ਪੰਜਾਬ ਸਰਕਾਰ ਨੇ ਮੋਬਾਈਲ ਮੈਡੀਕਲ ਯੂਨਿਟਾਂ ਵਿੱਚ ਸਾਰੀਆਂ ਸਿਹਤ ਸਹੂਲਤਾਂ ਕੀਤੀਆਂ ਮੁਫ਼ਤ
Templates by BIGtheme NET

ਪੰਜਾਬ ਸਰਕਾਰ ਨੇ ਮੋਬਾਈਲ ਮੈਡੀਕਲ ਯੂਨਿਟਾਂ ਵਿੱਚ ਸਾਰੀਆਂ ਸਿਹਤ ਸਹੂਲਤਾਂ ਕੀਤੀਆਂ ਮੁਫ਼ਤ

Must Share With Your Friends...!
***ਜ਼ਿਲੇ ਵਿੱਚ ਅਪ੍ਰੈਲ ਤੋਂ ਹੁਣ ਤੱਕ 7613 ਲੋਕਾਂ ਨੇ ਲਿਆ ਐਮ.ਐਮ.ਯੂ ਦਾ ਲਾਭ
 ***ਐਮ.ਐਮ.ਯੂ. ਵਿਚ ਮੈਡੀਕਲ ਟੈਸਟਾਂ ਦੀ ਪ੍ਰਬੰਧ
  ***109 ਲੋਕਾਂ ਨੇ ਈ.ਸੀ.ਜੀ., 181 ਨੇ ਐਕਸਰੇ ਅਤੇ 165 ਨੇ ਹੋਰ ਲੈਬ ਟੈਸਟ ਕਰਵਾਏ
 ***ਦੂਰਦਰਾਜ ਦੇ ਖੇਤਰਾਂ ਲਈ ਮੋਬਾਇਲ ਮੈਡੀਕਲ ਯੁਨਿਟ ਬਣਿਆ ਵਰਦਾਨ
ਸ਼੍ਰੀ ਮੁਕਤਸਰ ਸਾਹਿਬ:-ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੋਬਾਇਲ ਮੈਡੀਕਲ ਯੁਨਿਟ ਸੇਵਾ ਦੂਰ ਦਰਾਜ ਦੇ ਪਿੰਡਾਂ, ਭੱਠਿਆਂ ਆਦਿ ਤੇ ਰਹਿੰਦੇ ਲੋਕਾਂ ਲਈ ਵਰਦਾਨ ਸਿੱਧ ਹੋ ਰਹੀ ਹੈ ਅਤੇ ਇਸ ਦੀ ਉਪਯੋਗਿਤਾ ਨੂੰ ਵੇਖਦਿਆਂ ਸਰਕਾਰ ਨੇ ਲੋਕ ਹਿੱਤ ਫੈਸਲਾ ਲੈਂਦਿਆਂ ਹੁਣ ਮੋਬਾਈਲ ਮੈਡੀਕਲ ਯੂਨਿਟ ਰਾਹੀਂ ਲੋਕਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਿਹਤ ਸਹੂਲਤਾਂ ਮੁਫ਼ਤ ਕਰ ਦਿੱਤੀਆਂ ਹਨ। ਇਹ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ: ਜਗਜੀਵਨ ਲਾਲ ਨੇ ਦੱਸਿਆ ਕਿ ਲੋਕਾਂ ਨੂੰ ਹੋਰ ਬਿਹਤਰ ਸਿਹਤ ਸੁਵਿਧਾਵਾਂ ਦੇਣ ਲਈ ਪੰਜਾਬ ਸਰਕਾਰ ਪੂਰੀ ਤਰਾਂ ਨਾਲ ਵਚਨਬੱਧ ਹੈ।
08 MKT-04
        ਸਿਵਲ ਸਰਜਨ ਡਾ: ਜਗਜੀਵਨ ਲਾਲ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ ਦੌਰਾਨ ਅਪ੍ਰੈਲ 2015 ਤੋਂ ਲੈ ਕੇ ਹੁਣ ਤੱਕ 7613 ਲੋਕਾਂ ਨੇ ਜ਼ਿਲੇ ਵਿਚ ਮੋਬਾਇਲ ਮੈਡੀਕਲ ਯੂਨਿਟ ਦਾ ਲਾਭ ਲੈ ਕੇ ਇਲਾਜ ਕਰਵਾਇਆ ਹੈ। ਇਸ ਤੋਂ ਬਿਨਾਂ ਇਸ ਯੁਨਿਟ ਦੀ ਲੈਬੋਰੈਟਰੀ ਤੋਂ 109 ਲੋਕਾਂ ਨੇ ਈ.ਸੀ.ਜੀ., 181 ਨੇ ਐਕਸਰੇ ਅਤੇ 165 ਨੇ ਹੋਰ ਲੈਬ ਟੈਸਟ ਕਰਵਾਏ ਹਨ। ਉਨਾਂ ਦੱਸਿਆ ਕਿ ਇਸ ਯੁਨਿਟ ਦੀ ਲੋਕਪ੍ਰਿਅਤਾ ਨੂੰ ਵੇਖਦਿਆਂ ਸਰਕਾਰ ਵਲੋਂ ਹੁਣ ਮੋਬਾਈਲ ਮੈਡੀਕਲ ਯੂਨਿਟ ਦੀਆਂ ਸਾਰੀਆਂ ਸਿਹਤ ਸਹੂਲਤਾਂ ਬਿਲਕੁਲ ਮੁਫ਼ਤ ਕਰ ਦਿੱਤੀਆਂ ਗਈਆਂ ਹਨ। ਇਸ ਵਿੱਚ ਲੋਕਾਂ ਨੂੰ ਓ.ਪੀ.ਡੀ., ਲੈਬ ਟੈਸਟ ਅਤੇ ਦਵਾਈਆਂ ਮੁਫ਼ਤ ਮਿਲਣਗੀਆਂ। ਜਦੋਂ ਕਿ ਇਸ ਤੋਂ ਪਹਿਲਾਂ ਓ.ਪੀ.ਡੀ. ਲਈ ਪਰਚੀ ਫੀਸ, ਲੈਬ ਟੈਸਟ ਅਤੇ ਹੋਰ ਦਵਾਈਆਂ ਦੇ ਲਈ ਪੈਸੇ ਖਰਚ ਕਰਨੇ ਪੈਂਦੇ ਸੀ ਹੁਣ ਇਨਾਂ ਸਾਰੀਆਂ ਸੇਵਾਵਾਂ ਨੂੰ ਬਿਲਕੁਲ ਮੁਫ਼ਤ ਕਰ ਦਿੱਤਾ ਗਿਆ ਹੈ।
  ਉਨਾਂ ਦੱਸਿਆ ਕਿ ਇਹ ਐਮ.ਐਮ.ਯੂ ਚਲਾਉਣ ਦਾ ਉਦੇਸ਼ ਦੂਰ ਦੁਰਾਡੇ ਇਲਾਕਿਆਂ ਵਿੱਚ ਲੋਕਾਂ ਨੂੰ ਘਰ-ਘਰ ਤੱਕ ਸਿਹਤ ਸਹੂਲਤਾਂ ਦਾ ਲਾਭ ਪਹੁੰਚਾਉਣਾ ਹੈ। ਇਸ ਨਾਲ ਬਜ਼ੁਰਗ, ਮਹਿਲਾਵਾਂ, ਬੱਚਿਆਂ ਜਾਂ ਹੋਰ ਵਿਅਕਤੀ, ਜੋ ਸਿਹਤ ਕੇਂਦਰਾਂ ਵਿੱਚ ਇਲਾਜ ਕਰਵਾਉਣ ਨਹੀਂ ਆ ਸਕਦੇ, ਉਨਾਂ ਨੂੰ ਘਰ ਬੈਠੇ ਹੀ ਸਿਹਤ ਸਹੂਲਤਾਂ ਦੀ ਸੁਵਿਧਾ ਦਿੱਤੀਆਂ ਜਾਂਦੀਆਂ ਹਨ। ਇਸ ਮੋਬਾਈਲ ਮੈਡੀਕਲ ਯੂਨਿਟ ਵਿੱਚ ਡਾਕਟਰ ਸਮੇਤ ਪੂਰਾ ਸਟਾਫ ਮੌਜੂਦ ਰਹਿੰਦਾ ਹੈ। ਉਨਾਂ ਕਿਹਾ ਕਿ ਹਰ ਸਾਲ ਹਜ਼ਾਰਾਂ ਲੋਕ ਸਰਕਾਰ ਦੀ ਇਸ ਲੋਕ ਭਲਾਈ ਸਕੀਮ ਦਾ ਲਾਭ ਉਠਾ ਰਹੇ ਹਨ ਤੇ ਹੁਣ ਸਾਰੇ ਟੈਸਟ ਤੇ ਇਲਾਜ  ਮੁਫ਼ਤ ਹੋਣ ਨਾਲ ਲੋਕਾਂ ਨੂੰ ਸਿਹਤ ਸਹੂਲਤਾਂ ਸਬੰਧੀ ਵੱਡਾ ਲਾਭ ਮਿਲੇਗਾ।
        ਸਿਵਲ ਸਰਜਨ ਨੇ ਹੋਰ ਦੱਸਿਆ ਕਿ  ਸਿਹਤ ਵਿਭਾਗ ਵੱਲੋਂ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਪਹਿਲਾਂ ਹੀ ਮੁਫ਼ਤ ਜਣੇਪੇ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਵਿੱਚ ਗਰਭਵਤੀ ਮਹਿਲਾਵਾਂ ਦੇ ਆਉਣ-ਜਾਣ, ਇਲਾਜ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਇਸੇ ਤਰਾਂ ਇੱਕ ਸਾਲ ਤੱਕ ਦੇ ਸਾਰੇ ਬੱਚਿਆਂ ਅਤੇ ਪੰਜ ਸਾਲ ਤੱਕ ਦੀਆਂ ਲੜਕੀਆਂ ਦਾ ਇਲਾਜ ਤੇ ਦਵਾਈਆਂ ਮੁਫ਼ਤ ਹਨ। ਉਨਾਂ ਦੱਸਿਆ ਕਿ ਜ਼ਿਆਦਾਤਰ ਜ਼ਰੂਰੀ ਦਵਾਈਆਂ ਮੁਫ਼ਤ ਤੇ ਘੱਟ ਰੇਟਾਂ ਤੇ ਉਪਲੱਬਧ ਕਰਵਾਈਆਂ ਜਾਂਦੀਆਂ ਹਨ।
Must Share With Your Friends...!

Comments

comments

Leave a Reply

Your email address will not be published. Required fields are marked *

*