ਪੰਜਾਬ ਸਰਕਾਰ ਵਲੋਂ ਇੰਡੋ-ਪਾਕ ਲੜਾਈ ਦੀ 50ਵੀਂ ਵਰੇ ਗੰਢ ਸਬੰਧੀ ਰਾਜਪੱਧਰੀ ਸਮਾਗਮ ਅਸਰਕੋਟ ਵਿਖੇ ਆਯੋਜਿਤ- ਵਿਰਕ
Templates by BIGtheme NET

ਪੰਜਾਬ ਸਰਕਾਰ ਵਲੋਂ ਇੰਡੋ-ਪਾਕ ਲੜਾਈ ਦੀ 50ਵੀਂ ਵਰੇ ਗੰਢ ਸਬੰਧੀ ਰਾਜਪੱਧਰੀ ਸਮਾਗਮ ਅਸਰਕੋਟ ਵਿਖੇ ਆਯੋਜਿਤ- ਵਿਰਕ

Must Share With Your Friends...!

ਸ੍ਰੀ ਮੁਕਤਸਰ ਸਾਹਿਬ, ਕਮਾਂਡਰ (ਸੇਵਾ ਮੁਕਤ) ਬਲਜਿੰਦਰ ਵਿਰਕ ਜਿਲਾ ਰੱਖਿਆ ਸੇਵਾਵਾਂ ਭਲਾਈ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 1965 ਦੌਰਾਨ ਇੰਡੋ-ਪਾਕ ਦੀ ਹੋਈ ਲੜਾਈ ਦੀ 50ਵੀਂ ਵਰੇ ਗੰਢ  9 ਸਤੰਬਰ 2015 ਨੂੰ ਪਿੰਡ ਅਸਰਕੋਟ ਜਿਲਾ ਤਰਨਤਾਰਨ ਵਿਖੇ ਪੰਜਾਬ ਸਰਕਾਰ ਵਲੋਂ ਰਾਜ ਪੱਧਰੀ ਸਮਾਗਮ  ਆਯੋਜਿਤ ਕੀਤਾ ਜਾ ਰਿਹਾ ਹੈ,ਜਿਸਦੀ ਪ੍ਰਧਾਨਗੀ ਸ.ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਕਰਨਗੇ। ਉਹਨਾਂ ਅੱਗੇ ਦੱਸਿਆ ਕਿ 1965 ਦੀ ਲੜਾਈ ਵਿੱਚ ਹਿੱਸਾ ਲੈਣ ਵਾਲੇ ਸੈਨਿਕਾਂ / ਨਕਾਰਾ ਸੈਨਿਕਾਂ ਅਤੇ ਵਿਧਵਾਵਾਂ ਜਿਹਨਾਂ ਨੂੰ ਪੁਰਸਕਾਰ ਪ੍ਰਾਪਤ ਹੋਏ ਹਨ, ਨੂੰ ਸਨਮਾਨਿਤ ਵੀ ਕੀਤਾ ਜਾਣਾ ਹੈ ਅਤੇ ਇਸ ਸਬੰਧੀ ਸੱਦਾ ਪੱਤਰ ਜਿਲਾ ਰੱਖਿਆ ਸੇਵਾਵਾਂ ਭਲਾਈ ਦਫਤਰ ਸ੍ਰੀ ਮੁਕਤਸਰ ਸਾਹਿਬ ਪਾਸੋ ਪ੍ਰਾਪਤ ਕਰ ਸਕਦੇ ਹਨ ਅਤੇ ਵਧੇਰੇ ਜਾਣਕਾਰੀ ਲਈ ਟੈਲੀਫੋਨ ਨੰਬਰ 01633- 240701 ਤੇ ਸੰਪਰਕ ਕੀਤਾ ਜਾ  ਸਕਦਾ ਹੈ।

Must Share With Your Friends...!

Comments

comments

Leave a Reply

Your email address will not be published. Required fields are marked *

*