ਬਾਲ ਮਜਦੂਰੀ ਰੋਕਣ ਲਈ ਵਪਾਰ ਮੰਡਲ ਦਾ ਲਿਆ ਜਾਵੇਗਾ ਸਹਿਯੋਗ
Templates by BIGtheme NET

ਬਾਲ ਮਜਦੂਰੀ ਰੋਕਣ ਲਈ ਵਪਾਰ ਮੰਡਲ ਦਾ ਲਿਆ ਜਾਵੇਗਾ ਸਹਿਯੋਗ

Must Share With Your Friends...!

ਸ੍ਰੀ ਮੁਕਤਸਰ ਸਾਹਿਬ, ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਬਾਲ ਮਜਦੂਰੀ ਦੀ ਖਾਤਮੇ ਲਈ ਅੱਜ ਵਪਾਰਕ ਅਦਾਰਿਆਂ ਦੇ ਸੰਗਠਨਾਂ ਦੇ ਨੁੰਮਾਇੰਦਿਆਂ ਨਾਲ ਇਕ ਬੈਠਕ ਦਾ ਆਯੋਜਨ ਕੀਤਾ ਗਿਆ। ਬੈਠਕ ਦੀ ਪ੍ਰਧਾਨਗੀ ਐਸ.ਡੀ.ਐਮ. ਸ੍ਰੀ ਰਾਮ ਸਿੰਘ ਨੇ ਕੀਤੀ ਜਦ ਕਿ ਬੈਠਕ ਵਿਚ ਹੋਰਨਾਂ ਤੋਂ ਇਲਾਵਾ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਡਾ: ਸ਼ਿਵਾਨੀ ਨਾਗਪਾਲ, ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀ ਨਰੇਸ ਕੁਮਾਰ, ਸ੍ਰੀ ਸਤਪਾਲ ਫੁਟੇਲਾ, ਸ੍ਰੀ ਜਗਦੀਸ਼ ਚੰਦਰ, ਸ੍ਰੀ ਕੁਲਭੁਸ਼ਣ ਗਰਗ, ਸ੍ਰੀ ਰਾਜੀਵ ਦਾਵੜਾ, ਸ੍ਰੀ ਦੇਸ਼ ਰਾਜ ਤਨੇਜਾ ਆਦਿ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਐਸ.ਡੀ.ਐਮ. ਸ੍ਰੀ ਰਾਮ ਸਿੰਘ ਨੇ ਅਪੀਲ ਕੀਤੀ ਕਿ ਬਾਲ ਮਜਦੂਰੀ ਨਾ ਕੇਵਲ ਇਕ ਸਮਾਜਿਕ ਬੁਰਾਈ ਹੈ ਸਗੋਂ ਕਾਨੂੰਨ ਅਪਰਾਧ ਵੀ ਹੈ। ਇਸ ਲਈ ਸਭ ਨੂੰ ਇਸ ਦੀ ਰੋਕਥਾਮ ਲਈ ਯਤਨ ਕਰਨੇ ਚਾਹੀਦੇ ਹਨ। ਉਨਾਂ ਕਿਹਾ ਕਿ ਦੁਕਾਨਾਂ, ਵਪਾਰਕ ਅਦਾਰਿਆਂ, ਘਰਾਂ ਵਿਚ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਮਜਦੂਰੀ ਕਰਵਾਉਣਾ ਅਪਰਾਧ ਹੈ। ਉਨਾਂ ਨੇ ਇਸ ਮੌਕੇ ਵਪਾਰਕ ਸੰੰਗਠਨਾਂ ਨੂੰ ਬਾਲ ਮਜਦੂਰੀ ਰੋਕਣ ਵਿਚ ਸਹਿਯੋਗ ਲਈ ਸਹੁੰ ਵੀ ਚੁਕਾਈ ਅਤੇ ਇਕ ਸਟਿੱਕਰ ਵੀ ਰਲੀਜ਼ ਕੀਤਾ। ਸਾਰੇ ਵਪਾਰਕ ਅਦਾਰਿਆਂ ਵੱਲੋਂ ਇਕ ਸਹੁੰ ਪੱਤਰ ਭਰ ਕੇ ਵਿਭਾਗ ਨੂੰ ਦਿੱਤਾ ਜਾਵੇਗਾ ਕਿ ਉਹ ਬਾਲ ਮਜਦੂਰੀ ਨਹੀਂ ਕਰਵਾਉਣਗੇ ਅਤੇ ਉਨਾਂ ਦੀਆਂ ਦੁਕਾਨਾਂ ਤੇ ਇਹ ਸਟਿੱਕਰ ਲਗਾਇਆ ਜਾਵੇਗਾ। ਜ਼ਿਲਾ ਬਾਲ ਸੁਰੱਖਿਆ ਅਫ਼ਸਰ ਡਾ: ਸ਼ਿਵਾਨੀ ਨਾਗਪਾਲ ਨੇ ਕਿਹਾ ਕਿ ਬਾਲ ਮਜਦੂਰੀ ਤੋਂ ਮੁਕਤ ਕਰਵਾਏ ਬੱਚਿਆਂ ਦੇ ਪੁਨਰਵਾਸ ਦੇ ਢੁਕਵੇਂ ਪ੍ਰਬੰਧ ਕੀਤੇ ਜਾਣਗੇ।

Must Share With Your Friends...!

Comments

comments

Leave a Reply

Your email address will not be published. Required fields are marked *

*