#ਬਾਅ_ਉਡੀਕ_ਰੱਖੀ_ਅਸੀਂ_ਜ਼ਰੂਰ_ਆਵਾਂਗੇ
Templates by BIGtheme NET

#ਬਾਅ_ਉਡੀਕ_ਰੱਖੀ_ਅਸੀਂ_ਜ਼ਰੂਰ_ਆਵਾਂਗੇ

Must Share With Your Friends...!

ਜਦੋਂ ਮੈਂ ਸਾਰੇ ਘਰਦਿਆਂ ਦੀ ਮਰਜ਼ੀ ਦੇ ਖ਼ਿਲਾਫ਼ ਬਾਹਰ ਆਉਣ ਦਾ ਫ਼ੈਸਲਾ ਕੀਤਾ ਤਾਂ ਸਾਰੇ ਉਦਾਸ ਹੋ ਗਏ ਪਤਾ ਨੀ ਰੱਬ ਵੱਲੋਂ ਚੰਗੀ ਜਾਂ ਮਾੜੀ ਕਿਸਮਤ ਨੂੰ ਵੀਜ਼ਾ ਵੀ ਝੱਟ ਹੀ ਆ ਗਿਆ। ਜਦੋਂ ਇਹ ਗੱਲ ਮੈਂ ਆਵਦੇ ਦਾਦੇ ਨੂੰ ਝੋਨਾ ਵੱਢਦਿਆਂ ਖੇਤ ਦੱਸੀ ਤਾਂ ਉਹ ਕਾਲਜਾ ਫੜਦਾ ਹੌਂਕਾ ਭਰਦਾ ਖਾਲ ਦੀ ਵੱਟ ਤੇ ਹੀ ਬੈਠ ਗਿਆ ਉਸ ਤੇ ਜਾਣੀ ਉਸੇ ਵੇਲੇ ਬੁਢਾਪਾ ਉੱਤਰ ਆਇਆ ਹੋਵੇ ਜਿਵੇਂ ਉਹ ਚਿਰਾਂ ਦਾ ਬਿਮਾਰ ਜਾ ਹੋਵੇ। ਉਸ ਦਿਨ ਤੋਂ ਲੈ ਕੇ ਅੱਜ ਤੱਕ ਉਹ ਘਟਦਾ ਘਟਦਾ ਬਸ ਹੱਡੀਆਂ ਦੀ ਮੁੱਠ ਹੀ ਰਹਿ ਗਿਆ ਉਦੋਂ ਦੀ ਉਸ ਨੂੰ ਨਿੱਤ ਨਵੀਂ ਤੋਂ ਨਵੀਂ ਬਿਮਾਰੀ ਦੂਰੋਂ ਹੀ ਚਿੰਬੜ ਰਹੀ ਹੈ ਤੇ ਉਹ ਮੈਨੂੰ ਉਡੀਕਦਾ ਉਡੀਕਦਾ ਪੱਥਰ ਹੋ ਗਿਆ ਸ਼ਾਇਦ ਇਸਦਾ ਕਾਰਨ ਉਸਦਾ ਸਾਰੇ ਸਾਂਝੇ ਪਰਿਵਾਰ ਵਿਚੋਂ ਮੇਰੇ ਤੇ ਮੇਰੇ ਬਾਪੂ ਨਾਲ ਡਾਢਾ ਮੋਹ ਹੋਵੇ। 

ਹੁਣ ਤਾਂ ਮੈਨੂੰ ਐਨੇ ਸਾਲਾਂ ਬਾਅਦ ਕਿਸੇ ਚੰਗੇ ਖ਼ੁਆਬ ਵਰਗੀ ਆਸ ਹੈ ਕਿ ਮੇਰਾ ਪੁੱਤ ਪਿੰਡ ਵਾਪਸ ਮੁੜ ਕੇ ਦਾਦੇ ਦੇ ਕਾਲਜੇ ਠੰਢ ਪਾਊਗਾ ਤੇ ਮੇਰੇ ਸਾਰੇ ਉਲਾਂਭੇ ਲਾਊਗਾ। ਜਿੱਥੇ ਸਾਡਾ ਅੱਧਾ ਪਰਿਵਾਰ ਅੱਧੇ ਪਰਿਵਾਰ ਨੂੰ ਉਦਾਸ ਅੱਖਾਂ ਨਾਲ ਉਡੀਕ ਰਿਹਾ। ਜਦੋਂ ਮੈਂ ਪਰਦੇਸ ਤੁਰਨ ਵੇਲੇ ਗੱਡੀ ‘ਚ ਬੈਠਣ ਲੱਗਾ ਤਾਂ ਦਾਦੇ ਨੇ ਹੰਝੂ ਭਰੀਆਂ ਅੱਖਾਂ ਨਾਲ ਮੈਨੂੰ ਤੱਕਿਆ ਤਾਂ ਜਾਨ ਨਿੱਕਲ ਗਈ। ਉਸਨੇ ਮੈਨੂੰ ਘੁੱਟ ਕੇ ਹਿੱਕ ਨਾਲ ਲਾ ਲਿਆ ਤੇ ਜੇਬ ‘ਚ ਪਾਏ ਰੁਮਾਲ ਵਿਚ ਵਲੇਟੇ ਦੋ ਸੌ ਰੁਪੈ ਕੱਢ ਕੇ ਮੇਰੀ ਮੁੱਠੀ ‘ਚ ਦਿੰਦਿਆਂ ਕਿਹਾ ਕਿ ਲੈ ਪੁੱਤ ਰਾਹ ‘ਚ ਕੁਝ ਖ਼ਾਹ ਪੀ ਲਈ ਸੁਣਦੇ ਸਾਰ ਕਾਲਜਾ ਮੂੰਹ ਨੂੰ ਆ ਗਿਆ। ਉਹ ਦੋ ਸੌ ਰੁਪਏ ਮੈਂ ਅੱਜ ਵੀ ਸੰਭਾਲ ਕੇ ਰੱਖੇ ਨੇ ਅੱਜ ਵੀ ਉਨ੍ਹਾਂ ਚੋਂ ਜੋ ਮਹਿਕ ਅਤੇ ਆਪਣਾਪਨ ਮਹਿਸੂਸ ਹੁੰਦਾ ਉਹ ਹਜ਼ਾਰਾਂ ਡਾਲਰਾਂ ਵਿੱਚੋਂ ਵੀ ਨਹੀਂ ਮਿਲਦਾ ਜਦੋਂ ਵੀ ਉਹ ਨੋਟ ਦੇਖ ਕੇ ਹਿੱਕ ਨਾਲ ਲਾਉਂਦਾ ਤਾਂ ਭਾਵੁਕ ਹੋ ਕੇ ਅੰਦਰ ਪਾਟਨ ਲੱਗ ਜਾਂਦਾ। ਬਾਅ ਦੀਆਂ ਗੱਲਾਂ ਕੰਨਾਂ ‘ਚ ਗੂੰਜਦੀਆਂ ਲੱਗਦੀਆਂ ਨੇ ਕਿ ਪੁੱਤਰਾ ਅਸੀਂ ਮਿਹਨਤਾਂ ਕਰ ਕਰ ਸੱਪਾਂ ਦੀਆਂ ਸਿਰੀਆਂ ਮਿੱਧ ਮਿੱਧ ਐਨੀ ਜ਼ਮੀਨ ਜਾਇਦਾਦ ਕਿਸ ਲਈ ਬਣਾਈ ਸੀ ਜੋ ਤੁਸੀਂ ਹੁਣ ਬਾਹਰ ਨੂੰ ਤੁਰ ਚੱਲੇ ਜਿਸਦਾ ਅੱਗੋਂ ਕਦੇ ਵੀ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਔੜਦਾ। ਆਪਣੇ ਆਪ ਨੂੰ ਸਹੀ ਸਾਬਤ ਕਰਦਿਆਂ ਕਦੇ ਕਹਿ ਦੇਈਦਾ ਆਪਣਾ ਮੁਲਖ ਨੀ ਚੰਗਾ ਕਦੇ ਕਹਿ ਦੇਈਦਾ ਇੱਥੇ ਭਵਿੱਖ ਤੇ ਪੈਸਾ ਹੈ ਨੀ ਕਦੇ ਕਹਿ ਦੇਈਦਾ ਜਿੱਥੇ ਦਾਣਾ ਪਾਣੀ ਲਿਖਿਆ ਪਰ ਸੱਚ ਤਾਂ ਇਹ ਹੈ ਕਿ ਰੂਹ ਦੀਆਂ ਜਿੰਦਾਂ ਦੇ ਸਵਾਲ ਅਸੀਂ ਦੁਨਿਆਵੀ ਗੱਲਾਂ ਨਾਲ ਸੁਲਝਾ ਨਹੀਂ ਸਕਦੇ। ਬਾਅ ਉਡੀਕ ਰੱਖੀ ਅਸੀਂ ਜ਼ਰੂਰ ਆਵਾਂਗੇ। 

ਕਰਨ ਬਰਾੜ ਹਰੀ ਕੇ ਕਲਾਂ

0061430850045

Must Share With Your Friends...!

Comments

comments

Leave a Reply

Your email address will not be published. Required fields are marked *

*