ਮਨਿਸਟੀਰੀਅਲ ਐਸੋਸੀਏਸ਼ਨ ਜਿਲਾ ਸ਼੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਹੋਈ
Templates by BIGtheme NET

ਮਨਿਸਟੀਰੀਅਲ ਐਸੋਸੀਏਸ਼ਨ ਜਿਲਾ ਸ਼੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਹੋਈ

Must Share With Your Friends...!

ਸ਼੍ਰੀ ਮੁਕਤਸਰ ਸਾਹਿਬ : ਅੱਜ ਮਨਿਸਟੀਰੀਅਲ ਐਸੋਸੀਏਸ਼ਨ ਜਿਲਾ ਸ਼੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਸ਼੍ਰੀ ਕਰਮਜੀਤ ਸ਼ਰਮਾਂ ਦੀ ਪ੍ਰਧਾਨਗੀ ਹੇਠ ਡੀ.ਸੀ. ਦਫਤਰ ਵਿਖੇ ਹੋਈ ਇਸ ਵਿੱਚ ਸ਼੍ਰੀ ਨਛੱਤਰ ਸਿੰਘ ਮਧੀਰ ਸੁਪਰਡੈਟ ਗਰੇਡ -2 ਦੀ ਪੱਦ ਉਨਤੀ ਬਤੌਰ ਸੁਪਰਡੈਟ ਗਰੇਡ-1 ਹੋਣ ਤੇ ਉਹਨਾਂ ਨੂੰ ਵਧਾਈ ਦਿੱਤੀ ਗਈ। ਇਸ ਮੀਟਿੰਗ ਵਿੱਚ ਮਨਿਸਟੀਰੀਅਲ ਕਾਮਿਆਂ ਦੀਆਂ ਲੰਬੇ ਸਮੇ ਤੋ ਲਟਕਦੀਆਂ ਆ ਰਹੀਆਂ ਮੰਗਾਂ ਦੇ ਸਬੰਧ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਬੁਲਾਰਿਆਂ ਵੱਲੋ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ
ਕਿ ਜੇਕਰ ਪੰਜਾਬ ਸਰਕਾਰ ਵੱਲੋ ਮਨਿਸਟੀਰੀਅਲ ਕਾਮਿਆਂ ਦੀਆਂ ਮੰਗਾਂ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਸਮੇਤ ਬਕਾਇਆ ਕਿਸ਼ਤਾਂ, ਵਿੱਤ ਕਮਿਸ਼ਨ ਦਾ ਗਠਨ ਆਦਿ ਸਬੰਧੀ ਕੋਈ ਗੱਲਬਾਤ ਸਬੰਧੀ ਦਿਲਚਸਪੀ ਨਾ ਦਿਖਾਈ ਤਾਂ ਸੂਬਾ ਕਮੇਟੀ ਵੱਲੋ 8 ਅਗਸਤ ਨੂੰ ਨਵਾਂ ਸ਼ਹਿਰ ਵਿਖੇ ਹੋਈ ਮੀਟਿੰਗ ਵਿੱਚ ਲਏ ਗਏ ਫੈਸਲੇ ਅਨੁਸਾਰ 15 ਦਿਨਾ ਤੋ ਬਾਅਦ ਸਰਕਾਰ ਖਿਲਾਫ ਜੋਰਦਾਰ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਜਿਸ ਦੀ ਸਰਕਾਰ ਖੁਦ ਜਿੰਮੇਵਾਰ ਹੋਵੇਗੀ। ਇਸ ਮੀਟਿੰਗ ਵਿੱਚ ਸ਼੍ਰੀ ਵਰਿੰਦਰ ਢੋਸੀਵਾਲ, ਨਛੱਤਰ ਸਿੰਘ ਮਧੀਰ, ਜਸਪਾਲ ਬਜਾਜ, ਭੁਪਿੰਦਰ ਬੰਟੀ ਅਤੇ ਹਰਜਿੰਦਰ ਸਿੰਘ (ਡੀ.ਸੀ.ਦਫਤਰ), ਕਾਲਾ ਸਿੰਘ ਬੇਦੀ ਸੂਬਾ ਪਰੈਸ ਸਕੱਤਰ, ਖੁਸ਼ਕਰਨ ਸਿੰਘ, ਅਲਬੇਲ ਸਿੰਘ (ਆਬਕਾਰੀ ਅਤੇ ਕਰ ਵਿਭਾਗ), ਪ੍ਰੀਤਮ ਸਿੰਘ (ਖਜਾਨਾ ਵਿਭਾਗ), ਬੀਰਬਲ ਸ਼ਰਮਾਂ, ਕੰਵਲਜੀਤ ਸਿੰਘ (ਡਰੇਨੇਜ਼ ਵਿਭਾਗ), ਸੁਖਜਿੰਦਰ ਸਿੰਘ ਖਾਲਸਾ, ਗੁਰਸ਼ਰਨ ਸਿੰਘ (ਸਿਖਿਆ ਵਿਭਾਗ), ਅਸ਼ੋਕ ਕੁਮਾਰ ਕਟਾਰੀਆ, ਗੁਰਲਾਲ ਸਿੰਘ (ਖੇਤੀਬਾੜੀ ਵਿਭਾਗ), ਰੁਪਿੰਦਰ ਸਿੰਘ ਰੋਡਵੇਜ, ਸੁਰਿੰਦਰ ਕੁਮਾਰ ਬਾਂਗਾ ਪਬਲਿਕ ਹੈਲਥ ਅਤੇ ਮਨਦੀਪ ਭੰਡਾਰੀ (ਸਿਹਤ ਵਿਭਾਗ) ਆਦਿ ਨੇ ਭਾਗ ਲਿਆ ।

Must Share With Your Friends...!

Comments

comments

Leave a Reply

Your email address will not be published. Required fields are marked *

*