ਪੰਜਾਬ ਸਰਕਾਰ ਵੱਲੋਂ 'ਰੋਕੋ ਸੇਮ 2015' ਅਭਿਆਨ ਦੀ ਸ਼ੁਰੂਆਤ
Templates by BIGtheme NET

ਪੰਜਾਬ ਸਰਕਾਰ ਵੱਲੋਂ ‘ਰੋਕੋ ਸੇਮ 2015’ ਅਭਿਆਨ ਦੀ ਸ਼ੁਰੂਆਤ

Must Share With Your Friends...!

***ਸੇਮ ਦੇ ਖਾਤਮੇ ਲਈ ਯੋਜਨਾਬੰਦ ਤਰੀਕੇ ਨਾਲ ਲਾਗੂ ਹੋਵੇਗਾ ਪਲਾਨ
 ****ਸੇਮ ਨਾਲਿਆਂ ਤੇ ਨਿਕਾਸੀ ਦਾ ਪੱਧਰ ਜਾਂਚਣ ਲਈ ਲੱਗਣਗੇ ਗੇਜ਼
 ***ਛੱਪੜਾਂ ਵਿਚੋਂ ਹੋਵੇਗੀ ਪਾਣੀ ਦੀ ਨਿਕਾਸੀ
 ***31 ਮਾਰਚ 2016 ਤੱਕ ਲਈ ਕਾਰਜਯੋਜਨਾ ਤਿਆਰ
ਸ੍ਰੀ ਮੁਕਤਸਰ ਸਾਹਿਬ:-ਪੰਜਾਬ ਸਰਕਾਰ ਵੱਲੋਂ ਰਾਜ ਦੇ ਸੇਮ ਪ੍ਰਭਾਵਿਤ ਇਲਾਕਿਆਂ ਲਈ ‘ਸੇਮ ਰੋਕੋ 2015’ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਅਭਿਆਨ ਤਹਿਤ ਯੋਜਨਾਬੰਦ ਤਰੀਕੇ ਨਾਲ ਸੇਮ ਦੀ ਰੋਕਥਾਮ ਲਈ ਉਪਾਅ ਕੀਤੇ ਜਾਣਗੇ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਅੱਜ ਇੱਥੇ ਇਸ ਅਭਿਆਨ ਨੂੰ ਜ਼ਿਲੇ ਵਿਚ ਲਾਗੂ ਕਰਨ ਲਈ ਬੁਲਾਈ ਅਧਿਕਾਰੀਆਂ ਦੀ ਬੈਠਕ ਦੌਰਾਨ ਦਿੱਤੀ। ਬੈਠਕ ਵਿਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਾਮਵੀਰ ਆਈ.ਏ.ਐਸ. ਵੀ ਵਿਸੇਸ਼ ਤੌਰ ਤੇ ਹਾਜਰ ਸਨ।

29 MKT-03

ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਦੱਸਿਆ ਕਿ ਇਸ ਅਭਿਆਨ ਤਹਿਤ 1 ਅਕਤੂਬਰ 2015 ਤੋਂ 31 ਮਾਰਚ 2016 ਤੱਕ ਦੀ ਕਾਰਜਯੋਜਨਾ ਤਿਆਰ ਕੀਤੀ ਗਈ ਹੈ, ਜਿਸ ਤਹਿਤ ਜ਼ਿਲੇ ਦੇ ਸਾਰੇ ਸੇਮ ਪ੍ਰਭਾਵਿਤ ਪਿੰਡਾਂ ਦੇ ਛੱਪੜਾਂ ਵਿਚੋਂ ਲਗਾਤਾਰ ਪਾਣੀ ਦੀ ਨਿਕਾਸੀ ਕੀਤੀ ਜਾਣੀ ਹੈ। ਨਿਕਾਸੀ ਕੀਤੇ ਜਾਣ ਤੋਂ ਬਾਅਦ ਇੰਨਾਂ ਛੱਪੜਾਂ ਵਿਚੋਂ ਗਾਰ ਅਤੇ ਜਲ ਬੂਟੀ ਦੀ ਸਫਾਈ ਲਈ ਮਗਨਰੇਗਾ ਯੋਜਨਾ ਦਾ ਲਾਭ ਲਿਆ ਜਾਵੇਗਾ ਜਿਸ ਨਾਲ ਪਿੰਡ ਦੇ ਲੋਕਾਂ ਨੂੰ ਰੁਜਗਾਰ ਦੇ ਮੌਕੇ ਵੀ ਮਿਲ ਸਕਣਗੇ ਅਤੇ ਛੱਪੜਾਂ ਦੀ ਸਫਾਈ ਵੀ ਹੋ ਸਕੇਗੀ। ਉਨਾਂ ਨੇ ਇਸ ਲਈ ਪੰਚਾਇਤ, ਪੰਚਾਇਤੀ ਰਾਜ ਅਤੇ ਜਲ ਨਿਕਾਸੀ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਪਿੰਡਾਂ ਦੇ ਛੱਪੜਾਂ ਤੇ ਲੱਗੀਆਂ ਆਪਣੀਆਂ ਜਲ ਨਿਕਾਸੀ ਸਕੀਮਾਂ ਨੂੰ ਤੁਰੰਤ ਚਾਲੂ ਕਰੇ ਅਤੇ ਜੇਕਰ ਕੋਈ ਸਕੀਮ ਬੰਦ ਹੈ ਤਾਂ ਉਸ ਨੂੰ ਤੁਰੰਤ ਕਾਰਜਸ਼ੀਲ ਕੀਤਾ ਜਾਵੇ। ਇਸ ਤੋਂ ਬਿਨਾਂ ਡੇ੍ਰਨਾਂ ਦੇ ਨਜਦੀਕ ਦੇ ਕਿਸਾਨਾਂ ਨੂੰ ਵੀ ਉਤਸਾਹਤ ਕੀਤਾ ਜਾਵੇਗਾ ਕਿ ਉਹ ਟਿਊਬਵੈਲ ਚਲਾ ਕੇ ਧਰਤੀ ਹੇਠਲਾ ਪਾਣੀ ਡੇ੍ਰਨਾਂ ਵਿਚ ਸੁੱਟਣ ਤਾਂ ਜੋ ਸੇਮ ਘਟਾਈ ਜਾ ਸਕੇ। ਨਹਿਰਾਂ ਦਾ ਪਾਣੀ ਸੇਮ ਨਾਲਿਆਂ ਵਿਚ ਛੱਡਣ ਦੀ ਮਨਾਹੀ ਕੀਤੀ ਗਈ ਹੈ। ਇਸੇ ਤਰਾਂ ਸੇਮ ਨਾਲਿਆਂ ਵਿਚ ਉਗਣ ਵਾਲੇ ਸਰਕੰਡੇ ਨੂੰ ਬਾਇਓਗੈਸ ਪਲਾਂਟਾਂ ਨੂੰ ਦੇਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਇਆ ਜਾਵੇਗਾ। ਆਮ ਲੋਕ ਵੀ ਵਿਭਾਗ ਦੀ ਪੂਰਵ ਪ੍ਰਵਾਨਗੀ ਨਾਲ ਇਹ ਸਰਕੰਡਾ ਕੱਟ ਸਕਣਗੇ। ਛੋਟੀਆਂ ਡ੍ਰੇਨਾਂ ਦੀ ਸਫਾਈ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਸਰਕਾਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲਿਆਂ ਦੇ 313 ਪਿੰਡਾਂ ਵਿਚ ਹਰੇਕ ਪਿੰਡ ਵਿਚ 3 3 ਥਾਂਵਾਂ ਤੇ ਬੋਰ ਕਰਕੇ ਸੇਮ ਦੀ ਸਥਿਤੀ ਸਬੰਧੀ ਡਾਟਾ ਤਿਆਰ ਕੀਤਾ ਗਿਆ ਹੈ। ਇਸ ਸਬੰਧੀ ਲਗਾਤਾਰ ਸਿੰਚਾਈ ਵਿਭਾਗ ਦੀ ਇਕ ਸਾਖ਼ਾ ਇੰਨਾਂ ਪਿੰਡਾਂ ਵਿਚ ਧਰਤੀ ਹੇਠਲੇ ਪਾਣੀ ਦੇ ਪੱਧਰ ਦੀ ਜਾਂਚ ਕਰਦੀ ਰਹੇਗੀ ਅਤੇ ਇਸ ਨੂੰ ਵਿਭਾਗ ਨੂੰ ਆਨਲਾਈਨ ਭੇਜਿਆ ਜਾਵੇਗਾ। ਇਸੇ ਤਰਾਂ ਚਾਰ ਪ੍ਰਮੁੱਖ ਡ੍ਰੇਨਾਂ ਕ੍ਰਮਵਾਰ ਅਸਪਾਲ ਡ੍ਰੇਨ, ਅਬੁਲ ਖੁਰਾਣਾ ਡ੍ਰੇਨ, ਡਿੱਚ ਡ੍ਰੇਨ, ਅਤੇ ਜਲਾਲਾਬਾਦ ਮੌਜਮ ਡ੍ਰੇਨ ਵਿਚ ਪਾਣੀ ਦੇ ਨਿਕਾਸ ਦੇ ਪੱਧਰ ਦੀ ਪੜਤਾਲ ਲਈ ਗੇਜ ਲਗਾਏ ਜਾਣਗੇ ਤਾਂ ਜੋ ਪਤਾ ਲੱਗ ਸਕੇ ਕਿ ਇੰਨਾਂ ਉਪਰਾਲਿਆਂ ਨਾਲ ਸੇਮ ਦੇ ਪਾਣੀ ਦੀ ਨਿਕਾਸੀ ਵਿਚ ਕਿੰਨਾਂ ਵਾਧਾ ਦਰਜ ਕੀਤਾ ਗਿਆ।
ਇਸ ਤੋਂ ਬਿਨਾਂ ਅਭਿਆਨ ਦੀ ਲਗਾਤਾਰ ਨਿਗਰਾਨੀ ਲਈ ਪੰਜਾਬ ਸਰਕਾਰ ਵੱਲੋਂ ਹੁਕਮ ਦਿੱਤੇ ਗਏ ਹਨ ਕਿ ਡ੍ਰੇਨਜ਼ ਵਿਭਾਗ ਦੇ ਮੁੱਖ ਇੰਜਨੀਅਰ ਹਰ ਸੁੱਕਰਵਾਰ ਅਤੇ ਸ਼ਨੀਵਾਰ ਨੂੰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਣਗੇ ਅਤੇ ਇਸ ਦੌਰਾਨ ਉਨਾਂ ਦਾ ਹੈਡਕੁਆਰਟਰ ਗਿੱਦੜਬਾਹਾ ਰਹੇਗਾ। ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ, ਪੰਚਾਇਤਾਂ ਅਤੇ ਜ਼ਿਲੇ ਦੇ ਲੋਕਾਂ ਨੂੰ ਵੱਧ ਚੜ ਕੇ ਇਸ ਅਭਿਆਨ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੰਦਿਆ ਕਿਹਾ ਕਿ ਸਾਂਝੇ ਯਤਨਾਂ ਨਾਲ ਹੀ ਸੇਮ ਦਾ ਮੁਕੰਮਲ ਖਾਤਮਾ ਸੰਭਵ ਹੋ ਸਕੇਗਾ।

Must Share With Your Friends...!

Comments

comments

Leave a Reply

Your email address will not be published. Required fields are marked *

*