ਪੰਜਾਬ ਸਰਕਾਰ ਦੇ ਸਾਂਝ ਕੇਂਦਰਾਂ ਦੀ ਲੋਕਾਂ ਨਾਲ ਸਾਂਝ ਹੋਈ ਹੋਰ ਗੂੜੀ
Templates by BIGtheme NET

ਪੰਜਾਬ ਸਰਕਾਰ ਦੇ ਸਾਂਝ ਕੇਂਦਰਾਂ ਦੀ ਲੋਕਾਂ ਨਾਲ ਸਾਂਝ ਹੋਈ ਹੋਰ ਗੂੜੀ

Must Share With Your Friends...!

– ਸਾਂਝ ਕੇਂਦਰਾਂ ਦੀਆਂ ਸੇਵਾਵਾਂ 27 ਤੋਂ ਵਧ ਕੇ 41 ਹੋਈਆਂ
– ਜ਼ਿਲੇ ਵਿੱਚ ਇਸ ਸਾਲ 19335 ਲੋਕਾਂ ਨੇ ਲਿਆ ਸਾਂਝ ਕੇਂਦਰਾਂ ਤੋਂ ਲਾਭ
ਸ੍ਰੀ ਮੁਕਤਸਰ ਸਾਹਿਬ,
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੋਲੇ ਸਾਂਝ ਕੇਂਦਰਾਂ ਦੀ ਲੋਕਾਂ ਨਾਲ ਸਾਂਝ ਹੋਰ ਗੂੜੀ ਹੋ ਗਈ ਹੈ ਕਿਉਂਕਿ ਇੰਨਾਂ ਕੇਂਦਰਾਂ ਰਾਹੀਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਵਿੱਚ 14 ਸੇਵਾਵਾਂ ਹੋਰ ਸ਼ਾਮਿਲ ਕਰ ਦਿੱਤੀਆਂ ਗਈਆਂ ਹਨ। ਪਹਿਲਾਂ ਸਾਂਝ ਕੇਂਦਰਾਂ ਤੋਂ 27 ਸੇਵਾਵਾਂ ਦਿੱਤੀਆਂ ਜਾ ਰਹੀਆਂ ਸਨ ਜਦ ਕਿ ਹੁਣ ਇੰਨਾਂ ਦੀ ਗਿਣਤੀ ਵਧਾ ਕੇ 41 ਕਰ ਦਿੱਤੀ ਗਈ ਹੈ।

ਇਹ ਜਾਣਕਾਰੀ ਜ਼ਿਲੇ ਦੇ ਐਸ.ਐਸ.ਪੀ. ਸ੍ਰੀ ਕੁਲਦੀਪ ਸਿੰਘ ਚਾਹਲ ਆਈ.ਪੀ.ਐਸ. ਨੇ ਦਿੱਤੀ। ਉਨਾਂ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2015 ਦੌਰਾਨ ਜਿਲੇ ਵਿੱਚ ਸਾਂਝ ਕੇਂਦਰਾ ਵੱਲੋਂ 19335 ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਈਆ ਗਈਆਂ। ਇਸ ਮੌਕੇ ਜ਼ਿਲਾ ਕਮਿਊਨਿਟੀ ਪੁਲਿਸ ਅਫਸਰ ਸ: ਦਰਸ਼ਨ ਸਿੰਘ ਪੀ.ਪੀ.ਐਸ. ਵੀ ਉਨਾਂ ਦੇ ਨਾਲ ਹਾਜਰ ਸਨ।

ਜ਼ਿਲੇ ਵਿੱਚ ਇਸ ਮੌਕੇ ਜ਼ਿਲਾ ਪੱਧਰੀ ਸਾਂਝ ਕੇਂਦਰ (ਸੀ.ਪੀ.ਆਰ.ਸੀ.) ਤੋਂ ਇਲਾਵਾ ਸਬ ਡਵੀਜ਼ਨ ਪੱਧਰੀ ਸਾਂਝ ਕੇਂਦਰ (ਸੀ.ਪੀ.ਐਸ.ਸੀ.) ਅਤੇ ਥਾਣਿਆਂ ਵਿੱਚ ਸਥਾਪਿਤ ਆਊਟਰੀਚ ਕੇੇਂਦਰ ਆਮ ਜਨਤਾ ਲਈ ਲਾਹੇਵੰਦ ਸਿੱਧ ਹੋ ਰਹੇ ਹਨ।  ਉਨਾਂ ਦੱਸਿਆ ਕਿ ਸਾਂਝ ਕੇਂਦਰਾਂ ਦਾ ਕੰਮ ਕੇਵਲ ਅਰਜ਼ੀਆਂ ਲੈ ਕੇ ਉਨਾਂ ਦਾ ਨਿਪਟਾਰਾ ਕਰਨ ਤੱਕ ਸੀਮਿਤ ਨਹੀਂ ਬਲਕਿ ਦੋ ਧਿਰਾਂ ਵਿਚਕਾਰ ਪੈਦਾ ਹੋਈ ਕੁੜੱਤਣ ਨੂੰ ਵੀ ਪਿਆਰ ਅਤੇ ਸਦਭਾਵਨਾ ਭਰੇ ਮਾਹੌਲ ਵਿੱਚ ਹੱਲ ਕਰਨਾ ਹੈ, ਜੋ ਕਿ ਸਾਂਝ ਕੇਂਦਰ ਦਾ ਅਸਲ ਮੰਤਵ ‘ਸਾਂਝ’ ਪਾਉਣ ਨੂੰ ਵੀ ਪੂਰਾ ਕਰਦਾ ਹੈ। ਐਸ.ਐਸ.ਪੀ. ਕੁਲਦੀਪ ਸਿੰਘ ਚਾਹਲ ਨੇ ਅੱਗੇ ਦੱਸਿਆ ਕਿ ਜ਼ਿਲੇ ਵਿੱਚ ਪਾਸਪੋਰਟ ਤੇ ਹੋਰ ਪੁਲੀਸ ਵੈਰੀਫ਼ਿਕੇਸ਼ਨਾਂ ਲਈ ਸਾਂਝ ਕੇਂਦਰਾਂ/ਆਊਟਰੀਚ ਕੇਂਦਰਾਂ ਨੂੰ 10 ਮੋੋਟਰ ਸਾਈਕਲ ਅਤੇ ਟੈਬਜ਼ ਮੁਹੱਈਆ ਕਰਵਾਏ ਗਏ ਹਨ, ਜੋ ਕਿ ਲੋਕਾਂ ਨੂੰ ਵਧੀਆ ਸਹੂਲਤ ਦੇਣ ਵੱਲ ਇੱਕ ਹੋਰ ਕਾਮਯਾਬ ਕਦਮ ਹੈ। ਇਹ ਟੀਮ ਵੇਰੀਫਿਕੇਸ਼ਨਾਂ ਲਈ ਕਿਸੇ ਦੇ ਘਰ ਜਾਣ ਤੋਂ ਪਹਿਲਾਂ ਐਸ.ਐਮ.ਐਸ. ਰਾਹੀਂ ਸਬੰਧਤ ਨੂੰ ਸੂਚਨਾ ਵੀ ਭੇਜਦੀ ਹੈ।  ਉਨਾਂ ਹੋਰ ਦੱਸਿਆ ਕਿ ਸਾਂਝ ਕੇਂਦਰਾਂ ਤੋਂ ਮਿਲਣ ਵਾਲੀਆਂ ਸੇਵਾਵਾ ਦੀ ਗਿਣਤੀ 27 ਤੋਂ 41 ਹੋਣ ਨਾਲ ਲੋਕਾਂ ਨੂੰ 14 ਹੋਰ ਸੇਵਾਵਾਂ ਵੀ ਇੱਕ ਛੱਤ ਥੱਲੇ ਮਿਲਣ ਲੱਗ ਪਈਆਂ ਹਨ। ਉਨਾਂ  ਸਾਂਝ ਕੇਂਦਰਾਂ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਾਰੀਆਂ ਹੀ ਸੇਵਾਵਾਂ ਸਮਾਂਬੱਧ ਹਨ ਅਤੇ ਪੰਜਾਬ ਸਰਕਾਰ ਵੱਲੋਂ ਬਣਾਏ ਸੇਵਾ ਦੇ ਅਧਿਕਾਰ ਕਾਨੂੰਨ ਦੇ ਘੇਰੇ ਹੇਠ ਆਉਂਦੀਆਂ ਹਨ। ਇਸ ਤਰਾਂ ਇਹ ਸੇਵਾਵਾਂ ਨਿਯਮਿਤ ਸਮੇਂ ਵਿਚ ਜਨਤਾ ਨੂੰ ਉਲਬੱਧ ਕਰਵਾਈਆਂ ਜਾਂਦੀਆਂ ਹਨ। 

Must Share With Your Friends...!

Comments

comments

Leave a Reply

Your email address will not be published. Required fields are marked *

*