿਲੇਗਾ

ਸ਼੍ਰੀ ਮੁਕਤਸਰ ਸਾਹਿਬ:- ਪੰਜਾਬ ਸਿੱਖਿਆ ਵਿਭਾਗ ਵੱਲੋਂ 13 ਦਸੰਬਰ 2015 ਨੂੰ ਹੋਣ ਜਾ ਰਹੀ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਨੂੰ ਸੁਚਾਰੂ ਤਰੀਕੇ ਨਾਲ ਕਰਵਾਉਣ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਜ਼ਿਲੇ ਦੇ ਸਾਰੇ 13 ਕੇਂਦਰਾਂ ਲਈ ਨਿਗਰਾਨ ਤਾਇਨਾਤ ਕਰ ਦਿੱਤੇ ਹਨ। ਸਹਾਇਕ ਕਮਿਸ਼ਨਰ ਜਨਰਲ ਸ੍ਰੀ ਅਰਵਿੰਦ ਕੁਮਾਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਬਿਨਾਂ ਮੁੱਖ ਕੰਟਰੋਲ ਰੂਮ ਵਿਖੇ ਵੀ ਡਿਉਟੀ ਮੈਜਿਸਟੇ੍ਰਟ ਤਾਇਨਾਤ ਕੀਤਾ ਗਿਆ ਹੈ। ਇਸ ਪ੍ਰੀਖਿਆ ਲਈ ਸ੍ਰੀ ਮੁਕਤਸਰ ਸਾਹਿਬ ਵਿਚ 9 ਅਤੇ ਮਲੋਟ ਵਿਚ 4 ਕੇਂਦਰ ਬਣਾਏ ਗਏ ਹਨ। ਇਸ ਪ੍ਰੀਖਿਆ ਦਾ ਪੇਪਰ ਸਵੇਰੇ 10 ਤੋਂ ਬਾਅਦ ਦੁਪਹਿਰ 12.30 ਵਜੇ ਤੱਕ ਅਤੇ ਦੂੁਸਰਾ ਪੇਪਰ 2:30 ਵਜੇ ਤੋਂ 5 ਵਜੇ ਤੱਕ ਹੋਵੇਗਾ।

ਓਧਰ ਜ਼ਿਲਾ ਸਿੱਖਿਆ ਅਫ਼ਸਰ ਸ੍ਰੀ ਦਵਿੰਦਰ ਰਜੌਰੀਆ ਨੇ ਦੱਸਿਆ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਸਵੇਰ ਦੀ ਪ੍ਰੀਖਿਆ ਵਿਚ 1479 ਅਤੇ ਸ਼ਾਮ ਦੀ ਪ੍ਰੀਖਿਆ ਵਿਚ 6316 ਪ੍ਰੀਖਿਆਰਥੀ ਬੈਠਣਗੇ। ਉਨਾਂ ਨੇ ਪ੍ਰੀਖਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪ੍ਰੀਖਿਆ ਕੇਂਦਰ ਵਿਚ ਆਪਣੇ ਐਡਮਿਟ ਕਾਰਡ ਅਤੇ ਪਹਿਚਾਣ ਦੇ ਸਬੂਤ ਤੋਂ ਬਿਨਾਂ ਹੋਰ ਕੁਝ ਨਾ ਲੈ ਕੇ ਆਉਣ। ਪ੍ਰੀਖਿਆ ਕੇਂਦਰ ਅੰਦਰ ਘੜੀ, ਕੈਲਕੂੁਲੇਟਰ, ਫੋਨ ਆਦਿ ਲਿਆਉਣ ਤੇ ਪੂਰਨ ਪਾਬੰਦੀ ਹੋਵੇਗੀ ਅਤੇ ਇੱਥੋਂ ਤੱਕ ਕੇ ਪੈਨ ਵੀ ਪ੍ਰੀਖਿਆਰਥੀ ਨੂੰ ਪ੍ਰੀਖਿਆ ਕੇਂਦਰ ਦੇ ਅੰਦਰ ਹੀ ਮਿਲੇਗਾ। ਉਨਾਂ ਨੇ ਪ੍ਰੀਖਿਆਰਥੀਆਂ ਨੂੰ ਕਿਹਾ ਹੈ ਕਿ ਉਹ ਪ੍ਰੀਖਿਆ ਸ਼ੁਰੂ ਹੋਣ ਤੋਂ ਇਕ ਘੰਟਾ ਪਹਿਲਾਂ ਪ੍ਰੀਖਿਆ ਕੇਂਦਰ ਤੇ ਪੁੱਜਣ। ਉਨਾਂ ਕਿਹਾ ਕਿ ਚੰਗਾ ਹੋਵੇਗਾ ਜੇਕਰ ਪ੍ਰੀਖਿਆਰਥੀ ਆਉਣ ਜਾਣ ਲਈ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਨ ਨਾਲ ਇਸ ਤਰਾਂ ਹੋਣ ਨਾਲ ਪ੍ਰੀਖਿਆ ਕੇਂਦਰਾਂ ਦੇ ਨਜਦੀਕ ਟੈ੍ਰਫਿਕ ਜਾਮ ਤੋਂ ਬੱਚਿਆ ਜਾ ਸਕੇਗਾ।

 

Must Share With Your Friends...!

Comments

comments

Leave a Reply

Your email address will not be published. Required fields are marked *

*