ਭਗਤ ਪੂਰਨ ਸਿੰਘ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਦੇ ਸਮਾਰਟ ਕਾਰਡ ਬਣਾਉਣ ਦੀ ਮੁਹਿੰਮ 23 ਤੋਂ
Templates by BIGtheme NET

ਭਗਤ ਪੂਰਨ ਸਿੰਘ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਦੇ ਸਮਾਰਟ ਕਾਰਡ ਬਣਾਉਣ ਦੀ ਮੁਹਿੰਮ 23 ਤੋਂ

Must Share With Your Friends...!

ਨੀਲਾ ਕਾਰਡ ਧਾਰਕਾਂ ਨੂੰ ਮਿਲੇਗਾ 30 ਹਜਾਰ ਤੱਕ ਦਾ ਸਿਹਤ ਬੀਮਾ
ਸ਼੍ਰੀ ਮੁਕਤਸਰ ਸਾਹਿਬ, ਪੰਜਾਬ ਸਰਕਾਰ ਵੱਲੋਂ ਸੂਬੇ ਦੇ 28.05 ਲੱਖ ਨੀਲੇ ਕਾਰਡ ਧਾਰਕਾਂ ਲਈ ਸ਼ੁਰੂ ਕੀਤੀ ਜਾ ਰਹੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਸਬੰਧਤ ਪਰਿਵਾਰਾਂ ਦੀ ਰਜਿਸ਼ਟੇ੍ਰਸ਼ਨ ਕਰਕੇ ਉਨਾਂ ਦੇ ਸਮਾਰਟ ਕਾਰਡ ਬਣਾਉਣ ਦੀ ਮੁਹਿੰਮ 23 ਅਕਤੂਬਰ 2015 ਤੋਂ ਸ਼ੁਰੂ ਹੋ ਰਹੀ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਾਮਵੀਰ ਆਈ.ਏ.ਐਸ. ਨੇ ਇੱਥੇ ਇਕ ਬੈਠਕ ਦੀ ਪ੍ਰਧਾਨਗੀ ਦੌਰਾਨ ਦਿੱਤੀ।
ਏ.ਡੀ.ਸੀ. ਵਿਕਾਸ ਸ੍ਰੀ ਰਾਮਵੀਰ ਨੇ ਦੱਸਿਆ ਕਿ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਨੀਲਾ ਕਾਰਡ ਧਾਰਕ ਪਰਿਵਾਰ ਯੋਜਨਾ ਦਾ ਲਾਭ ਲੈਣ ਦੇ ਯੋਗ ਹੋਣਗੇ। ਇਸ ਲਈ ਪਰਿਵਾਰ ਨੂੰ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ ਜਿਸ ਦੀ ਫੀਸ 30 ਰੁਪਏ ਹੈ ਜਦ ਕਿ ਬੀਮੇ ਦਾ ਪ੍ਰੀਮਿਅਮ ਪੰਜਾਬ ਸਰਕਾਰ ਵੱਲੋਂ ਅਦਾ ਕੀਤਾ ਜਾਵੇਗਾ। ਇਸ ਰਾਹੀਂ ਪ੍ਰਤੀ ਸਾਲ ਪਰਿਵਾਰ ਜਿਸ ਵਿਚ ਪਤੀ ਪਤਨੀ ਅਤੇ ਤਿੰਨ ਆਸ਼ਰਿਤ ਮੈਂਬਰ ਤੱਕ ਸ਼ਾਮਿਲ ਹੋ ਸਕਦੇ ਹਨ ਨੂੰ 30 ਹਜਾਰ ਰੁਪਏ ਤੱਕ ਦਾ ਸਿਹਤ ਬੀਮਾ ਮਿਲੇਗਾ। ਇਸ ਤਹਿਤ ਸਬੰਧਤ ਪਰਿਵਾਰ ਦੇ ਰਜਿਸਟ੍ਰਡ ਪੰਜ ਮੈਂਬਰਾਂ ਵਿਚੋਂ ਕਿਸੇ ਦੇ ਵੀ ਬਿਮਾਰ ਹੋਣ ਤੇ ਸਰਕਾਰ ਵੱਲੋਂ ਅਧਿਸੂਚਿਤ 214 ਸਰਕਾਰੀ ਅਤੇ 216 ਪ੍ਰਾਈਵੇਟ ਹਸਪਤਾਲਾਂ ਵਿਚ ਭਰਤੀ ਹੋ ਕੇ ਇਲਾਜ ਕਰਵਾ ਸਕਣਗੇ। ਇਸ ਵਿਚ ਜੱਚਾ ਬੱਚਾ ਲਾਭ ਯੋਜਨਾ ਵੀ ਸ਼ਾਮਿਲ ਹੈ। ਇਲਾਜ ਕਰਵਾਉਣ ਲਈ ਹਸਪਤਾਲ ਵਿਚ ਸਮਾਰਟ ਕਾਰਡ ਲੈ ਕੇ ਜਾਣਾ ਪਵੇਗਾ।
ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਨੀਲਾਕਾਰਡ ਧਾਰਕ ਲਾਭਪਾਤਰੀਆਂ ਦੇ ਸਮਾਰਟ ਕਾਰਡ ਬਣਾਉਣ ਲਈ ਪਹਿਲੇ ਪੜਾਅ ਵਿਚ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿਚ ਵਾਰਡ ਵਾਈਜ ਕੈਂਪ ਲਗਾਏ ਜਾਣਗੇ। ਮਿਤੀ 23 ਅਕਤੂਬਰ 2015 ਨੂੰ ਵਾਰਡ ਨੰਬਰ 1 ਤੋਂ 6 ਤੱਕ, ਮਿਤੀ 24 ਅਕਤੂਬਰ ਨੂੰ 1 ਤੋਂ 5 ਅਤੇ ਵਾਰਡ ਨੰਬਰ 7 ਤੋਂ 10 ਤੱਕ, ਮਿਤੀ 25 ਅਕਤੂਬਰ 2015 ਨੂੰ ਵਾਰਡ ਨੰਬਰ 7 ਤੋਂ 18 ਤੱਕ, 26 ਅਕਤੂਬਰ ਨੂੰ ਵਾਰਡ ਨੰਬਰ 11 ਤੋਂ 21 ਤੱਕ, 27 ਅਕਤੂਬਰ ਨੂੰ ਵਾਰਡ ਨੰਬਰ 19 ਤੋਂ 27 ਤੱਕ ਅਤੇ ਮਿਤੀ 28 ਅਕਤੂਬਰ ਨੂੰ ਵਾਰਡ ਨੰਬਰ 22 ਤੋਂ 27 ਤੱਕ ਸਮਾਰਟ ਕਾਰਡ ਬਣਾਉਣ ਲਈ ਕੈਂਪ ਲਗਾਏ ਜਾਣਗੇ। ਕੈਂਪ ਤੇ ਆਉਣ ਸਮੇਂ ਆਪਣਾ ਨੀਲਾ ਕਾਰਡ ਅਤੇ ਅਧਾਰ ਕਾਰਡ ਆਦਿ ਨਾਲ ਲਿਆਂਦੇ ਜਾਣ। ਉਨਾਂ ਜ਼ਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸਕੀਮ ਤਹਿਤ ਲੱਗਣ ਵਾਲੇ ਕੈਂਪਾਂ ਦੌਰਾਨ ਆਪਣੀ ਰਜਿਸਟੇ੍ਰਸ਼ਨ ਕਰਵਾਈ ਜਾਵੇ ਤਾਂ ਜੋ ਇਸ ਯੋਜਨਾ ਦਾ ਲਾਭ ਸਬੰਧਤ ਲੋਕਾਂ ਨੂੰ ਮਿਲ ਸਕੇ।

Must Share With Your Friends...!

Comments

comments

Leave a Reply

Your email address will not be published. Required fields are marked *

*