ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਫੜਣ ਦੀ ਮੰਗ ਨੂੰ ਲੈ ਲੱਖੇਵਾਲੀ ਅਤੇ ਮਹਾਂਬੱਧਰ ਵਿਖੇ ਧਰਨਾ
Templates by BIGtheme NET

ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਫੜਣ ਦੀ ਮੰਗ ਨੂੰ ਲੈ ਲੱਖੇਵਾਲੀ ਅਤੇ ਮਹਾਂਬੱਧਰ ਵਿਖੇ ਧਰਨਾ

Must Share With Your Friends...!

ਮਲੋਟ/ਸ੍ਰੀ ਮੁਕਤਸਰ ਸਾਹਿਬ(ਰਣਜੀਤ ਸਿੰਘ/ਹਰਪ੍ਰੀਤ ਸਿੰਘ ਹੈਪੀ) :- ਪਹਿਲਾਂ ਪਿੰਡ ਬਰਗਾੜੀ ਵਿਖੇ ਸ਼ਬਦ ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਗ ਫਾੜਣ ਵਾਲੀ ਬੇਅਦਬੀ ਦੀ ਹੋਈ ਮੰਦਭਾਗੀ ਘਟਨਾ ਉਪਰੰਤ ਸੂਬੇ ਵਿਚ ਹੋਰ ਵੀ ਕਈ ਥਾਵਾਂ ਤੋਂ ਆ ਰਹੀਆਂ ਅਜਿਹੀਆਂ ਦੁਰਭਾਗ ਪੂਰਨ ਖਬਰਾਂ ਦੇ ਰੋਸ ਵਜੋਂ ਵੱਖ ਵੱਖ ਪਿੰਡਾਂ ਦੀ ਸੰਗਤ ਵੱਲੋਂ ਧਰਨਾ ਲਾਇਆ ਗਿਆ । ਮਹਾਂਬੱਧਰ ਅਤੇ ਭਾਗਸਰ ਦੀ ਸੰਗਤ ਵੱਲੋਂ ਸ੍ਰੀ ਮੁਕਤਸਰ ਸਾਹਿਬ ਤੋਂ ਅਬੋਹਰ ਸੜਕ ਉਪਰ ਲਾਏ ਧਰਨੇ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਸਮੂਹ ਘਟਨਾਵਾਂ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਨ ਦੀ ਮੰਗ ਕੀਤੀ ।

ਮੰਡੀ ਲੱਖੇਵਾਲੀ ਵਿਖੇ ਪੁਲਿਸ ਸਟੇਸ਼ਨ ਸਾਹਮਣੇ ਲਾਏ ਧਰਨੇ ਵਿਚ ਪਿੰਡ ਰੱਤਾਥੇੜ੍ਹ, ਮਦਰੱਸਾ, ਕੌੜਿਆਂਵਾਲੀ, ਸੰਮੇਵਾਲੀ, ਗੰਧੜ ਅਤੇ ਲੱਖੇਵਾਲੀ ਦੀ ਸੰਗਤ ਨੇ ਧਰਨਾ ਲਾ ਕੇ ਕੋਟਕਪੂਰਾ ਵਿਖੇ ਪੁਲਿਸ ਵੱਲੋਂ ਸ਼ਾਂਤਮਈ ਧਰਨਾ ਲਾ ਕੇ ਬੈਠੇ ਸਿੰਘਾਂ ਤੇ ਗੋਲੀਆਂ ਵਰਾਉਣ ਦੀ ਕੜੀ ਨਿਖੇਧੀ ਕੀਤੀ ਅਤੇ ਦੋਸ਼ੀ ਪੁਲਿਸ ਅਫਸਰਾਂ ਤੇ ਕਾਰਵਾਈ ਕਰਨ ਦੀ ਮੰਗ ਕੀਤੀ । ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਮਾਜ ਵਿਰੋਧੀ ਅਨਸਰਾਂ ਦੇ ਹੱਥ ਸ੍ਰੀ ਗੁਰੂ ਗਰੰਥ ਸਾਹਿਬ ਜੀ ਤੱਕ ਪੁੱਜ ਗਏ ਹਨ ਅਤੇ ਅਜਿਹੀਆਂ ਕੋਝੀਆਂ ਹਰਕਤਾਂ ਨੂੰ ਬਿਲਕੁਲ ਬਰਦਾਸ਼ਤ ਨਹੀ ਕੀਤਾ ਜਾਵੇਗਾ । ਉਹਨਾਂ ਕਿਹਾ ਸ਼ਬਦ ਗੁਰੂ ਦੀ ਬੇਅਦਬੀ ਕਰਨ ਵਾਲੇ ਤੁਰੰਤ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਅਜਿਹੀ ਕੋਝੀ ਸ਼ਰਾਰਤ ਕਰਨ ਦੀ ਸੋਚ ਵੀ ਨਾ ਸਕੇ । ਇਸ ਮੌਕੇ ਸਰਪੰਚ ਸੁਖਚੈਨ ਸਿੰਘ ਮਹਾਂਬੱਧਰ, ਸਰਪੰਚ ਬਲਤੇਜ ਸਿੰਘ ਕੈਨੇਡਾ ਬਸਤੀ, ਨੰਬਰਦਾਰ ਕੰਵਰਪਾਲ ਸਿੰਘ ਟਿੱਕਾ, ਗਿਆਨੀ ਮੱਖਣ ਸਿੰਘ, ਰਾਜਾ ਬਰਾੜ, ਕੁਲਦੀਪ ਸਿੰਘ, ਸੁਖਾ ਢਿੱਲੋਂ, ਬੱਬੂ ਬਰਾੜ, ਗੁਰਪ੍ਰੀਤ ਬਰਾੜ, ਜਸਪਾਲ ਸਿੰਘ, ਜਗਦੀਪ ਸਿੰਘ, ਸੁਰਜੀਤ ਸਿੰਘ, ਸੁਖਰਾਜ ਸਿੰਘ ਪ੍ਰਧਾਨ ਕੋ. ਸੁਸਾਇਟੀ, ਜਗਜੀਤ ਸਿੰਘ, ਮੈਂਗਲ ਸਿੰਘ ਆਦਿ ਸਮੇਤ ਵੱਡੀ ਗਿਣਤੀ ਸੰਗਤ ਹਾਜਰ ਸੀ ।

Must Share With Your Friends...!

Comments

comments

Leave a Reply

Your email address will not be published. Required fields are marked *

*