ਮਗਨਰੇਗਾ ਤਹਿਤ ਜ਼ਿਲੇ ਵਿਚ ਖਰਚੇ ਗਏ 1823 ਲੱਖ ਰੁਪਏ ਅਬਨੀਤ ਕੌਰ
Templates by BIGtheme NET

ਮਗਨਰੇਗਾ ਤਹਿਤ ਜ਼ਿਲੇ ਵਿਚ ਖਰਚੇ ਗਏ 1823 ਲੱਖ ਰੁਪਏ ਅਬਨੀਤ ਕੌਰ

Must Share With Your Friends...!

***13ਵੇਂ ਵਿੱਤ ਕਮਿਸ਼ਨਰ ਤਹਿਤ ਜ਼ਿਲੇ ਵਿਚ ਵੰਡੀਆਂ 15.28 ਕਰੋੜ ਦੀਆਂ ਗ੍ਰਾਂਟਾਂ
 ***ਪੰਚਾਇਤ ਸਸ਼ਕਤੀਕਰਨ ਅਭਿਆਨ ਤਹਿਤ ਪੰਚਾਇਤਾਂ ਨੂੰ ਦਿੱਤੇ ਕੰਪਿਊਟਰ
 ***ਜ਼ਿਲਾ ਪ੍ਰੀਸ਼ਦ ਦੀ ਬੈਠਕ ਵਿਚ ਵਿਕਾਸ ਸਬੰਧੀ ਹੋਏ ਅਹਿਮ ਫੈਸਲੇ
ਸ੍ਰੀ ਮੁਕਤਸਰ ਸਾਹਿਬ:ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਮਗਨਰੇਗਾ ਯੋਜਨਾ ਤਹਿਤ ਇਸ ਸਾਲ ਹੁਣ ਤੱਕ 1823.49 ਲੱਖ ਰੁਪਏ ਖਰਚੇ ਗਏ ਹਨ। ਇਹ ਜਾਣਕਾਰੀ ਜ਼ਿਲਾ ਪ੍ਰੀਸ਼ਦ ਦੀ ਬੈਠਕ ਦੌਰਾਨ ਚੇਅਰਪਰਸ਼ਨ ਸ੍ਰੀਮਤੀ ਅਬਨੀਤ ਕੌਰ ਨੇ ਦਿੱਤੀ। ਇਸ ਮੌਕੇ ਮਲੋਟ ਦੇ ਵਿਧਾਇਕ ਸ: ਹਰਪ੍ਰੀਤ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਾਮਵੀਰ ਆਈ.ਏ.ਐਸ. ਵੀ ਵਿਸੇਸ਼ ਤੌਰ ਤੇ ਹਾਜਰ ਸਨ। ਬੈਠਕ ਦੌਰਾਨ ਜ਼ਿਲੇ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਸਬੰਧੀ ਵਿਸਥਾਰ ਸਹਿਤ ਚਰਚਾ ਕੀਤੀ ਗਈ।29 MKT-02ਬੈਠਕ ਦੌਰਾਨ ਉਨਾਂ ਨੇ ਦੱਸਿਆ ਕਿ ਬਲਾਕ ਸ੍ਰੀ ਮੁਕਤਸਰ ਸਾਹਿਬ ਵਿਚ 710.51 ਲੱਖ ਰੁਪਏ, ਮਲੋਟ ਵਿਚ 349.29 ਲੱਖ ਰੁਪਏ, ਗਿੱਦੜਬਾਹਾ ਵਿਚ 588.21 ਲੱਖ ਰੁਪਏ ਅਤੇ ਲੰਬੀ ਵਿਚ 175.48 ਲੱਖ ਰੁਪਏ ਦੇ ਕੰਮ ਮਗਨਰੇਗਾ ਤਹਿਤ ਕਰਵਾਏ ਗਏ ਹਨ। ਇਸ ਸਾਲ ਜ਼ਿਲੇ ਵਿਚ 56 ਕਰੋੜ ਰੁਪਏ ਦੇ ਕੰਮ ਕਰਵਾਏ ਜਾਣ ਦਾ ਟੀਚਾ ਹੈ ਜਦ ਕਿ ਅਗਲੇ ਵਿੱਤੀ ਸਾਲ 2016 17 ਦੌਰਾਨ 95 ਕਰੋੜ ਦੇ ਕੰਮ ਮਗਨਰੇਗਾ ਤਹਿਤ ਯੋਜਨਾਬੱਧ ਕੀਤੇ ਜਾ ਰਹੇ ਹਨ। ਉਨਾਂ ਨੇ ਦੱਸਿਆ ਕਿ ਜ਼ਿਲੇ ਦੇ 271 ਪਿੰਡਾਂ ਵਿਚ ਸਵੱਛਤਾ ਅਭਿਆਨ ਤਹਿਤ 46 ਹਜਾਰ ਲੈਟਰੀਨ ਬਣਾਏ ਜਾਣੇ ਹਨ।
ਇਸੇ ਤਰਾਂ 13ਵੇਂ ਵਿੱਤ ਕਮਿਸ਼ਨ ਤਹਿਤ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਵਿਕਾਸ ਲਈ 15 ਕਰੋੜ 28 ਲੱਖ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਹਨ ਜਿੰਨਾਂ ਨੂੰ ਪਿੰਡਾਂ ਦੇ ਵਿਕਾਸ ਲਈ ਖਰਚਿਆ ਗਿਆ ਹੈ। ਇਸੇ ਤਰਾਂ ਪੰਚਾਇਤਾਂ ਦੇ ਸਸ਼ਕਤੀਕਰਨ ਤੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਵਿਸੇਸ਼ ਤਵੱਜੋਂ ਦਿੰਦਿਆਂ ਪੰਚਾਇਤਾਂ ਦਾ ਕੰਪਿੳਟ੍ਰੀਕਰਨ ਕਰਨ ਲਈ ਪੰਚਾਇਤਾਂ ਨੂੰ ਕੰਪਿਊਟਰ ਦਿੱਤੇ ਜਾ ਰਹੇ ਹਨ। ਇਸ ਅਭਿਆਨ ਤਹਿਤ ਸ੍ਰੀ ਮੁਕਤਸਰ ਸਾਹਿਬ ਬਲਾਕ ਦੀਆਂ ਸਾਰੀਆਂ 83, ਮਲੋਟ ਬਲਾਕ ਦੀਆਂ ਸਾਰੀਆਂ 62 ਲਤੇ ਲੰਬੀ ਬਲਾਕ ਦੀਆਂ ਸਾਰੀਆਂ 42 ਪੰਚਾਇਤਾਂ ਨੂੰ ਕੰਪਿਊਟਰ ਮੁਹਈਆ ਕਰਵਾਏ ਜਾ ਚੁੱਕੇ ਹਨ ਜਦ ਕਿ ਗਿੱਦੜਬਾਹਾ ਬਲਾਕ ਦੀਆਂ 41 ਪੰਚਾਇਤਾਂ ਲਈ ਕੰਪਿਊਟਰਾਂ ਦੀ ਖਰੀਦ ਕਰ ਲਈ ਗਈ ਹੈ ਅਤੇ ਜਲਦ ਹੀ ਇੰਨਾਂ ਦੀ ਵੰਡ ਕਰ ਦਿੱਤੀ ਜਾਵੇਗੀ।
ਬੈਠਕ ਵਿਚ ਲੰਬੀ ਬਲਾਕ ਸੰਮਤੀ ਦੇ ਚੇਅਰਮੈਨ ਸ: ਗੁਰਬਖ਼ਸੀਸ਼ ਸਿੰਘ ਮਿੱਡੂ ਖੇੜਾ, ਗਿੱਦੜਬਾਹਾ ਬਲਾਕ ਸੰਮਤੀ ਦੇ ਚੇਅਰਮੈਨ ਸ: ਬਲਕਰਨ ਸਿੰਘ, ਸ੍ਰੀ ਮੁਕਤਸਰ ਸਾਹਿਬ ਬਲਾਕ ਸੰਮਤੀ ਦੇ ਚੇਅਰਪਰਸ਼ਨ ਸ੍ਰੀਮਤੀ ਬਲਵਿੰਦਰ ਕੌਰ, ਜ਼ਿਲਾ ਪ੍ਰੀਸ਼ਦ ਮੈਂਬਰ ਸ: ਪ੍ਰੀਤਇੰਦਰ ਸਿੰਘ ਅਤੇ ਸ: ਦਲੀਪ ਸਿੰਘ ਆਦਿ ਵੀ ਹਾਜਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*