ਬਾਸਮਤੀ ਦੀ ਫਸਲ ਤੇ ਭੁਰੜ ਰੋਗ ਗਰਦਨ ਤੋੜ ਘੰਢੀ ਰੋਗ ਦੀ ਰੋਕਥਾਮ ਲਈ ਹੁਣ ਕਿਸੇ ਦਵਾਈ ਦੇ ਛਿੜਕਾਅ ਦੀ ਜਰੂਰਤ ਨਹੀਂ
Templates by BIGtheme NET

ਬਾਸਮਤੀ ਦੀ ਫਸਲ ਤੇ ਭੁਰੜ ਰੋਗ\ ਗਰਦਨ ਤੋੜ\ ਘੰਢੀ ਰੋਗ ਦੀ ਰੋਕਥਾਮ ਲਈ ਹੁਣ ਕਿਸੇ ਦਵਾਈ ਦੇ ਛਿੜਕਾਅ ਦੀ ਜਰੂਰਤ ਨਹੀਂ

Must Share With Your Friends...!

ਸ੍ਰੀ ਮੁਕਤਸਰ ਸਾਹਿਬ:-ਮੋਜੂਦਾ ਮੌਸਮ ਬਾਸਮਤੀ ਦੀ ਫਸਲ ਤੇ ਬਿਮਾਰੀਆਂ ਨੂੰ ਵਧਾਉਣ ਲਈ ਬਹੁਤ ਢੁੱਕਵਾਂ ਚੱਲ ਰਿਹਾ ਹੈ । ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਟੀਮ ਵੱਲੋਂ ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਅਤੇ ਮੋਗਾ ਜ਼ਿਲਿਆਂ ਦਾ ਸਰਵੇਖਣ ਕੀਤਾ ਗਿਆ । ਇਕੱਤਰ ਜਾਣਕਾਰੀ ਦੌਰਾਨ ਜਿਆਦਾਤਰ ਬਾਸਮਤੀ ਦੇ ਖੇਤਾਂ ਵਿੱਚ ਫਸਲ ਵਿੱਚ ਦਾਣੇ ਬਣ ਚੁੱਕੇ ਹਨ। ਕਈ ਖੇਤਾਂ ਵਿੱਚ ਇਸ ਬਿਮਾਰੀ ਦਾ ਹਮਲਾ ਵੇਖਣ ਵਿੱਚ ਆਇਆ ਹੈ ਪਰ ਸਪਰੇਅ ਕਰਨ ਦਾ ਸਮਾਂ ਨਿਕਲ ਚੁੱਕਾ ਹੈ। ਇਸ ਬਿਮਾਰੀ ਕਾਰਨ ਸ਼ਾਖਾਂ ਫੁੱਟਣ ਸਮੇਂ ਪੱਤਿਆਂ ਉੱਤੇ ਸਲੇਟੀ ਰੰਗ ਦੇ ਧੱਬੇ ਪੈ ਜਾਂਦੇ ਹਨ ਜੋ ਕਿਨਾਰਿਆਂ ਤੋਂ ਭੂਰੇ ਰੰਗ ਦੇ ਹੁੰਦੇ ਹਨ ਅਤੇ ਮੁੰਜ਼ਰਾਂ ਨਿਕਲਣ ਵਾਲੀ ਥਾਂ ਤੇ ਕਾਲੇ ਦਾਗ ਵੀ ਪੈ ਜਾਂਦੇ ਹਨ । ਇਨਾਂ ਧੱਬਿਆਂ ਨੂੰ ਵੇਖਦੇ ਸਾਰ ਹੀ ਕਿਸਾਨ ਵੀਰਾਂ ਨੂੰ ਸਪਰੇਅ ਕਰਨੀ ਚਾਹੀਦੀ ਸੀ ਅਤੇ ਉਸ ਤੋਂ ਬਾਅਦ ਸਿੱਟੇ ਨਿਕਲਣ ਵੇਲੇ ਇੱਕ ਛਿੜਕਾਅ ਟਿਲਟ 200 ਮਿ.ਲਿ. 200 ਲਿਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਕਰਨਾ ਚਾਹੀਦਾ ਸੀ ।
ਇਹ ਜਾਣਕਾਰੀ ਦਿੰਦਿਆਂ ਡਾ. ਪਰਵਿੰਦਰ ਸਿੰਘ ਸੇਖੋਂ ਮੁੱਖੀ ਪੌਦਾ ਰੋਗ ਵਿਭਾਗ ਵੱਲੋਂ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਹੁਣ ਇਸ ਰੋਗ ਨੂੰ ਠੀਕ ਕਰਨ ਦਾ ਵੇਲਾ ਖੁੰਝ ਚੁੱਕਾ ਹੈ । ਕਿਸਾਨ ਵੀਰ ਇਸ ਬਿਮਾਰੀ ਦੀ ਰੋਕਥਾਮ ਲਈ ਹੁਣ ਨਹੀਂ ਕੋਈ ਸਪਰੇਅ ਨਾ ਕਰਨ । ਜਿਸ ਨਾਲ ਕੋਈ ਫਾਇਦਾ ਨਹੀਂ ਹੋਣਾ ਸਗੋਂ ਆਰਥਿਕ ਨੁਕਸਾਨ ਹੀ ਹੋਵੇਗਾ ਅਤੇ ਬਾਸਮਤੀ ਦੀ ਕੁਆਲਿਟੀ ਤੇ ਵੀ ਮਾੜਾ ਅਸਰ ਪੈ ਸਕਦਾ ਹੈ ।

Must Share With Your Friends...!

Comments

comments

Leave a Reply

Your email address will not be published. Required fields are marked *

*