ਬੇਟੀ ਦਿਵਸ ਮੌਕੇ ਜ਼ਿਲਾ ਪ੍ਰਸਾਸ਼ਨ ਵੱਲੋਂ ‘ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਤ ਤਹਿਤ ਨਵਾਂ ਉਪਰਾਲਾ
Templates by BIGtheme NET

ਬੇਟੀ ਦਿਵਸ ਮੌਕੇ ਜ਼ਿਲਾ ਪ੍ਰਸਾਸ਼ਨ ਵੱਲੋਂ ‘ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਤ ਤਹਿਤ ਨਵਾਂ ਉਪਰਾਲਾ

Must Share With Your Friends...!

ਸ੍ਰੀ ਮੁਕਤਸਰ ਸਾਹਿਬ:-ਅੱਜ ਬੇਟੀ ਦਿਵਸ ਮੌਕੇ ਜ਼ਿਲਾ ਪ੍ਰਸਾਸ਼ਨ ਨੇ ‘ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਮ ਤਹਿਤ ਬੇਟੀਆਂ ਨੂੰ ਸਤਿਕਾਰ ਦੇਣ ਲਈ ਨਵੀਂ ਪਹਿਲ ਕਰਦਿਆਂ ਜ਼ਿਲਾ ਵਾਸੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਣੀ ਬੇਟੀ ਨਾਲ ਆਪਣੀ ਸੈਲਫੀ ਜ਼ਿਲਾ ਪ੍ਰਸਾਸ਼ਨ ਨੂੰ ਭੇਜਣ ਜਿਸ ਨੂੰ ਜ਼ਿਲੇ ਦੇ ਫੇਸਬੁੱਕ ਪੇਜ ਤੇ ਸ਼ੇਅਰ ਕੀਤਾ ਜਾਵੇਗਾ। ਬੇਟੀ ਦਿਵਸ ਮੌਕੇ ਜ਼ਿਲਾ ਵਾਸੀਆਂ ਨੂੰ ਵਧਾਈ ਦਿੰਦਿਆਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਇਹ ਜਾਣਕਾਰੀ ਦਿੱਤੀ। ਇਸ ਮੌਕੇ ਏ.ਸੀ.ਯੁ.ਟੀ. ਮੈਡਮ ਸ਼ਾਕਸ਼ੀ ਸਾਹਣੀ ਵੀ ਉਨਾਂ ਦੇ ਨਾਲ ਹਾਜਰ ਸਨ।
ਉਨਾਂ ਕਿਹਾ ਕਿ ਸਮਾਜ ਵਿਚ ਧੀਆਂ ਨੂੰ ਵੀ ਪੁੱਤਰਾਂ ਦੇ ਬਰਾਬਰ ਜਨਮ ਲੈਣ, ਪੜਨ ਲਿਖਣ, ਪਾਲਣ ਪੋਸ਼ਣ ਅਤੇ ਅੱਗੇ ਵੱਧਣ ਦੇ ਮੌਕੇ ਦਿੱਤੇ ਜਾਣੇ ਚਾਹੀਦੇ ਹਨ। ਉਨਾਂ ਨੇ ਕਿਹਾ ਕਿ ਇਸ ਦਿਨ ਨੂੰ ਯਾਦਗਾਰੀ ਬਣਾਉਣ ਲਈ ਮਾਪੇ ਆਪਣੀਆਂ ਧੀਆਂ ਨਾਲ ਸੈਲਫੀ ਫੋਟੋ ਲੈ ਕੇ ਈ.ਮੇਲ. ਆਈ.ਡੀ. bbbpsms@gmail.com ਤੇ ਭੇਜ ਸਕਦੇ ਹਨ। ਸੈਲਫੀ ਦੇ ਨਾਲ ਆਪਣਾ ਅਤੇ ਆਪਣੀ ਬੇਟੀ ਦਾ ਨਾਂਅ ਅਤੇ ਪਤਾ ਵੀ ਭੇਜਿਆ ਜਾਵੇ ਤਾਂ ਜੋ ਆਪ ਦੇ ਨਾਂਅ ਨਾਲ ਇਹ ਤਸਵੀਰਾਂ ਜ਼ਿਲੇ ਦੇ ਫੇਸਬੁੱਕ ਪੇਜ ਤੇ ਸ਼ੇਅਰ ਕੀਤੀਆਂ ਜਾ ਸਕਣ। ਇਹ ਤਸਵੀਰਾਂ 29 ਸਤੰਬਰ 2015 ਤੱਕ ਭੇਜੀਆਂ ਜਾ ਸਕਦੀਆਂ ਹਨ। ਏ.ਸੀ.ਯੁ.ਟੀ. ਮੈਡਮ ਸ਼ਾਕਸ਼ੀ ਸਾਹਣੀ ਨੇ ਕਿਹਾ ਕਿ ਸਮਾਜ ਦੀ ਸੋਚ ਵਿਚ ਬਦਲਾਅ ਆ ਰਿਹਾ ਹੈ ਅਤੇ ਸਾਨੂੰ ਸਮੁਹਿਕ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਪੁੱਤਰਾਂ ਅਤੇ ਧੀਆਂ ਵਿਚਕਾਰ ਹੁੰਦੇ ਭੇਦਭਾਵ ਦੀ ਬਰਾਈ ਨੂੰ ਸਮਾਜ ਵਿਚੋਂ ਖਤਮ ਕੀਤਾ ਜਾ ਸਕੇ।

Must Share With Your Friends...!

Comments

comments

Leave a Reply

Your email address will not be published. Required fields are marked *

*