ਬੈਂਕ ਮਿੱਤਰਾਂ ਲਈ ਤਿੰਨ ਦਿਨਾਂ ਸਿਖਲਾਈ ਦਾ ਆਯੋਜਨ
Templates by BIGtheme NET

ਬੈਂਕ ਮਿੱਤਰਾਂ ਲਈ ਤਿੰਨ ਦਿਨਾਂ ਸਿਖਲਾਈ ਦਾ ਆਯੋਜਨ

Must Share With Your Friends...!

ਸ੍ਰੀ ਮੁਕਤਸਰ ਸਾਹਿਬ, ਰਿਜਰਵ ਬੈਂਕ ਆਫ ਇੰਡੀਆ ਦੀਆਂ ਹਿਦਾਇਤਾਂ ਅਨੁਸਾਰ ਸਟੇਟ ਬੈਂਕ ਆਫ ਪਟਿਆਲਾ ਦੀ ਪੇਂਡੂ ਸਵੈ-ਰੋਜ਼ਗਾਰ ਦੀ ਸਿਖਲਾਈ ਸੰਸਥਾ (ਆਰਸੈਟੀ ) ਸ਼੍ਰੀ ਮੁਕਤਸਰ ਸਾਹਿਬ ਵੱਲੋ ਬੀ.ਸੀ/ ਬੀ.ਸੀ.ਏ/ ਬੈਂਕ ਮਿੱਤਰ ਦੀ 3 ਦਿਨਾ ਦੀ  “ਕਪੈਸਿਟੀ ਬਿਲਡਿੰਗ ਟਰੇਨਿੰਗ ਪ੍ਰੋਗਰਾਮ” ਦਾ ਆਯੋਜਨ ਕੀਤਾ ਗਿਆ, ਜਿਸ ਦਾ ਉਦਘਾਟਨ ਸ਼੍ਰੀ ਨਵੀਨ ਪ੍ਰਕਾਸ਼, ਐਲ.ਡੀ.ਐਮ, ਲੀਡ ਬੈਂਕ, ਸਟੇਟ ਬੈਂਕ ਆਫ ਪਟਿਆਲਾ ਸ਼੍ਰੀ ਮੁਕਤਸਰ ਸਾਹਿਬ ਵਲੋਂ ਕੀਤਾ ਗਿਆ। ਇਸ ਟਰੇਨਿੰਗ ਵਿੱਚ ਜਿਲੇ ਦੇ ਵੱਖ-ਵੱਖ ਬੈਂਕਾ ਦੇ ਬੀ.ਸੀਜ਼ ਨੇ ਹਿੱਸਾ ਲਿਆ ਅਤੇ ਉਨਾਂਂ ਨੂੰ ਬੈਂਕਿੰਗ ਅਤੇ ਪ੍ਰਧਾਨ ਮੰਤਰੀ ਬੀਮਾ ਯੋਜਨਾਵਾਂ ਬਾਰੇ ਸ਼੍ਰੀ ਮਲਕੀਤ ਸਿੰਘ, ਕੌਂਸਲਰ, ਵਿੱਤੀ ਸ਼ਾਖਰਤਾ ਕੇਂਦਰ, ਲੀਡ ਬੈਂਕ , ਸ਼੍ਰੀ ਮੁਕਤਸਰ ਸਾਹਿਬ , ਸ਼੍ਰੀ ਓ.ਪੀ.ਗੁਪਤਾ, ਸਤਲੁਜ ਗ੍ਰਾਮੀਣ ਬੈਂਕ ਔਲਖ, ਸ਼੍ਰੀ ਹਰਜਿੰਦਰ ਕੁਮਾਰ, ਕੌ-ਆਪਰੈਟਿਵ ਬੈਂਕ, ਗਿੱਦੜਬਾਹਾ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਇਸ ਮੌਕੇ ਤੇ ਡਾਇਰੈਕਟਰ ਆਰਸੈਟੀ ਸ਼੍ਰੀ ਮਹਿੰਦਰ ਸਿੰਘ, ਜੁਆਇੰਟ ਡਾਇਰੈਕਟਰ ਸ਼੍ਰੀ ਵਨੀਸ਼ ਕਟਾਰੀਆ, ਆਫਿਸ ਅਸਿਸਟੈਂਟ ਸ਼੍ਰੀ ਅਸ਼ੀਸ਼ ਬਜਾਜ ਵੀ ਹਾਜਿਰ ਸਨ ।

Must Share With Your Friends...!

Comments

comments

Leave a Reply

Your email address will not be published. Required fields are marked *

*