ਭਾਈ ਜੈਤਾ ਜੀ ਫਾਊਂਡੇਸ਼ਨ ਇੰਡੀਆ ਵੱਲੋ ਨਵੋਦਿਆ ਪ੍ਰੀਖਿਆ ਵਿੱਚ ਸਫਲ ਵਿਦਿਆਰਥੀਆਂ ਦਾ ਸਨਮਾਨ
Templates by BIGtheme NET

ਭਾਈ ਜੈਤਾ ਜੀ ਫਾਊਂਡੇਸ਼ਨ ਇੰਡੀਆ ਵੱਲੋ ਨਵੋਦਿਆ ਪ੍ਰੀਖਿਆ ਵਿੱਚ ਸਫਲ ਵਿਦਿਆਰਥੀਆਂ ਦਾ ਸਨਮਾਨ

Must Share With Your Friends...!

ਸ੍ਰੀ ਮੁਕਤਸਰ ਸਾਹਿਬ:-ਭਾਈ ਜੈਤਾ ਜੀ ਫਾਊਂਡੇਸ਼ਨ ਇੰਡੀਆ ਵੱਲੋ ਪਿੱਛਲੇ ਸ਼ੈਸ਼ਨ ਦੌਰਾਨ ਨਵੋਦਿਆ ਪ੍ਰਵੇਸ਼ ਪ੍ਰੀਖਿਆ ਵਿੱਚ ਸਫਲ ਹੋਏ ਅਤੇ ਜਵਾਹਰ ਨਵੋਦਿਆ ਵਿਦਿਆਲਾ ਵੜਿੰਗ ਖੇੜਾ ਵਿਖੇ ਪੜ ਰਹੇ 33 ਵਿਦਿਆਰਥੀਆਂ ਦੀ ਹੋਸਲਾ ਅਫਜਾਈ ਲਈ ਸਥਾਨਕ ਦਫਤਰ ਜਿਲਾ ਸਿੱਖਿਆ ਅਫਸਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਨਾ ਬੱਚਿਆ ਨੂੰ ਪਿੱਛਲੇ ਵਿੱਦਿਅਕ ਵਰੇ ਦੌਰਾਨ ਸਮੂਹ ਜਿਲੇ ਦੇ ਵੱਖ-2 ਬਲਾਕਾਂ ਦੇ 15 ਵਿਸ਼ੇਸ਼ ਕੋਚਿੰਗ ਸੈਟਰਾਂ ਵਿੱਚ ਸਿਖਲਾਈ ਪ੍ਰਦਾਨ ਕੀਤੀ ਗਈ ਸੀ।

2

ਇਨਾ ਕਮਜੋਰ ਵਰਗ ਦੇ ਬੱਚਿਆਂ ਨੂੰ ਵਿਸ਼ੇਸ ਕੋਚਿੰਗ ਸੈਟਰਾਂ ਵਿੱਚ ਮੁਫਤ ਕਿਤਾਬਾ ਅਤੇ ਸਟੇਸ਼ਨਰੀ ਵੀ ਦਿੱਤੀ ਗਈ ਸੀ। ਇਸ ਸਮਾਰੋਹ ਵਿੱਚ ਕੋਚਿੰਗ ਸੈਟਰਾਂ ਵਿੱਚ ਪੜਾਉਣ ਵਾਲੇ ਵਲੰਟੀਅਰ ਅਧਿਆਪਕਾਂ ਨੂੰ ਵੀ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਸਮਾਰੋਹ ਵਿੱਚ ਭਾਈ ਜੈਤਾ ਜੀ ਫਾਊਂਡੇਸ਼ਨ ਇੰਡੀਆ ਵੱਲੋ ਸ.ਹਰਪਾਲ ਸਿੰਘ ਮੈਨੇਜਿੰਗ ਟਰਸਟੀ,ਸ.ਕੁਲਮੀਤ ਸਿੰਘ ਭੰਡਾਰੀ ਮੈਨੇਜਿੰਗ ਟਰਸਟੀ,ਸ.ਕੁਲਦੀਪ ਸਿੰਘ ਭੰਡਾਰੀ ਸਾਬਕਾ ਡਾਇਰੈਕਟਰ ਸਿੱਖਿਆ ਵਿਭਾਗ ਦਿੱਲੀ ਵੱਲੋ ਵਿਸ਼ੇਸ਼ ਸ਼ਿਰਕਤ ਕੀਤੀ ਗਈ। ਸ.ਅਮਰਿੰਦਰ ਸਿੰਘ ਭੰਡਾਰੀ ਚੇਅਰਮੇਨ ਅਤੇ ਸੀ ਈ ਓ ਬੀ ਜੇ ਐਫ ਇੰਡੀਆ ਨੇ ਬਤੌਰ ਮੁੱਖ ਮਹਿਮਾਨ ਭੂਮਿਕਾ ਨਿਭਾਈ। ਸਿੱਖਿਆ ਵਿਭਾਗ ਵੱਲੋ ਸ਼੍ਰੀਮਤੀ ਬਲਜੀਤ ਕੋਰ ਮੰਡਲ ਸਿੱਖਿਆ ਅਫਸਰ ਫਰੀਦਕੋਟ ਨੇ ਬਤੌਰ ਵਿਸ਼ੇਸ਼ ਮਹਿਮਾਨ ਸਮਾਗਮ ਵਿੱਚ ਸ਼ਮੂਲੀਅਤ ਕੀਤੀ।

ਸ਼੍ਰੀ ਬਲਦੇਵ ਰਾਜ ਢੰਡ ਕਾਰਜਕਾਰੀ ਡਾਇਰੈਕਟਰ ਭਾਈ ਜੈਤਾ ਜੀ ਫਾਊਂਡੇਸ਼ਨ ਨੇ ਇਸ ਸੰਸਥਾ ਵੱਲੋ ਸਿੱਖਿਆ ਦੇ ਖੇਤਰ ਵਿੱਚ ਆਰਥਿਕ ਤੌਰ ਤੇ ਕਮਜੌਰ ਵਰਗ ਦੇ ਹੁਸ਼ਿਆਰ ਬੱਚਿਆ ਦੀ ਸਹਾਇਤਾ ਲਈ ਚਲਾਈਆਂ ਜਾ ਰਹੀਆਂ ਵੱਖ-2 ਯੋਜਨਾਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਇਸ ਸਮਾਰੋਹ ਵਿੱਚ ਜਿਲਾ ਸਿੱਖਿਆ ਅਫਸਰ ਸੀ੍ਰ ਦਵਿੰਦਰ ਕੁਮਾਰ ਰਜ਼ੌਰੀਆ ਅਤੇ ਸ਼੍ਰੀ ਜਸਪਾਲ ਮੌਗਾ ਉਪ-ਜਿਲਾ ਸਿੱਖਿਆ ਅਫਸਰ ਨੇ ਉਕਤ ਸੰਸਥਾ ਵੱਲੋ ਕੀਤੇ ਜਾ ਰਹੇ ਇਨਾ ਯਤਨਾਂ ਦੀ ਸ਼ਲਾਘਾ ਕੀਤੀ। ਸ.ਹਰਿੰਦਰ ਸਿੰਘ ਪ੍ਰਵੇਸ਼ ਜਿਲਾ ਕੋਆਰਡੀਨੇਟਰ ਸ਼੍ਰੀ ਮੁਕਤਸਰ ਸਾਹਿਬ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਮੋਕੇ ਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਅਤੇ ਬੱਚਿਆਂ ਦੇ ਮਾਤਾ-ਪਿਤਾ ਵੀ ਹਾਜਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*