ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਸਮਾਰਟ ਕਾਰਡ ਵੰਡਨ ਲਈ ਚੱਲੇਗੀ ਮੁਹਿੰਮ
Templates by BIGtheme NET

ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਸਮਾਰਟ ਕਾਰਡ ਵੰਡਨ ਲਈ ਚੱਲੇਗੀ ਮੁਹਿੰਮ

Must Share With Your Friends...!

– ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ 139189 ਪਰਿਵਾਰਾਂ ਨੂੰ ਦਿੱਤੇ ਜਾਣੇ ਹਨ ਕਾਰਡ
– 46700 ਪਰਿਵਾਰਾਂ ਨੂੰ ਦਿੱਤੇ ਜਾ ਚੁੱਕੇ ਹਨ ਕਾਰਡ
– ਲਾਭਪਾਤਰੀ ਪਰਿਵਾਰ ਇਸ ਕਾਰਡ ਰਾਹੀਂ 50 ਹਜਾਰ ਰੁਪਏ ਤੱਕ ਦਾ ਕਰਵਾ ਸਕੇਗਾ ਨਗਦੀ ਰਹਿਤ ਇਲਾਜ
ਸ੍ਰੀ ਮੁਕਤਸਰ ਸਾਹਿਬ,  ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਸਿਹਤ ਸੁਰੱਖਿਆ ਲਈ ਸ਼ੁਰੂ ਕੀਤੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਲੋਕਾਈ ਲਈ ਵੱਡਾ ਵਰਦਾਨ ਸਿੱਧ ਹੋਣ ਜਾ ਰਹੀ ਹੈ। ਇਸ ਯੋਜਨਾ ਤਹਿਤ ਕੇਵਲ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ 139189 ਪਰਿਵਾਰਾਂ ਨੂੰ ਇਸ ਦਾ ਲਾਭ ਦਿੱਤਾ ਜਾਣਾ ਹੈ ਅਤੇ ਇਹ ਪਰਿਵਾਰ ਸਲਾਨਾ 50 ਹਜਾਰ ਰੁਪਏ ਤੱਕ ਦਾ ਮੁਫ਼ਤ ਇਲਾਜ ਸਰਕਾਰ ਵੱਲੋਂ ਅਧਿਸੂਚਿਤ ਹਸਪਤਾਲਾਂ ਵਿਚੋਂ ਕਰਵਾ ਸਕਣਗੇ। ਇਹ ਜਾਣਕਾਰੀ ਅੱਜ ਇੱਥੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਸੁਮੀਤ ਜਾਰੰਗਲ ਆਈ.ਏ.ਐਸ. ਨੇ ਦਿੱਤੀ।
75cd9f80-6fbb-4dec-b1a7-abbeba27b63e
ਡਿਪਟੀ ਕਮਿਸ਼ਨਰ ਸ੍ਰੀ ਸੁਮੀਤ ਜਾਰੰਗਲ ਨੇ ਦੱਸਿਆ ਕਿ ਇਸ ਸਕੀਮ ਦਾ ਉਦੇਸ਼ ਲੋਕਾਂ ਨੂੰ ਚੰਗੀਆਂ ਸਿਹਤ ਸਹੁਲਤਾਂ ਲੈਣ ਦੇ ਯੋਗ ਬਣਾਉਣਾ ਹੈ। ਇਸ ਯੋਜਨਾ ਤਹਿਤ ਨੀਲਾ ਕਾਰਡ ਧਾਰਕ ਲੋੜਵੰਦ ਪਰਿਵਾਰ ਸ਼ਾਮਿਲ ਕੀਤੇ ਗਏ ਹਨ। ਇਸ ਯੋਜਨਾ ਤਹਿਤ ਇੰਨਾਂ ਪਰਿਵਾਰਾਂ ਨੂੰ ਇਕ ਵਿਸੇਸ਼ ਕਾਰਡ ਜਾਰੀ ਕੀਤਾ ਜਾਵੇਗਾ ਜਿਸ ਰਾਹੀਂ ਇਹ ਪਰਿਵਾਰ ਸਰਕਾਰੀ ਅਤੇ ਕੁਝ ਪ੍ਰਾਈਵੇਟ ਹਸਪਤਾਲਾਂ ਤੋਂ ਵੀ ਸਲਾਨਾ 50 ਹਜਾਰ ਰੁਪਏ ਤੱਕ ਦਾ ਇਲਾਜ ਕਰਵਾ ਸਕਣਗੇ। ਇਸ ਲਈ ਉਨਾਂ ਨੂੰ ਕੋਈ ਨਗਦ ਰਕਮ ਦਾ ਭੁਗਤਾਨ ਹਸਪਤਾਲ ਨੂੰ ਨਹੀਂ ਕਰਨਾ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਲਈ ਪਹਿਲਾਂ ਲਾਭਪਾਤਰੀਆਂ ਦੇ ਕਾਰਡ ਬਣਾਉਣ ਲਈ ਪਿੰਡ ਪਿੰਡ ਜਾ ਕੇ ਕੈਂਪ ਲਗਾਏ ਜਾ ਰਹੇ ਸਨ ਅਤੇ ਇਸ ਪ੍ਰਕ੍ਰਿਆ ਰਾਹੀਂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ 46700 ਲਾਭਪਾਤਰੀ ਪਰਿਵਾਰਾਂ ਨੂੰ ਇਹ ਕਾਰਡ ਬਣਾ ਕੇ ਵੰਡੇ ਜਾ ਚੁੱਕੇ ਹਨ। ਪਰ ਇਸ ਪ੍ਰਕ੍ਰਿਆ ਵਿਚ ਸਮਾਂ ਜਿਆਦਾ ਲੱਗਦਾ ਹੋਣ ਕਾਰਨ ਸਰਕਾਰ ਨੇ ਪ੍ਰਕ੍ਰਿਆ ਵਿਚ ਤਬਦੀਲੀ ਕੀਤੀ ਹੈ। ਹੁਣ ਸਰਕਾਰ ਨੇ ਬਕਾਇਆ ਰਹਿੰਦੇ ਜ਼ਿਲੇ ਦੇ ਸਾਰੇ 92489 ਪਰਿਵਾਰਾਂ ਲਈ ਇਕੋ ਵਾਰ ਉਨਾਂ ਦੇ ਸਰਕਾਰ ਕੋਲ ਉਪਲਬੱਧ ਰਿਕਾਰਡ ਅਨੁਸਾਰ ਕਾਰਡ ਤਿਆਰ ਕਰਨ ਲਈ ਕਿਹਾ ਹੈ। ਇਹ ਸਾਰੇ ਕਾਰਡ ਇਸੇ ਹਫ਼ਤੇ ਜ਼ਿਲੇ ਵਿਚ ਪੁੱਜ ਜਾਣਗੇ।
ਇਸ ਤੋਂ ਬਾਅਦ ਇੰਨਾਂ ਕਾਰਡਾਂ ਦੀ ਲਾਭਪਾਤਰੀਆਂ ਨੂੰ ਤੁਰੰਤ ਵੰਡ ਯਕੀਨੀ ਬਣਾਉਣ ਲਈ ਸਬੰਧਤ ਉਪ ਮੰਡਲ ਮੈਜਿਸਟ੍ਰੇਟ ਦੀ ਪ੍ਰਧਾਨਗੀ ਹੇਠ ਕਮੇਟੀ ਬਣਾ ਦਿੱਤੀ ਗਈ ਹੈ ਜਿਸ ਵਿਚ ਸਬੰਧਤ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ, ਸਬੰਧਤ ਮੈਡੀਕਲ ਅਫ਼ਸਰ ਅਤੇ ਜ਼ਿਲਾ ਖੁਰਾਕ ਅਤੇ ਸਪਲਾਈ ਵਿਭਾਗ ਦਾ ਨੁੰਮਾਇੰਦਾ ਸ਼ਾਮਿਲ ਕੀਤਾ ਗਿਆ ਹੈ। ਇਸ ਕਮੇਟੀ ਨੂੰ ਕਿਹਾ ਗਿਆ ਹੈ ਕਿ ਉਹ ਕਾਰਡ ਵੰਡਨ ਲਈ ਅਗਾਉਂ ਸਮਾਂ ਸਾਰਣੀ ਪਹਿਲਾਂ ਹੀ ਬਣਾ ਲੈਣ ਤਾਂ ਜੋ ਕਾਰਡ ਮਿਲਣ ਤੋਂ ਤੁਰੰਤ ਬਾਅਦ 10 ਦਿਨਾਂ ਵਿਚ ਹੀ ਕਾਰਡ ਸਾਰੇ ਲਾਭਪਾਤਰੀ ਪਰਿਵਾਰਾਂ ਤੱਕ ਪੁੱਜਦੇ ਕੀਤੇ ਜਾ ਸਕਨ।
ਉਨਾਂ ਦੱਸਿਆ ਕਿ ਇਸ ਨਵੀਂ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਸ਼ਹਿਰੀ ਵਿਚ ਵਿਚ 7243, ਲੰਬੀ ਵਿਚ 20279, ਮਲੋਟ ਪੇਂਡੂ ਵਿਚ 15062, ਸ੍ਰੀ ਮੁਕਤਸਰ ਸਾਹਿਬ ਪੇਂਡੂ ਵਿਚ 20067, ਗਿੱਦੜਬਾਹਾ ਪੇਂਡੂ ਵਿਚ 17108, ਮਲੋਟ ਸ਼ਹਿਰੀ ਵਿਚ 8541 ਅਤੇ ਗਿੱਦੜਬਾਹਾ ਸ਼ਹਿਰੀ ਵਿਚ 4189 ਹੋਰ ਕਾਰਡ ਇਸ ਮੁਹਿੰਮ ਦੌਰਾਨ  ਵੰਡੇ ਜਾਣੇ ਹਨ।

Must Share With Your Friends...!

Comments

comments

Leave a Reply

Your email address will not be published. Required fields are marked *

*