ਭਾਰਤੀ ਸਟੇਟ ਬੈਂਕ ਆਫ ਪਟਿਆਲਾ ਵੱਲੋਂ ਨਸ਼ਿਆ ਖਿਲਾਫ ਦੌੜ ਦਾ ਆਯੋਜਨ
Templates by BIGtheme NET

ਭਾਰਤੀ ਸਟੇਟ ਬੈਂਕ ਆਫ ਪਟਿਆਲਾ ਵੱਲੋਂ ਨਸ਼ਿਆ ਖਿਲਾਫ ਦੌੜ ਦਾ ਆਯੋਜਨ

Must Share With Your Friends...!

ਸ਼੍ਰੀ ਮੁਕਤਸਰ ਸਾਹਿਬ:-ਜ਼ਿਲ੍ਹਾ ਲੀਡ ਬੈਂਕ ਭਾਰਤੀ ਸਟੇਟ ਬੈਂਕ ਆਫ ਪਟਿਆਲਾ ਵੱਲੋਂ ਅੱਜ ਆਪਣੇ 99 ਵੇਂ ਸਥਾਪਨਾ ਦਿਵਸ ਮੌਕੇ ਇੱਥੇ ਨੱਸਿਆਂ ਖਿਲਾਫ ਇਕ ਦੌੜ ਦਾ ਆਯੋਜਨ ਕੀਤਾ ਗਿਆ। ਇਸ ਦੌੜ ਨੂੰ ਰੈਡ ਕ੍ਰਾਸ ਦੇ ਸਕੱਤਰ ਪ੍ਰੋ: ਗੋਪਾਲ ਸਿੰਘ ਨੇ ਝੰਡੀ ਵਿਖਾ ਕੇ ਡੇਰਾ ਭਾਈ ਮਸਤਾਨ ਸਿੰਘ ਤੋਂ ਰਵਾਨਾ ਕੀਤਾ ਅਤੇ ਇਹ ਦੌੜ ਗੁਰਦੁਆਰਾ ਤਰਨਤਾਰਨ ਸਾਹਿਬ ਵਿਖੇ ਜਾ ਕੇ ਸੰਪਨ ਹੋਈ।

15 MKT-06

ਇਸ ਮੌਕੇ ਪੰਜਾਬ ਪੁਲਿਸ ਤੋਂ ਸ: ਜਗਸੀਰ ਸਿੰਘ ਨੇ ਨੌਜਵਾਨਾਂ ਨੂੰ ਨਸ਼ਿਆਂ ਦੀਆਂ ਬੁਰਾਈਆਂ ਬਾਰੇ ਜਾਗਰੂਕ ਕਰਦਿਆਂ ਸਮਾਜਿਕ ਚੇਤਨਾ ਵਿਚ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਬੈਂਕ ਦੇ ਚੀਫ ਮੈਨੇਜਰ ਸ੍ਰੀ ਅਤੁਲ ਗੁਪਤਾ ਨੇ ਸਭ ਭਾਗੀਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੈਂਕ ਹਮੇਸਾ ਹੀ ਸਮਾਜਿਕ ਸਰੋਕਾਰਾਂ ਪ੍ਰਤੀ ਆਪਣੀ ਜਿੰਮੇਵਾਰੀ ਨਿਭਾਉਂਦਾ ਆਇਆ ਹੈ। ਇਸ ਮੌਕੇ ਨਹਿਰੂ ਯੂਵਾ ਕੇਂਦਰ ਤੋਂ ਸ੍ਰੀ ਲਖਵਿੰਦਰ ਸਿੰਘ ਸੂਰੇਵਾਲਾ, ਸ: ਜਸਵਿੰਦਰ ਸਿੰਘ ਆਸਾਬੁੱਟਰ ਆਦਿ ਵੀ ਹਾਜਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*