‘ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਐਕਟ’ ਦਾ ਬਣਨਾ ਹੀ ਦੇਸ਼ ਦੀ ਉਸਾਰੀ ਦਾ ਇਕਮਾਤਰ ਰਾਹ- ਵਿੱਕੀ ਮਹੇਸਰੀ, ਕਰਮਵੀਰ ਕੌਰ
Templates by BIGtheme NET

‘ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਐਕਟ’ ਦਾ ਬਣਨਾ ਹੀ ਦੇਸ਼ ਦੀ ਉਸਾਰੀ ਦਾ ਇਕਮਾਤਰ ਰਾਹ- ਵਿੱਕੀ ਮਹੇਸਰੀ, ਕਰਮਵੀਰ ਕੌਰ

Must Share With Your Friends...!

ਮੁਕਤਸਰ : ਆਲ ਇੰਡੀਆਂ ਸਟੂਡੈਂਟਸ ਫੈਡਰੇਸ਼ਨ ਅਤੇ ਆਲ ਇੰਡੀਆ ਯੂਥ ਫੈਡਰੇਸ਼ਨ ਜਿਲ੍ਹਾਂ ਮੁਕਤਸਰ ਦੀ ਮੀਟਿੰਗ ਗੌਰਵ ਮਲੋਟ ਅਤੇ ਰਮਨਦੀਪ ਕੌਰ ਖੁੰਨਣਕਲਾਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਏ.ਆਈ.ਐਸ.ਐਫ. ਦੇ ਸੂਬਾ ਸਕੱਤਰ ਵਿੱਕੀ ਮਹੇਸਰੀ ਅਤੇ ਨੈਸ਼ਨਲ ਗਰਲਜ ਕਨਵੀਨਰ ਕਰਮਵੀਰ ਕੌਰ ਬੱਧਨੀ ਸੂਬਾ ਹੈਡਕੁਆਟਰ ਤੋਂ ਹਾਜ਼ਿਰ ਹੋਏ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿੱਕੀ ਮਹੇਸ਼ਰੀ ਨੇ ਕਿਹਾ ਕਿ ਵਿੱਦਿਆ ਅਤੇ ਰੁਜ਼ਗਾਰ ਇੱਕੋ ਸਿੱਕੇ ਦੇ ਦੋ ਪਾਸੇ ਹਨ ਜੋ ਸਮਾਜ ਦੀ ਗਾਰੰਟੀ ਦਾ ਆਧਾਰ ਹਨ। ਪਰੰਤੂ ਸੂਬਾਈ ਅਤੇ ਕੇਂਦਰ ਸਰਕਾਰ ਦੀਆਂ ਸਰਮਾਏ ਪੱਖੀ ਨੀਤੀਆਂ ਨੇ ਵਿੱਦਿਆਂ ਅਤੇ ਰੁਜ਼ਗਾਰ ਤੇ ਜਬਰਦਸਤ ਹਮਲਾ ਕੀਤਾ ਹੋਇਆ ਹੈ। ਜਿਸ ਕਾਰਨ ਆਮ ਲੋਕਾਂ ਤੋਂ ਦਿਨ ਪ੍ਰਤੀ ਦਿਨ ਵਿੱਦਿਆ ਤੇ ਰੁਜ਼ਗਾਰ ਖੋਹੇ ਜਾ ਰਹੇ ਹਨ ਅਤੇ ਦੇਸ਼ ਦੇ ਸਾਧਨ ਵੱਡੀਆਂ ਕੰਪਨੀਆਂ ਦੇ  ਸਪੁਰਦ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਰੁਜ਼ਗਾਰ ਦਾ ਪ੍ਰਬੰਧ ਕਰਨ ਲਈ ‘ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਐਕਟ’ ਦਾ ਬਣਨਾ ਲੋੜਾਂ ਦੀ ਲੋੜ ਹੈ।ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁਖ ਸਲਾਹਕਾਰ ਬਾਈ ਜਗਰੂਪ ਨੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਸਿਧਾਤਕ ਪੱਖ ਤੋਂ ਆਪਣੇ ਆਪ ਨੂੰ ਲੈਸ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਮੇ ਦੀ ਮੁਖ ਲੋੜ ਕੁਲ ਆਮਦਨ ਵਿੱਚ ਕਿਰਤੀ ਧਿਰ ਦੇ ਹਿੱਸੇ ਨੂੰ ਵਧਾਉਣ ਦੀ ਹੈ। ਜਿਸ ਲਈ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਸੁਹਿਰਦਤਾ ਨਾਲ ਭਗਤ ਸਿੰਘ ਦੀ ਵਿਚਾਰਧਾਰਾ ਤੇ ਪਹਿਰਾ ਦੇਣਾ ਲਾਜਮੀ ਹੈ। ਗਰਲਜ ਕਨਵੀਨਰ ਕਰਮਵੀਰ ਕੌਰ ਬੱਧਨੀ ਨੇ ਇਕੱਤਰਤਾ ਨੂੰ ਸਬੰਧਨ ਕਰਦਿਆਂ ਕਿਹਾ ਕਿ ਇਸ ਵਾਰ ਜੱੱਥੇਬੰਦੀਆਂ ਵੱਲੋਂ ਪਰਮਗੁਣੀ ਭਗਤ ਸਿੰਘ ਦੇ ਜਨਮ ਦਿਨ ੨੮ ਸਤੰਬਰ ਨੂੰ ਵਲੰਟੀਅਰ ਮਾਰਚ ਕਰ ਦੇਸ਼ ਦੇ ਕਰੋੜਾਂ ਸਾਧਨ ਵਿਹੂਣੇ ਨੌਜਵਾਨਾਂ ਨੂੰ ਯੋਗਤਾ ਅਨੁਸਾਰ ਰੁਜ਼ਗਾਰ ਦੀ ਮੰਗ ਤੇ ਇਕੱਠੇ ਹੋਣ ਦਾ ਸੱਦਾ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਪੋਸਟ-ਮੈਟਰਿਕ ਸ਼ਕਾਲਰਸ਼ਿਪ ਤਹਿਤ ਐਸ. ਸੀ. ਵਿਦਿਆਰਥੀਆਂ ਨੂੰ ਮੁਫਤ ਦਾਖਲੇ ਦਿਵਾਉਣ ਵਿੱਚ ਜੱਥੇਬੰਦੀ ਵੱਡੇ ਪੱਧਰ ਕਾਮਯਾਬ ਹੋਈ ਹੈ ਅਤੇ ਜਨਰਲ ਵਰਗ ਦੇ ੨.੫ ਲੱਖ ਤੋਂ ਘੱਟ ਆਮਦਨ ਵਾਲੇ ਵਿਦਿਆਰਥੀਆਂ ਨੂੰ ਇਸ ਸਕੀਮ ‘ਚ ਸ਼ਾਮਿਲ ਕਰਵਾਉਣ ਲਈ ਸੰਘਰਸ਼ ਕਰ ਰਹੀ ਹੈ। ਲੜਕੀਆਂ ਲਈ ਦੇਸ਼ ਭਰ ਵਿੱਚ ਜਾਣਬੁੱਝ ਕੇ ਅਸੁਰੱਖਿਅਤਾ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਜਿਸ ਦੇ ਟਾਕਰੇ ਲਈ ਏ.ਆਈ.ਅੇਸ.ਐਫ. ਵੱਲੋਂ ਕੌਮੀ ਪੱਧਰ ਤੇ ਲੜਕੀਆਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬਾ ਸਕੱਤਰੇਤ ਮੈਂਬਰ ਰਾਕੇਸ਼ ਕੁਮਾਰ, ਬਲਵਿੰਦਰ ਮਲੋਟ, ਸਚਿਨ, ਹਰਪ੍ਰੀਤ ਕੌਰ, ਸੁਖਦੀਪ ਕੌਰ, ਹਰਭੇਜ ਸਿੰਘ, ਗੁਰਪਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।

Must Share With Your Friends...!

Comments

comments

Leave a Reply

Your email address will not be published. Required fields are marked *

*