ਬਰਸਾਤੀ ਪਾਣੀ ਦੇ ਕੁਦਰਤੀ ਵਹਾਅ ਨੂੰ ਬੰਨ ਲਗਾ ਕੇ ਰੋਕਣ ਤੇ ਹੋਵੇਗੀ ਸਖਤ ਕਾਰਵਾਈ – ਜਿਲੇ ਮੈਜਿਸਟਰੇਟ
Templates by BIGtheme NET

ਬਰਸਾਤੀ ਪਾਣੀ ਦੇ ਕੁਦਰਤੀ ਵਹਾਅ ਨੂੰ ਬੰਨ ਲਗਾ ਕੇ ਰੋਕਣ ਤੇ ਹੋਵੇਗੀ ਸਖਤ ਕਾਰਵਾਈ – ਜਿਲੇ ਮੈਜਿਸਟਰੇਟ

Must Share With Your Friends...!

ਸ੍ਰੀ ਮੁਕਤਸਰ ਸਾਹਿਬ ਸ੍ਰੀ ਜਸਕਿਰਨ ਸਿੰਘ ਆਈ.ਏ.ਐਸ. ਜਿਲਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਨੇ ਵਿਸ਼ੇਸ਼ ਹੁਕਮ ਜਾਰੀ ਕਰਕੇ ਬਰਸਾਤੀ ਮੌਸਮ ਦੌਰਾਨ ਬਰਸਾਤੀ ਪਾਣੀ ਦੇ ਕੁਦਰਤੀ ਵਹਾਅ ਨੂੰ ਬੰਨ ਲਗਾ ਕੇ ਰੋਕਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ, ਇਹਨਾਂ ਹੁਕਮਾਂ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਕੋਈ ਵੀ ਵਿਅਕਤੀ ਕਾਰਜਕਾਰੀ ਇੰਜੀਨੀਅਰ ਡਰੇਨਜ ਜਾਂ ਸਬੰਧਿਤ ਕਾਰਜਕਾਰੀ ਇੰਜੀਨੀਅਰ ਕੈਨਾਲ ਲਾਈਨਿੰਗ ਪਾਸੋ ਪੂਰਵ ਪ੍ਰਵਾਨਗੀ ਤੋਂ ਬਗੈਰ ਨਹਿਰਾਂ ਜਾਂ ਡਰੇਨਾਂ ਦੀ ਪਟੜੀ ਨੂੰ ਨਾ ਤਾਂ ਤੋੜੇਗਾ ਅਤੇ ਨਾ ਹੀ ਇਹਨਾਂ ਪਟੜੀਆਂ ਤੋਂ ਮਿੱਟੀ ਪੁੱਟੇਗਾ। ਇਹਨਾਂ ਹੁਕਮਾਂ ਦੇ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਹੁਕਮ ਤੁਰੰਤ ਲਾਗੂ ਹੋ ਗਏ ਹਨ ਅਤੇ  11 ਨਵੰਬਰ 2015 ਤੱਕ ਲਾਗੂ ਰਹਿਣਗੇ।

Must Share With Your Friends...!

Comments

comments

Leave a Reply

Your email address will not be published. Required fields are marked *

*