ਭਾਰਤੀ ਫੌਜ ਵਿਚ ਭਰਤੀ ਲਈ ਹੁਣ ਹੋਇਆ ਕਰੇਗੀ ਆਨਲਾਈਨ ਰਜਿਸਟ੍ਰੇਸ਼ਨ
Templates by BIGtheme NET

ਭਾਰਤੀ ਫੌਜ ਵਿਚ ਭਰਤੀ ਲਈ ਹੁਣ ਹੋਇਆ ਕਰੇਗੀ ਆਨਲਾਈਨ ਰਜਿਸਟ੍ਰੇਸ਼ਨ

Must Share With Your Friends...!

– 1 ਸਤੰਬਰ ਤੋਂ ਹੋਵੇਗੀ ਆਨਲਾਈਨ ਭਰਤੀ ਪ੍ਰਕਿਰਿਆ ਦੀ ਸ਼ੁਰੂਆਤ
ਸ੍ਰੀ ਮੁਕਤਸਰ ਸਾਹਿਬ, ਭਾਰਤੀ ਫੌਜ ਵਲੋਂ ਫੌਜ ਦੀ ਭਰਤੀ ਨੂੰ ਹੋਰ ਸੁਖਾਲਾ ਕਰਨ ਲਈ ਹੁਣ ਉਮੀਦਵਾਰਾਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣ ਦੀ ਸਹੂਲਤ ਦਿੱਤੀ ਜਾ ਰਹੀ ਹੈ। ਹੁਣ ਉਮੀਦਵਾਰ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ, ਜਿਸ ਦੌਰਾਨ ਭਾਰਤੀ ਫੌਜ ਵਲੋਂ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਉਮੀਦਵਾਰਾਂ ਨੂੰ ਆਨਲਾਈਨ ਹੀ ਭਰਤੀ ਸਬੰਧੀ ਸੂਚਿਤ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਦੱਸਿਆ ਕਿ ਡਾਇਰੈਕਟਰ ਜਨਰਲ ਭਰਤੀ, ਸੰਯੁਕਤ ਮੁੱਖ ਰੱਖਿਆ ਦਫ਼ਤਰ (ਸੈਨਾ) ਦੁਆਰਾ ਨਵੀਂ ਵੈਬਸਾਈਟ www.joinindianarmy.nic.in ਦੀ ਸ਼ੁਰੂਆਤ ਕੀਤੀ ਗਈ ਹੈ। ਉਨਾਂ ਦੱਸਿਆ ਕਿ 1 ਸਤੰਬਰ 2015 ਤੋਂ ਆਨਲਾਈਨ ਭਰਤੀ ਪ੍ਰਕਿਰਿਆ ਸ਼ੁਰੂ ਹੋਵੇਗੀ, ਜਿਸ ਲਈ ਉਮੀਦਵਾਰ ਹੁਣ ਤੋਂ ਹੀ ਰਜਿਸਟਰੇਸ਼ਨ ਕਰਵਾ ਸਕਦੇ ਹਨ।

download

                 ਡਾਇਰੈਕਟਰ ਭਰਤੀ, ਕਰਨਲ ਭੂਸ਼ਨ ਕੁਨਚੇਰੀਆ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਕਰਵਾਉਣ ਉਪਰੰਤ ਆਨਲਾਈਨ ਵਿਧੀ ਨਾਲ ਹੀ ਸਬੰਧਿਤ ਪ੍ਰਾਰਥਨਾ ਪੱਤਰ ਹੁਣ ਸਾਰੀਆਂ ਜਾਤੀਆਂ ਦੀ ਭਰਤੀ ਲਈ www.joinindianarmy.nic.in ‘ਤੇ ਭੇਜੇ ਜਾ ਸਕਣਗੇ। ਉਨਾਂ ਦੱਸਿਆ ਕਿ ਆਨਲਾਈਨ ਸੁਵਿਧਾ ਦੁਆਰਾ ਹੀ ਉਮੀਦਵਾਰਾਂ ਨੂੰ ਹੋਣ ਵਾਲੀ ਭਰਤੀ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ, ਇਸ ਤੋਂ ਇਲਾਵਾ ਇਹ ਜਾਣਕਾਰੀ ਮੋਬਾਇਲ ਰਾਹੀਂ ਵੀ ਦਿੱਤੀ ਜਾਵੇਗੀ।

               ਉਨਾਂ ਦੱਸਿਆ ਕਿ ਉਕਤ ਵੈਬਸਾਈਟ ‘ਤੇ ਫਾਰਮ ਕਿਸੇ ਪ੍ਰਾਈਵੇਟ ਕੰਪਿਊਟਰ ਸੈਂਟਰ ਜਿਸ ਵਿਚ ਇੰਟਰਨੈਟ ਦੀ ਸੁਵਿਧਾ ਹੋਵੇ, ਸਾਈਬਰ ਕੈਫੇ, ਰਾਜ ਅਤੇ ਕੇਂਦਰ ਦੇ ਮਨਜ਼ੂਰ ਸ਼ੁਦਾ ਸੇਵਾ ਕੇਂਦਰ ਜਾਂ ਸੈਨਾ ਭਰਤੀ ਦਫ਼ਤਰ ਆਨਲਾਈਨ ਵਿਧੀ ਦੁਆਰਾ ਭਰੇ ਜਾ ਸਕਦੇ ਹਨ।  ਉਨਾਂ ਦੱਸਿਆ ਕਿ ਫਾਰਮ ਭਰਨ ਤੋਂ ਬਾਅਦ ਦੇਖ ਲੈਣ ਕਿ ਸਾਰੀ ਜਾਣਕਾਰੀ ਠੀਕ ਢੰਗ ਨਾਲ ਭਰੀ ਗਈ ਹੈ, ਕਿਉਂਕਿ ਇਕ ਵਾਰ ਅੰਤਿਮ ਬਟਨ ਕਲਿਕ ਕਰਨ ਤੋਂ ਬਾਅਦ ਉਸ ਵਿਚ ਕੋਈ ਵੀ ਤਬਦੀਲੀ ਨਹੀਂ ਕੀਤੀ ਜਾ ਸਕੇਗੀ। ਈਮੇਲ ਦੇ ਰਾਹੀਂ ਇਸ ਦਾ ਪ੍ਰਿੰਟ ਵੀ ਕੱਢਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਆਨ ਲਾਇਨ ਫਾਰਮ ਭਰਨ ਦਾ ਇਹ ਮਤਲਬ ਨਹੀ ਕਿ ਉਮੀਦਵਾਰ ਭਰਤੀ ਦੇ ਸਾਰੇ ਮਾਪਦੰਡਾਂ ਲਈ ਯੋਗ ਮੰਨਿਆ ਗਿਆ ਹੈ, ਉਮੀਦਵਾਰ ਵੱਲੋਂ ਦਿੱਤੀ ਜਾਣਕਾਰੀ ਤੋਂ ਬਾਅਦ ਕਿਸੇ ਤਰਾਂ ਦੀ ਕਮੀ ਪਾਈ ਜਾਂਦੀ ਹੈ ਤਾਂ ਉਸ ਉਮੀਦਵਾਰ ਨੂੰ ਅਵੈਧ ਮੰਨਿਆ ਜਾਵੇਗਾ। ਉਨਾਂ  ਕਿਹਾ ਕਿ ਉਮੀਦਵਾਰ ਆਨ ਲਾਈਨ ਫਾਰਮ ਭਰਨ ਤੋਂ ਬਾਅਦ ਆਪਣੇ ਵੱਲੋਂ ਦਿੱਤੀ ਈ.ਮੇਲ.ਆਈ.ਡੀ. ਨੂੰ ਸਮੇਂ ਸਮੇਂ ਚੈਕ ਕਰਦੇ ਰਹਿਣ ਤਾਂ ਜੋ ਕਿ ਕਿਸੇ ਤਰਾਂ ਦੀ ਆਈ ਜਾਣਕਾਰੀ ਨੂੰ ਚੈਕ ਕੀਤਾ ਜਾ ਸਕੇ। ਉਨਾਂ ਉਮੀਦਵਾਰਾਂ ਨੂੰ ਸਲਾਹ ਦਿੱਤੀ ਕਿ ਇਸ ਪ੍ਰਕਿਰਿਆ ਵਿਚ ਕਿਸੇ ਤਰਾਂ ਦੇ ਦਲਾਲ ਜਾਂ ਏਜੰਟ ਦਾ ਕੋਈ ਰੋਲ ਨਹੀਂ ਹੈ ਅਤੇ ਕਿਰਪਾ ਕਰਕੇ ਇਨਾਂ ਤੋਂ ਦੂਰ ਰਹਿਣ।

Must Share With Your Friends...!

Comments

comments

Leave a Reply

Your email address will not be published. Required fields are marked *

*