ਬਾਲ ਮਜ਼ਦੂਰੀ ਖਾਤਮਾ ਸਪਤਾਹ’ 16 ਤੋਂ 22 ਨਵੰਬਰ, 2015 ਤੱਕ-ਡਿਪਟੀ ਕਮਿਸ਼ਨਰ
Templates by BIGtheme NET

ਬਾਲ ਮਜ਼ਦੂਰੀ ਖਾਤਮਾ ਸਪਤਾਹ’ 16 ਤੋਂ 22 ਨਵੰਬਰ, 2015 ਤੱਕ-ਡਿਪਟੀ ਕਮਿਸ਼ਨਰ

Must Share With Your Friends...!

– ਉਪ ਮੰਡਲ ਮੈਜਿਸਟ੍ਰੇਟ ‘ਤੇ ਅਧਾਰਿਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਟੀਮਾਂ ਗਠਿਤ
– ਦਫ਼ਤਰ ਸਹਾਇਕ ਕਿਰਤ ਕਮਿਸ਼ਨਰ ਮੋਗਾ ਵਿਖੇ ਟੈਲੀਫ਼ੋਨ ਨੰ: 01636-235158 ‘ਤੇ ਚਾਈਲਡ ਹੈਲਪ-ਲਾਈਨ ਸਥਾਪਿਤ
ਸ਼੍ਰੀ ਮੁਕਤਸਰ ਸਾਹਿਬ,  ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਨੇ ਦੱਸਿਆ ਕਿ ਬਾਲ ਮਜ਼ਦੂਰੀ ਨੂੰ ਰੋਕਣ ਲਈ ਜ਼ਿਲੇ ਵਿੱਚ ਮਿਤੀ 16 ਤੋਂ 22 ਨਵੰਬਰ, 2015 ਤੱਕ ‘ਬਾਲ ਮਜ਼ਦੂਰੀ ਖਾਤਮਾ ਸਪਤਾਹ’ ਮਨਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਸਪਤਾਹ ਦੌਰਾਨ ਜ਼ਿਲੇ ਦੀਆਂ ਸਮੂਹ ਸਬ-ਡਵੀਜ਼ਨਾਂ ਦੇ ਉਪ ਮੰਡਲ ਮੈਜਿਸਟ੍ਰੇਟ ‘ਤੇ ਅਧਾਰਿਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜਿੰਨਾਂ ਵੱਲੋਂ ਆਪਣੀ ਸਬ-ਡਵੀਜਨ ‘ਚ ਆਉਂਦੇ ਹੋਟਲਾਂ/ਢਾਬਿਆਂ, ਫੈਕਟਰੀਆਂ, ਭੱਠਿਆਂ ਆਦਿ ਥਾਵਾਂ ‘ਤੇ ਬਾਲ ਮਜ਼ਦੂਰੀ ਸਬੰਧੀ ਛਾਪੇ ਮਾਰੇ ਜਾਣਗੇ ਅਤੇ ਵਿਸ਼ੇਸ਼ ਕਰਕੇ ਘਰੇਲੂ ਕੰਮਾਂ ‘ਚ ਲੱਗੇ ਬਾਲ ਕਿਰਤੀਆਂ ਸਬੰਧੀ ਵੀ ਚੈਕਿੰਗ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ਸਪਤਾਹ ਦੌਰਾਨ ਲੱਭੇ ਗਏ ਬਾਲ ਮਜ਼ਦੂਰਾਂ ਦੇ ਪੁਨਰਵਾਸ/ਸਿੱਖਿਆ ਦਾ ਇੰਤਜ਼ਾਮ ਕੀਤਾ ਜਾਵੇਗਾ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਡਿਪਟੀ ਕਮਿਸ਼ਨਰ  ਨੇ ਅੱਗੇ ਦੱਸਿਆ ਕਿ ਦਫ਼ਤਰ ਸਹਾਇਕ ਕਿਰਤ ਕਮਿਸ਼ਨਰ ਮੋਗਾ ਵਿਖੇ ਚਾਈਲਡ ਹੈਲਪ-ਲਾਈਨ ਵੀ ਟੈਲੀਫ਼ੋਨ ਨੰ: 01636-235158 ‘ਤੇ ਸਥਾਪਿਤ ਕੀਤੀ ਗਈ ਹੈ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੀਆਂ ਬਾਲ ਮਜ਼ਦੂਰੀ ਸਬੰਧੀ ਸ਼ਿਕਾਇਤਾਂ ਵੀ ਇਸ ਹੈਲਪ-ਲਾਈਨ ‘ਤੇ ਵੀ ਪ੍ਰਾਪਤ ਕੀਤੀਆਂ ਜਾਣਗੀਆਂ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਬਾਲ ਮਜਦੂਰੀ ਬੰਦ ਕਰਨ ਵਿਚ ਸਹਿਯੋਗ ਦਿੱਤਾ ਜਾਵੇ ਅਤੇ ਜੇਕਰ ਕੋਈ ਬਾਲ ਮਜਦੂਰੀ ਕਰਵਾਉਂਦਾ ਪਾਇਆ ਗਿਆ ਤਾਂ ਉਸ ਖਿਲਾਫ ਸ਼ਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Must Share With Your Friends...!

Comments

comments

Leave a Reply

Your email address will not be published. Required fields are marked *

*